Quran Apps in many lanuages:

Surah Al-Mujadala Ayahs #22 Translated in Punjabi

يَوْمَ يَبْعَثُهُمُ اللَّهُ جَمِيعًا فَيَحْلِفُونَ لَهُ كَمَا يَحْلِفُونَ لَكُمْ ۖ وَيَحْسَبُونَ أَنَّهُمْ عَلَىٰ شَيْءٍ ۚ أَلَا إِنَّهُمْ هُمُ الْكَاذِبُونَ
ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਉਠਾਏਗਾ ਤਾਂ ਉਹ ਉਸ ਕੋਲ ਵੀ ਉਸ ਤਰ੍ਹਾਂ ਦੀ ਸਹੁੰ ਖਾਣਗੇ ਜਿਸ ਤਰ੍ਹਾਂ ਦੀ ਤੁਹਾਡੇ ਕੋਲ ਖਾਂਦੇ ਸੀ। ਅਤੇ ਉਹ ਸਮਝਦੇ ਹਨ ਕਿ ਉਹ ਇਸ ਚੀਜ਼ ਨਾਲ ਮਤਲਬ ਕੱਢ ਲੈਣਗੇ ਸੁਣ। ਲਵੋ ਕਿ ਇਹ ਲੋਕ ਝੂਠੇ ਹਨ।
اسْتَحْوَذَ عَلَيْهِمُ الشَّيْطَانُ فَأَنْسَاهُمْ ذِكْرَ اللَّهِ ۚ أُولَٰئِكَ حِزْبُ الشَّيْطَانِ ۚ أَلَا إِنَّ حِزْبَ الشَّيْطَانِ هُمُ الْخَاسِرُونَ
ਸੈਤਾਨ ਨੇ ਉਨ੍ਹਾਂਨੂੰ ਕਾਬੂ ਕਰ ਲਿਆ ਹੈ ਫਿਰ ਉਸ ਨੇ ਉਨ੍ਹਾਂਨੂੰ ਅੱਲਾਹ ਦੀ ਯਾਦ ਭੁਲਾ ਦਿੱਤੀ ਹੈ। ਇਹ ਲੋਕ ਸੈਤਾਨ ਦਾ ਜੱਥਾ ਹਨ। ਸੁਣ ਲਵੋ ਕਿ ਸ਼ੈਤਾਨ ਦਾ ਜੱਥਾ ਜ਼ਰੂਰ ਨਸ਼ਟ ਹੋਣ ਵਾਲਾ ਹੈ।
إِنَّ الَّذِينَ يُحَادُّونَ اللَّهَ وَرَسُولَهُ أُولَٰئِكَ فِي الْأَذَلِّينَ
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹੀ ਲੋਕ ਸਭ ਤੋਂ ਜ਼ਿਆਦਾ ਬੇਇੱਜ਼ਤ ਹੋਣਗੇ।
كَتَبَ اللَّهُ لَأَغْلِبَنَّ أَنَا وَرُسُلِي ۚ إِنَّ اللَّهَ قَوِيٌّ عَزِيزٌ
ਅੱਲਾਹ ਨੇ ਲਿਖ ਦਿੱਤਾ ਹੈ ਕਿ ਮੈਂ ਅਤੇ ਮੇਰਾ ਰਸੂਲ ਹੀ ਤਾਕਤਵਰ ਰਹਾਂਗੇ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।
لَا تَجِدُ قَوْمًا يُؤْمِنُونَ بِاللَّهِ وَالْيَوْمِ الْآخِرِ يُوَادُّونَ مَنْ حَادَّ اللَّهَ وَرَسُولَهُ وَلَوْ كَانُوا آبَاءَهُمْ أَوْ أَبْنَاءَهُمْ أَوْ إِخْوَانَهُمْ أَوْ عَشِيرَتَهُمْ ۚ أُولَٰئِكَ كَتَبَ فِي قُلُوبِهِمُ الْإِيمَانَ وَأَيَّدَهُمْ بِرُوحٍ مِنْهُ ۖ وَيُدْخِلُهُمْ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا ۚ رَضِيَ اللَّهُ عَنْهُمْ وَرَضُوا عَنْهُ ۚ أُولَٰئِكَ حِزْبُ اللَّهِ ۚ أَلَا إِنَّ حِزْبَ اللَّهِ هُمُ الْمُفْلِحُونَ
ਤੂਸੀਂ ਅਜਿਹੀ ਕੌਮ ਨਹੀਂ ਪਾ ਸਕਦੇ ਜੋ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਤੇ ਭਰੋਸਾ ਰੱਖਦੀ ਹੋਵੇ। ਅਤੇ ਉਹ ਅਜਿਹੇ ਲੋਕਾਂ ਨਾਲ ਮਿੱਤਰਤਾ ਨਹੀਂ ਰੱਖਦੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੋਧੀ ਹਨ ਭਾਵੇ’ ਉਹ ਉਨ੍ਹਾਂ ਬਾਪ, ਪੁੱਤਰ, ਭਰਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਹੀ ਕਿਉਂ ਨਾ ਹੋਣ। ਇਹ ਹੀ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸਮਰੱਥਾ ਬਖਸ਼ੀ ਹੈ। ਅਤੇ ਉਹ ਉਨ੍ਹਾਂ ਨੂੰ ਅਜਿਹੇ ਬਾਗਾਂ ਵਿਚ ਦਾਖਿਲ ਕਰੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਉਹ ਉਸ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਪ੍ਰਸੰਨ ਹੋਇਆ ਅਤੇ ਉਹ ਅੱਲਾਹ ਤੋਂ ਪ੍ਰਸੰਨ ਹੋਏ ਇਹ ਲੋਕ ਅੱਲਾਹ ਦਾ ਜੱਥਾ ਹਨ ਅਤੇ ਅੱਲਾਹ ਦਾ ਜੱਥਾ ਹੀ ਸਫ਼ਲਤਾ ਪਾਉਣ ਵਾਲਾ ਹੈ।

Choose other languages: