Quran Apps in many lanuages:

Surah An-Nahl Ayahs #17 Translated in Punjabi

وَمَا ذَرَأَ لَكُمْ فِي الْأَرْضِ مُخْتَلِفًا أَلْوَانُهُ ۗ إِنَّ فِي ذَٰلِكَ لَآيَةً لِقَوْمٍ يَذَّكَّرُونَ
ਅਤੇ ਧਰਤੀ ਵਿਚ ਭਿੰਨ ਭਿੰਨ ਤਰ੍ਹਾਂ ਦੇ ਪਦਾਰਥ ਤੁਹਾਡੇ ਲਈ ਹੀ ਪੈਦਾ ਕੀਤੇ। ਬੇਸ਼ੱਕ ਉਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਸਿੱਖਿਆ ਪ੍ਰਾਪਤ ਕਰਨ।
وَهُوَ الَّذِي سَخَّرَ الْبَحْرَ لِتَأْكُلُوا مِنْهُ لَحْمًا طَرِيًّا وَتَسْتَخْرِجُوا مِنْهُ حِلْيَةً تَلْبَسُونَهَا وَتَرَى الْفُلْكَ مَوَاخِرَ فِيهِ وَلِتَبْتَغُوا مِنْ فَضْلِهِ وَلَعَلَّكُمْ تَشْكُرُونَ
ਅਤੇ ਉਹ ਹੀ ਹੈ, ਜਿਸਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਦਿੱਤਾ, ਤਾਂ ਕਿ ਤੁਸੀਂ ਉਸਤੋਂ ਤਾਜ਼ਾ ਮਾਸ ਖਾਓ ਅਤੇ ਉਸ ਤੋਂ ਹੀ ਗਹਿਣੇ ਪ੍ਰਾਪਤ ਕਰੋ ਜਿਨ੍ਹਾਂ ਨੂੰ ਤੂਸੀ ਪਹਿਣਦੇ ਹੋ। ਤੁਸੀ ਕਿਸ਼ਤੀਆਂ ਨੂੰ ਵੇਖਦੇ ਹੋ, ਜਿਹੜੀਆਂ ਇਸ ਨੂੰ ਚੀਰਦੀਆਂ ਹੋਈਆਂ ਚਲਦੀਆਂ ਹਨ, ਤਾਂ ਕਿ ਤੁਸੀਂ ਉਸ (ਅੱਲਾਹ) ਦਾ ਫ਼ਜਲ (ਰੋਜ਼ੀ) ਤਲਾਸ਼ ਕਰੋ ਅਤੇ ਸ਼ੁਕਰ ਗੁਜ਼ਾਰ ਬਣੋ।
وَأَلْقَىٰ فِي الْأَرْضِ رَوَاسِيَ أَنْ تَمِيدَ بِكُمْ وَأَنْهَارًا وَسُبُلًا لَعَلَّكُمْ تَهْتَدُونَ
ਅਤੇ ਉਸ ਨੇ ਧਰਤੀ ਉੱਤੇ ਪਹਾੜ ਰੱਖ ਦਿੱਤੇ ਤਾਂ ਕਿ ਉਹ ਤੁਹਾਨੂੰ ਲੈ ਕੇ ਡਗਮਗਾ ਨਾ ਜਾਵੇ, ਅਤੇ ਉਸ ਨੇ ਨਦੀਆਂ ਅਤੇ ਦਿਸ਼ਾਵਾਂ ਬਣਾਈਆਂ ਤਾਂ ਕਿ ਤੁਸੀ ਰਾਹ ਪ੍ਰਾਪਤ ਕਰੋ।
وَعَلَامَاتٍ ۚ وَبِالنَّجْمِ هُمْ يَهْتَدُونَ
ਅਤੇ ਹੋਰ ਬਹੁਤ ਸਾਰੇ ਮਾਰਗ ਚਿੰਨ ਵੀ ਹਨ ਅਤੇ ਲੋਕ ਤਾਰਿਆਂ ਤੋਂ ਵੀ ਮਾਰਗ ਦਾ ਗਿਆਨ ਹਾਸਿਲ ਕਰਦੇ ਹਨ।
أَفَمَنْ يَخْلُقُ كَمَنْ لَا يَخْلُقُ ۗ أَفَلَا تَذَكَّرُونَ
ਫਿਰ ਕੀ ਜਿਹੜਾ ਪੈਦਾ ਕਰਦਾ ਹੈ, ਉਹ ਉਸ ਦੇ ਬਰਾਬਰ ਹੈ, ਜਿਹੜਾ ਪੈਦਾ ਨਹੀਂ ਕਰਦਾ। ਕੀ ਤੁਸੀਂ ਸੋਚਦੇ ਨਹੀਂ।

Choose other languages: