Quran Apps in many lanuages:

Surah Al-Kahf Ayahs #98 Translated in Punjabi

قَالُوا يَا ذَا الْقَرْنَيْنِ إِنَّ يَأْجُوجَ وَمَأْجُوجَ مُفْسِدُونَ فِي الْأَرْضِ فَهَلْ نَجْعَلُ لَكَ خَرْجًا عَلَىٰ أَنْ تَجْعَلَ بَيْنَنَا وَبَيْنَهُمْ سَدًّا
ਉਨ੍ਹਾਂ ਨੇ ਕਿਹਾ, ਹੇ ਜ਼ੁਲ- ਕਰਨੈਨ! ਯਾਜੂਜ ਅਤੇ ਮਾਜੂਜ ਸਾਡੇ ਦੇਸ਼ ਵਿਚ ਗੜਬੜੀ ਫੈਲਾਉਂਦੇ ਹਨ। ਤਾਂ ਕੀ ਅਸੀਂ ਤੁਹਾਨੂੰ ਕੋਈ ਕਰ (ਮਾਮਲਾ) ਇਸ ਲਈ ਨਿਸ਼ਚਿਤ ਕਰ ਦੇਈਏ ਕਿ ਤੁਸੀਂ ਸਾਡੇ ਤੇ ਉਨ੍ਹਾਂ ਵਿਚ ਕੋਈ ਕੰਧ (ਰੋਕ) ਬਣਾ ਦੇਵੇਂ।
قَالَ مَا مَكَّنِّي فِيهِ رَبِّي خَيْرٌ فَأَعِينُونِي بِقُوَّةٍ أَجْعَلْ بَيْنَكُمْ وَبَيْنَهُمْ رَدْمًا
ਜ਼ੁਲ-ਕਰਨੈਨ ਨੇ ਉੱਤਰ ਦਿੱਤਾ ਕਿ ਜੋ ਕੂਝ ਮੇਰੇ ਰੱਬ ਨੇ ਮੈਨੂੰ ਦਿੱਤਾ ਹੈ, ਉਹ ਬਹੁਤ ਹੈ। ਤੁਸੀਂ ਮਿਹਨਤ ਨਾਲ ਮੇਰੀ ਮਦਦ ਕਰੋਂ। ਮੈਂ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਬਣਾ ਦੇਵਾਂਗਾ।
آتُونِي زُبَرَ الْحَدِيدِ ۖ حَتَّىٰ إِذَا سَاوَىٰ بَيْنَ الصَّدَفَيْنِ قَالَ انْفُخُوا ۖ حَتَّىٰ إِذَا جَعَلَهُ نَارًا قَالَ آتُونِي أُفْرِغْ عَلَيْهِ قِطْرًا
ਤੁਸੀਂ ਲੋਹੇ ਦੇ ਤਖ਼ਤੇ (ਦਰਵਾਜ਼ੇ) ਲਿਆ ਕੇ ਮੈਨੂੰ ਦੇਵੋ। ਇਥੋਂ ਤੱਕ ਕਿ ਜਦੋਂ ਉਨ੍ਹਾਂ ਨੇ ਦੋਵਾਂ ਦੇ ਵਿਚਕਾਰ ਖਾਲੀ ਥਾਂ ਤਾਂਬਾ ਪਾ ਦਿਆ।
فَمَا اسْطَاعُوا أَنْ يَظْهَرُوهُ وَمَا اسْتَطَاعُوا لَهُ نَقْبًا
ਤਾਂ ਯਾਜੂਜ ਅਤੇ ਮਾਜੂਜ ਨਾ ਉਸ ਉੱਪਰ ਚੜ ਸਕਦੇ ਸਨ ਅਤੇ ਨਾ ਉਹ ਉਸ ਵਿਚ ਸੁਰਾਖ ਕਰ ਸਕਦੇ ਸਨ।
قَالَ هَٰذَا رَحْمَةٌ مِنْ رَبِّي ۖ فَإِذَا جَاءَ وَعْدُ رَبِّي جَعَلَهُ دَكَّاءَ ۖ وَكَانَ وَعْدُ رَبِّي حَقًّا
ਜ਼ੁਲ-ਕਰਨੈਨ ਨੇ ਕਿਹਾ, ਇਹ ਮੇਰੇ ਰੱਬ ਦੀ ਕਿਰਪਾ ਹੈ। ਫਿਰ ਜਦੋਂ’ ਮੇਰੇ ਰੱਬ ਦਾ ਵਾਅਦਾ ਆਵੇਗਾ ਤਾਂ ਉਹ ਇਸ ਨੂੰ ਢਾਹ ਕੇ ਬਰਾਬਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।

Choose other languages: