Quran Apps in many lanuages:

Surah Al-Mujadala Ayahs #8 Translated in Punjabi

فَمَنْ لَمْ يَجِدْ فَصِيَامُ شَهْرَيْنِ مُتَتَابِعَيْنِ مِنْ قَبْلِ أَنْ يَتَمَاسَّا ۖ فَمَنْ لَمْ يَسْتَطِعْ فَإِطْعَامُ سِتِّينَ مِسْكِينًا ۚ ذَٰلِكَ لِتُؤْمِنُوا بِاللَّهِ وَرَسُولِهِ ۚ وَتِلْكَ حُدُودُ اللَّهِ ۗ وَلِلْكَافِرِينَ عَذَابٌ أَلِيمٌ
ਫਿਰ ਜਿਹੜੇ ਬੰਦੇ ਨੂੰ (ਗੁਲਾਮ) ਨਾ ਮਿਲੇ ਤਾਂ ਦੋ ਮਹੀਨਿਆਂ ਲਈ ਲਗਾਤਾਰ ਰੋਜ਼ੇ ਰੱਖੇ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਵੀ (ਇੱਕ ਦੂਜੇ ਨੂੰ) ਹੱਥ ਲਾਉਣ। ਫਿਰ ਜਿਹੜਾ ਬੰਦਾ (ਅਜਿਹਾ) ਨਾ ਕਰ ਸਕੇ ਤਾਂ ਸੱਠ ਕੰਗਾਲਾਂ ਨੂੰ ਭੋਜਨ ਖਵਾਵੇ, ਇਹ ਇਸ ਲਈ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਵੇ। ਇਹ ਅੱਲਾਹ ਦੀਆਂ ਹੱਦਾਂ ਹਨ ਅਤੇ ਅਵੱਗਿਆਕਾਰੀਆਂ ਲਈ ਦਰਦਨਾਕ ਸਜ਼ਾ ਹੈ।
إِنَّ الَّذِينَ يُحَادُّونَ اللَّهَ وَرَسُولَهُ كُبِتُوا كَمَا كُبِتَ الَّذِينَ مِنْ قَبْلِهِمْ ۚ وَقَدْ أَنْزَلْنَا آيَاتٍ بَيِّنَاتٍ ۚ وَلِلْكَافِرِينَ عَذَابٌ مُهِينٌ
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹ ਲਈ ਅਪਮਾਨ ਜਨਕ ਸਜ਼ਾ ਹੈ।
يَوْمَ يَبْعَثُهُمُ اللَّهُ جَمِيعًا فَيُنَبِّئُهُمْ بِمَا عَمِلُوا ۚ أَحْصَاهُ اللَّهُ وَنَسُوهُ ۚ وَاللَّهُ عَلَىٰ كُلِّ شَيْءٍ شَهِيدٌ
ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਚੁੱਕੇਗਾ ਅਤੇ ਉਨ੍ਹਾਂ ਦੇ ਕੀਤੇ ਹੋਏ ਕੰਮ ਉਨ੍ਹਾਂ ਨੂੰ ਦੱਸੇਗਾ। ਅੱਲਾਹ ਨੇ ਉਨ੍ਹਾਂ ਨੂੰ ਗਿਣ ਕੇ ਰੱਖਿਆ ਹੈ। ਅਤੇ ਉਹ ਲੋਕ ਉਸ ਨੂੰ ਭੁੱਲ ਗਏ ਅਤੇ ਹਰ ਚੀਜ਼ ਅੱਲਾਹ ਦੇ ਸਾਹਮਣੇ ਹੈ।
أَلَمْ تَرَ أَنَّ اللَّهَ يَعْلَمُ مَا فِي السَّمَاوَاتِ وَمَا فِي الْأَرْضِ ۖ مَا يَكُونُ مِنْ نَجْوَىٰ ثَلَاثَةٍ إِلَّا هُوَ رَابِعُهُمْ وَلَا خَمْسَةٍ إِلَّا هُوَ سَادِسُهُمْ وَلَا أَدْنَىٰ مِنْ ذَٰلِكَ وَلَا أَكْثَرَ إِلَّا هُوَ مَعَهُمْ أَيْنَ مَا كَانُوا ۖ ثُمَّ يُنَبِّئُهُمْ بِمَا عَمِلُوا يَوْمَ الْقِيَامَةِ ۚ إِنَّ اللَّهَ بِكُلِّ شَيْءٍ عَلِيمٌ
ਤੁਸੀਂ ਨਹੀਂ ਦੇਖਿਆ, ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਕੋਈ ਕਾਨਾ-ਫੂਸੀ (ਗੁਪਤ ਗੱਲਬਾਤ) ਤਿੰਨ ਵਿਅਕਤੀਆਂ ਦੀ ਨਹੀਂ ਹੁੰਦੀ ਜਿਸ ਵਿਚ ਚੌਥਾ ਅੱਲਾਹ ਨਾ ਹੋਵੇ ਅਤੇ ਨਾ ਪੰਜਾਂ ਦੀ ਕਾਨਾ-ਫੂਸੀ ਹੁੰਦੀ ਹੈ ਜਿਸ ਵਿਚ ਛੇਵਾਂ ਉਹ ਨਾ ਹੋਵੇ ਅਤੇ ਨਾ ਇਸ ਤੋਂ ਘੱਟ ਦੀ ਅਤੇ ਨਾ ਵੱਧ ਦੀ। ਪਰੰਤੂ ਉਹ ਉਨ੍ਹਾਂ ਦੇ ਨਾਲ ਹੁੰਦਾ ਹੈ ਜਿੱਥੇ ਵੀ ਉਹ ਹੋਣ, ਫਿਰ ਉਹ ਉਨ੍ਹਾਂ ਨੰ ਉਨ੍ਹਾਂ ਦੇ ਕੀਤੇ ਤੋਂ ਕਿਆਮਤ ਦੇ ਦਿਨ ਜਾਣੂ ਕਰਵਾ ਦੇਵੇਗਾ ਹੈ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਗਿਆਨ ਰੱਖਣ ਵਾਲਾ ਹੈ।
أَلَمْ تَرَ إِلَى الَّذِينَ نُهُوا عَنِ النَّجْوَىٰ ثُمَّ يَعُودُونَ لِمَا نُهُوا عَنْهُ وَيَتَنَاجَوْنَ بِالْإِثْمِ وَالْعُدْوَانِ وَمَعْصِيَتِ الرَّسُولِ وَإِذَا جَاءُوكَ حَيَّوْكَ بِمَا لَمْ يُحَيِّكَ بِهِ اللَّهُ وَيَقُولُونَ فِي أَنْفُسِهِمْ لَوْلَا يُعَذِّبُنَا اللَّهُ بِمَا نَقُولُ ۚ حَسْبُهُمْ جَهَنَّمُ يَصْلَوْنَهَا ۖ فَبِئْسَ الْمَصِيرُ
ਕੀ ਤੁਸੀਂ ਨਹੀਂ ਦੇਖਿਆ ਕਿ ਜਿਨ੍ਹਾਂ ਨੂੰ ਕਾਨਾ-ਫੂਸੀਆਂ ਤੋਂ ਰੋਕਿਆ ਗਿਆ ਸੀ ਫਿਰ ਵੀ ਉਹ ਉਹੀ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਰੋਕੇ ਗਏ ਸਨ ਅਤੇ ਉਹ ਪਾਪ, ਅੱਤਿਆਚਾਰ ਅਤੇ ਰਸੂਲ ਦੀ ਅਵੱਗਿਆ ਦੀਆਂ ਕਾਨਾ-ਫੂਸੀਆਂ ਕਰਦੇ ਹਨ। ਅਤੇ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਨੂੰ ਅਜਿਹੇ ਢੰਗ ਨਾਲ ਸਲਾਮ ਕਰਦੇ ਹਨ ਜਿਸ ਨਾਲ ਅੱਲਾਹ ਨੇ ਤੁਹਾਨੂੰ ਗੱਲਾਂ ਲਈ ਅੱਲਾਹ ਸਾਨੂੰ ਸਜ਼ਾ ਕਿਉਂ ਨਹੀਂ ਦਿੰਦਾ। ਉਨ੍ਹਾਂ ਲਈ ਨਰਕ ਹੀ ਕਾਫ਼ੀ ਹੈ ਉਹ ਉਸ ਵਿਚ ਪਏ ਰਹਿਣਗੇ ਸੌ ਉਹ ਬੁਰਾ ਟਿਕਾਣਾ ਹੈ।

Choose other languages: