Quran Apps in many lanuages:

Surah Al-Mujadala Ayahs #15 Translated in Punjabi

يَا أَيُّهَا الَّذِينَ آمَنُوا إِذَا قِيلَ لَكُمْ تَفَسَّحُوا فِي الْمَجَالِسِ فَافْسَحُوا يَفْسَحِ اللَّهُ لَكُمْ ۖ وَإِذَا قِيلَ انْشُزُوا فَانْشُزُوا يَرْفَعِ اللَّهُ الَّذِينَ آمَنُوا مِنْكُمْ وَالَّذِينَ أُوتُوا الْعِلْمَ دَرَجَاتٍ ۚ وَاللَّهُ بِمَا تَعْمَلُونَ خَبِيرٌ
ਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਕਿਹਾ ਜਾਵੇ ਕਿ ਬੈਠਕਾਂ ਵਿਚ ਬੁੱਲ੍ਹ ਕੇ ਬੈਠੋਂ ਤਾਂ ਤੁਸੀਂ ਖੁੱਲ੍ਹ ਕੇ ਹੀ ਬੈਠੋਂਗੇ। ਅੱਲਾਹ ਤੁਹਾਨੂੰ ਖੁੱਲ੍ਹ ਬਖਸ਼ੇਗਾ ਅਤੇ ਜਦੋਂ ਤੁਹਾਨੂੰ ਕਿਹਾ ਜਾਵੇਂ ਕਿ ਉਠ ਜਾਉ ਤਾਂ ਤੁਸੀਂ ਉਠ ਜਾਣਾ। `ਤੁਹਾਡੇ ਵਿਚੋਂ ਜਿਹੜੇ ਲੋਕ ਈਮਾਨ ਵਾਲੇ ਹਨ ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ ਅੱਲਾਹ ਉਨ੍ਹਾਂ ਦੇ ਰੁੱਤਬੇ ਉਚੇ ਕਰੇਗਾ ਅਤੇ ਜਿਹੜਾ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਜਾਣੂ ਹੈ।
يَا أَيُّهَا الَّذِينَ آمَنُوا إِذَا نَاجَيْتُمُ الرَّسُولَ فَقَدِّمُوا بَيْنَ يَدَيْ نَجْوَاكُمْ صَدَقَةً ۚ ذَٰلِكَ خَيْرٌ لَكُمْ وَأَطْهَرُ ۚ فَإِنْ لَمْ تَجِدُوا فَإِنَّ اللَّهَ غَفُورٌ رَحِيمٌ
ਹੇ ਈਮਾਨ ਵਾਲਿਓ! ਜਦੋਂ’ ਤੁਸੀਂ ਰਸੂਲ ਨਾਲ ਰਹੱਸਮਈ ਗੱਲਾਂ ਕਰੋ ਲਈ ਵਧੀਆ ਹੈ ਅਤੇ ਜ਼ਿਆਦਾ ਪਵਿੱਤਰ ਹੈ। ਫਿਰ ਜੇਕਰ ਤੁਹਾਡੇ ਵਿਚ ਦਾਨ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
أَأَشْفَقْتُمْ أَنْ تُقَدِّمُوا بَيْنَ يَدَيْ نَجْوَاكُمْ صَدَقَاتٍ ۚ فَإِذْ لَمْ تَفْعَلُوا وَتَابَ اللَّهُ عَلَيْكُمْ فَأَقِيمُوا الصَّلَاةَ وَآتُوا الزَّكَاةَ وَأَطِيعُوا اللَّهَ وَرَسُولَهُ ۚ وَاللَّهُ خَبِيرٌ بِمَا تَعْمَلُونَ
ਕੀ ਤੁਸੀਂ ਇਸ ਗੱਲ ਤੋਂ ਡਰ ਗਏ ਕਿ ਤੁਹਾਨੂੰ ਆਪਣੀਆਂ ਰਹੱਸਮਈ ਗੱਲਾਂ ਤੋਂ ਪਹਿਲਾਂ ਦਾਨ ਦੇਣਾ ਪਵੇਗਾ। ਤਾਂ ਜੇਕਰ ਤੁਸੀਂ ਅਜਿਹਾ ਨਾ ਕਰੋ ਤਾਂ ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਅਤੇ ਤੁਸੀਂ ਨਮਾਜ਼ ਸਥਾਪਿਤ ਕਰੋਂ ਅਤੇ ਜ਼ਕਾਤ ਅਦਾ ਕਰੋ। ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ।
أَلَمْ تَرَ إِلَى الَّذِينَ تَوَلَّوْا قَوْمًا غَضِبَ اللَّهُ عَلَيْهِمْ مَا هُمْ مِنْكُمْ وَلَا مِنْهُمْ وَيَحْلِفُونَ عَلَى الْكَذِبِ وَهُمْ يَعْلَمُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਲਈ ਦੇਖਿਆ ਜਿਹੜੇ ਅਜਿਹੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ ਜਿਨ੍ਹਾਂ ਤੇ ਅੱਲਾਹ ਦਾ ਗੁੱਸਾ ਪ੍ਰਗਟ ਹੋਇਆ। ਉਹ ਨਾ ਤੁਹਾਡੇ ਵਿਚੋਂ ਹਨ ਅਤੇ ਨਾ ਉਨ੍ਹਾਂ ਵਿਚੋਂ ਅਤੇ ਉਹ ਹੀ ਝੂਠੀਆਂ ਗੱਲਾਂ ਤੇ ਸਹੁੰਆਂ ਖਾਂਦੇ ਹਨ ਜਦੋਂ ਕਿ ਉਹ ਜਾਣਦੇ ਨਹੀਂ।
أَعَدَّ اللَّهُ لَهُمْ عَذَابًا شَدِيدًا ۖ إِنَّهُمْ سَاءَ مَا كَانُوا يَعْمَلُونَ
ਅੱਲਾਹ ਨੇ ਉਨ੍ਹਾਂ ਲੋਕਾਂ ਲਈ ਕਠੋਰ ਸਜ਼ਾ ਤਿਆਰ ਕਰ ਰੱਖੀ ਹੈ ਬੇਸ਼ੱਕ ਉਹ ਬੂਰੇ ਕੰਮ ਹਨ, ਜਿਹੜੇ ਉਹ ਕਰਦੇ ਹਨ।

Choose other languages: