Quran Apps in many lanuages:

Surah Al-Mumenoon Ayahs #24 Translated in Punjabi

وَشَجَرَةً تَخْرُجُ مِنْ طُورِ سَيْنَاءَ تَنْبُتُ بِالدُّهْنِ وَصِبْغٍ لِلْآكِلِينَ
ਅਤੇ ਅਸੀਂ ਉਹ ਰੁੱਖ ਪੈਦਾ ਕੀਤਾ ਜਿਹੜਾ ਸੀਨਾ ਪਹਾੜ ਤੋਂ ਨਿਕਲਦਾ ਹੈ, ਉਹ ਤੇਲ ਲੈ ਕੇ ਉਗਦਾ ਹੈ ਅਤੇ ਖਾਣ ਵਾਲਿਆਂ ਲਈ ਸਾਲਣ ਵੀ।
وَإِنَّ لَكُمْ فِي الْأَنْعَامِ لَعِبْرَةً ۖ نُسْقِيكُمْ مِمَّا فِي بُطُونِهَا وَلَكُمْ فِيهَا مَنَافِعُ كَثِيرَةٌ وَمِنْهَا تَأْكُلُونَ
ਅਤੇ ਤੁਹਾਡੇ ਲਈ ਜਾਨਵਰਾਂ ਵਿਚ ਸਿੱਖਿਆ ਹੈ। ਅਸੀਂ ਤੁਹਾਨੂੰ ਉਨ੍ਹਾਂ ਦੇ ਪੇਟ ਵਿਚੋਂ ਚੀਜ਼ਾਂ (ਦੁੱਧ) ਪਿਲਾਉਂਦੇ ਹਾਂ। ਅਤੇ ਤੁਹਾਡੇ ਲਈ ਉਨ੍ਹਾਂ ਦੇ ਅਨੇਕਾਂ ਲਾਭ ਹਨ ਅਤੇ ਤੁਸੀਂ ਉਨ੍ਹਾਂ ਨੂੰ ਖਾਂਦੇ ਹੋ।
وَعَلَيْهَا وَعَلَى الْفُلْكِ تُحْمَلُونَ
ਅਤੇ ਤੁਸੀਂ ਉਨ੍ਹਾਂ ਉੱਪਰ ਅਤੇ ਕਿਸ਼ਤੀਆਂ ਉੱਪਰ ਸਵਾਰੀ ਕਰਦੇ ਹੋ।
وَلَقَدْ أَرْسَلْنَا نُوحًا إِلَىٰ قَوْمِهِ فَقَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۖ أَفَلَا تَتَّقُونَ
ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਸ ਨੇ ਆਖਿਆ ਹੈ ਮੇਰੀ ਕੌਮ! ਤੁਸੀਂ ਅੱਲਾਹ ਦੀ ਬੰਦਗੀ ਕਰੋ। ਉਸ ਤੋਂ’ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਕੀ ਤੁਸੀ ਡਰਦੇ ਨਹੀਂ
فَقَالَ الْمَلَأُ الَّذِينَ كَفَرُوا مِنْ قَوْمِهِ مَا هَٰذَا إِلَّا بَشَرٌ مِثْلُكُمْ يُرِيدُ أَنْ يَتَفَضَّلَ عَلَيْكُمْ وَلَوْ شَاءَ اللَّهُ لَأَنْزَلَ مَلَائِكَةً مَا سَمِعْنَا بِهَٰذَا فِي آبَائِنَا الْأَوَّلِينَ
ਤਾਂ ਉਸ ਦੀ ਕੌਮ ਦੇ ਸਰਦਾਰ, ਜਿਹੜੇ ਇਨਕਾਰੀ ਸਨ। ਉਨ੍ਹਾਂ ਨੇ ਆਖਿਆ ਇਹ ਤਾਂ ਬੱਸ ਤੁਹਾਡੇ ਵਰਗਾ ਇੱਕ ਆਦਮੀ ਹੈ। ਉਹ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਆਪਣਾ ਪ੍ਰਭਾਵ ਜਮਾ ਲਵੇ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਫ਼ਰਿਸ਼ਤੇ ਭੇਜਦਾ। ਅਸੀਂ ਇਹ ਗੱਲ ਆਪਣੇ ਪਿਛਲੇ ਵਡੇਰਿਆਂ ਤੋਂ ਨਹੀਂ ਸੁਣੀ।

Choose other languages: