Quran Apps in many lanuages:

Surah An-Nahl Ayahs #14 Translated in Punjabi

هُوَ الَّذِي أَنْزَلَ مِنَ السَّمَاءِ مَاءً ۖ لَكُمْ مِنْهُ شَرَابٌ وَمِنْهُ شَجَرٌ فِيهِ تُسِيمُونَ
ਉਹ ਹੀ ਹੈ ਜਿਸ ਨੇ ਆਕਾਸ਼ਾਂ ਵਿਚੋਂ ਪਾਣੀ ਵਰਸਾਇਆ, ਤੁਸੀਂ ਉਸ ਵਿਚੋਂ ਪੀਂਦੇ ਹੋ ਅਤੇ ਉਸੇ ਵਿਚ ਘਾਹ ਪੌਦੇ ਹੁੰਦੇ ਹਨ, ਜਿਨ੍ਹਾਂ ਵਿਚ ਤੁਸੀਂ (ਪਸ਼ੂ) ਚਰਾਉਂਦੇ ਹੋ।
يُنْبِتُ لَكُمْ بِهِ الزَّرْعَ وَالزَّيْتُونَ وَالنَّخِيلَ وَالْأَعْنَابَ وَمِنْ كُلِّ الثَّمَرَاتِ ۗ إِنَّ فِي ذَٰلِكَ لَآيَةً لِقَوْمٍ يَتَفَكَّرُونَ
ਉਹ ਉਸ ਨਾਲ ਹੀ ਤੁਹਾਡੇ ਲਈ ਖੇਤੀ, ਜੈਤੂਨ, ਖਜੂਰ, ਅੰਗੂਰ ਅਤੇ ਹਰ ਤਰ੍ਹਾਂ ਦੇ ਫ਼ਲ ਪੈਦਾ ਕਰਦਾ ਹੈ। ਬੇਸ਼ੱਕ ਇਨ੍ਹਾਂ ਦੇ ਅੰਦਰ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ।
وَسَخَّرَ لَكُمُ اللَّيْلَ وَالنَّهَارَ وَالشَّمْسَ وَالْقَمَرَ ۖ وَالنُّجُومُ مُسَخَّرَاتٌ بِأَمْرِهِ ۗ إِنَّ فِي ذَٰلِكَ لَآيَاتٍ لِقَوْمٍ يَعْقِلُونَ
ਅਤੇ ਉਸ ਨੇ ਤੁਹਾਡੇ ਕੰਮ ਵਿਚ ਲਗਾ ਦਿੱਤਾ। ਰਾਤ ਅਤੇ ਦਿਨ ਨੂੰ, ਸੂਰਜ ਅਤੇ ਚੰਨ ਨੂੰ, ਅਤੇ ਤਾਰੇ ਵੀ ਉਸ ਦੇ ਹੁਕਮ ਵਿਚ ਕਾਰਜਸ਼ੀਲ ਹਨ। ਯਕੀਨਨ ਇਸ ਵਿਚ ਬੁੱਧੀਮਾਨ ਲੋਕਾਂ ਲਈ ਨਿਸ਼ਾਨੀਆਂ ਹਨ।
وَمَا ذَرَأَ لَكُمْ فِي الْأَرْضِ مُخْتَلِفًا أَلْوَانُهُ ۗ إِنَّ فِي ذَٰلِكَ لَآيَةً لِقَوْمٍ يَذَّكَّرُونَ
ਅਤੇ ਧਰਤੀ ਵਿਚ ਭਿੰਨ ਭਿੰਨ ਤਰ੍ਹਾਂ ਦੇ ਪਦਾਰਥ ਤੁਹਾਡੇ ਲਈ ਹੀ ਪੈਦਾ ਕੀਤੇ। ਬੇਸ਼ੱਕ ਉਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਸਿੱਖਿਆ ਪ੍ਰਾਪਤ ਕਰਨ।
وَهُوَ الَّذِي سَخَّرَ الْبَحْرَ لِتَأْكُلُوا مِنْهُ لَحْمًا طَرِيًّا وَتَسْتَخْرِجُوا مِنْهُ حِلْيَةً تَلْبَسُونَهَا وَتَرَى الْفُلْكَ مَوَاخِرَ فِيهِ وَلِتَبْتَغُوا مِنْ فَضْلِهِ وَلَعَلَّكُمْ تَشْكُرُونَ
ਅਤੇ ਉਹ ਹੀ ਹੈ, ਜਿਸਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਦਿੱਤਾ, ਤਾਂ ਕਿ ਤੁਸੀਂ ਉਸਤੋਂ ਤਾਜ਼ਾ ਮਾਸ ਖਾਓ ਅਤੇ ਉਸ ਤੋਂ ਹੀ ਗਹਿਣੇ ਪ੍ਰਾਪਤ ਕਰੋ ਜਿਨ੍ਹਾਂ ਨੂੰ ਤੂਸੀ ਪਹਿਣਦੇ ਹੋ। ਤੁਸੀ ਕਿਸ਼ਤੀਆਂ ਨੂੰ ਵੇਖਦੇ ਹੋ, ਜਿਹੜੀਆਂ ਇਸ ਨੂੰ ਚੀਰਦੀਆਂ ਹੋਈਆਂ ਚਲਦੀਆਂ ਹਨ, ਤਾਂ ਕਿ ਤੁਸੀਂ ਉਸ (ਅੱਲਾਹ) ਦਾ ਫ਼ਜਲ (ਰੋਜ਼ੀ) ਤਲਾਸ਼ ਕਰੋ ਅਤੇ ਸ਼ੁਕਰ ਗੁਜ਼ਾਰ ਬਣੋ।

Choose other languages: