Quran Apps in many lanuages:

Surah Al-Maeda Ayahs #89 Translated in Punjabi

فَأَثَابَهُمُ اللَّهُ بِمَا قَالُوا جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا ۚ وَذَٰلِكَ جَزَاءُ الْمُحْسِنِينَ
ਤਾਂ ਅੱਲਾਹ ਉਨ੍ਹਾਂ ਨੂੰ ਇਸ ਕਥਨ ਦੇ ਬਦਲੇ ਇਹੋ ਜਿਹੇ ਬਾਗ਼ ਦੇਵੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਅਤੇ ਉਹ ਉਨ੍ਹਾਂ ਵਿਚ ਹਮੇਸ਼ਾਂ ਰਹਿਣਗੇ। ਅਤੇ ਇਹੀ ਫ਼ਲ ਹੈ ਚੰਗੇ ਕਰਮ ਕਰਨ ਵਾਲਿਆਂ ਦਾ
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਸਾਡੀ ਬਾਣੀ ਨੂੰ ਝੁਠਲਾਇਆ ਤਾਂ ਉਹ ਲੋਕ ਨਰਕ ਵਿਚ ਰਹਿਣਗੇ।
يَا أَيُّهَا الَّذِينَ آمَنُوا لَا تُحَرِّمُوا طَيِّبَاتِ مَا أَحَلَّ اللَّهُ لَكُمْ وَلَا تَعْتَدُوا ۚ إِنَّ اللَّهَ لَا يُحِبُّ الْمُعْتَدِينَ
ਹੇ ਈਮਾਨ ਵਾਲਿਓ! ਉਨ੍ਹਾਂ ਪਵਿੱਤਰ ਚੀਜ਼ਾਂ ਨੂੰ ਹਰਾਮ ਨਾ ਠਹਿਰਾਉ, ਜਿਹੜੀਆਂ ਅੱਲਾਹ ਨੇ ਤੁਹਾਡੇ ਲਈ ਹਲਾਲ ਕੀਤੀਆਂ ਹਨ ਅਤੇ ਨਾ ਹੀ ਹੱਦਾਂ ਦਾ ਉਲੰਘਣ ਕਰੋ। ਅੱਲਾਹ ਹੱਦਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
وَكُلُوا مِمَّا رَزَقَكُمُ اللَّهُ حَلَالًا طَيِّبًا ۚ وَاتَّقُوا اللَّهَ الَّذِي أَنْتُمْ بِهِ مُؤْمِنُونَ
ਅਤੇ ਅੱਲਾਹ ਨੇ ਤੁਹਾਨੂੰ ਜਿਹੜੀਆਂ ਹਲਾਲ ਚੀਜ਼ਾਂ ਦਿੱਤੀਆਂ ਹਨ ਉਨ੍ਹਾਂ ਵਿਚੋਂ ਹੀ ਖਾਉ। ਅਤੇ ਅੱਲਾਹ ਤੋਂ ਡਰੋ ਜਿਸ ਉੱਪਰ ਤੁਸੀਂ ਈਮਾਨ ਲਿਆਏ ਹੋ।
لَا يُؤَاخِذُكُمُ اللَّهُ بِاللَّغْوِ فِي أَيْمَانِكُمْ وَلَٰكِنْ يُؤَاخِذُكُمْ بِمَا عَقَّدْتُمُ الْأَيْمَانَ ۖ فَكَفَّارَتُهُ إِطْعَامُ عَشَرَةِ مَسَاكِينَ مِنْ أَوْسَطِ مَا تُطْعِمُونَ أَهْلِيكُمْ أَوْ كِسْوَتُهُمْ أَوْ تَحْرِيرُ رَقَبَةٍ ۖ فَمَنْ لَمْ يَجِدْ فَصِيَامُ ثَلَاثَةِ أَيَّامٍ ۚ ذَٰلِكَ كَفَّارَةُ أَيْمَانِكُمْ إِذَا حَلَفْتُمْ ۚ وَاحْفَظُوا أَيْمَانَكُمْ ۚ كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَشْكُرُونَ
ਅੱਲਾਹ ਤੁਹਾਨੂੰ ਤੁਹਾਡੀਆਂ ਬੇ-ਇਰਾਦਾ ਸਹੁੰਆਂ ਉੱਪਰ ਪੜਤਾਲ ਨਹੀਂ ਕਰੇਗਾ। ਪਰੰਤੂ ਜਿਨ੍ਹਾਂ ਸਹੁੰਆਂ ਨੂੰ ਤੁਸੀਂ ਦ੍ਰਿੜਤਾ ਨਾਲ ਲਿਆ ਉਨ੍ਹਾਂ ਉੱਪਰ ਜ਼ਰੂਰ ਤੁਹਾਡੀ ਪੁੱਛ ਹੋਏਗੀ। ਅਜਿਹੀਆਂ ਸਹੁੰਆਂ ਦਾ ਪਸਚਾਤਾਪ ਇਹ ਹੈ ਕਿ ਦਸ ਗਰੀਬਾਂ ਨੂੰ ਮਧ ਦਰਜੇ ਦੀ ਰੋਟੀ ਖਵਾਉਣੀ ਜਿਹੜੀ ਤੁਸੀਂ ਆਪਣੇ ਘਰ ਵਾਲਿਆਂ ਨੂੰ ਖਵਾਉਂਦੇ ਹੋ। ਜਾਂ ਕੱਪੜੇ ਦੇ ਦੇਣੇ ਜਾਂ ਫਿਰ ਇੱਕ ਗੁਲਾਮ ਨੂੰ ਮੁਕਤ ਕਰ ਦੇਣਾ। ਅਤੇ ਜਿਨ੍ਹਾਂ ਕੋਲ ਇਸ ਦੀ ਸਮਰੱਥਾ ਨਾ ਹੋਵੇ ਉਹ ਤਿੰਨ ਦਿਨ ਰੋਜ਼ੇ ਰੱਖੇ। ਜਦੋਂ ਤੁਸੀਂ ਸਹੁੱਆਂ ਖਾ ਬੈਠੋਂ ਤਾਂ ਇਹੀ ਤੁਹਾਡੀਆਂ ਸਹੁੰਆਂ ਦਾ ਪਸਚਾਤਾਪ ਹੈ। ਅਤੇ ਆਪਣੀਆਂ ਸਹੁੰਆਂ ਦੀ ਰਾਖੀ ਕਰਿਆ ਕਰੋ ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਹੁਕਮ ਬਿਆਨ ਕਰਦਾ ਹੈ ਤਾਂ ਕਿ ਤੁਸੀਂ ਉਸ ਦੇ ਧੰਨਵਾਦੀ ਹੋਵੋ।

Choose other languages: