Quran Apps in many lanuages:

Surah Al-Kahf Ayahs #80 Translated in Punjabi

قَالَ إِنْ سَأَلْتُكَ عَنْ شَيْءٍ بَعْدَهَا فَلَا تُصَاحِبْنِي ۖ قَدْ بَلَغْتَ مِنْ لَدُنِّي عُذْرًا
ਮੂਸਾ ਨੇ ਕਿਹਾ ਕਿ ਹੁਣ ਜੇਕਰ ਮੈਂ ਤੁਹਾਡੇ ਤੋਂ ਕਿਸੇ ਚੀਜ ਦੇ ਸਬੰਧ ਵਿਚ ਪੁੱਛਾਂ ਤਾਂ ਤੁਸੀਂ ਮੈਨੂੰ ਨਾਲ ਨਾ ਰੱਖਣਾ। ਤੁਸੀਂ ਮੇਰੇ ਵਲੋਂ ਇਤਰਾਜ਼ ਦੀ ਹੱਦ ਤੇ ਪੁੱਜ ਗਏ।
فَانْطَلَقَا حَتَّىٰ إِذَا أَتَيَا أَهْلَ قَرْيَةٍ اسْتَطْعَمَا أَهْلَهَا فَأَبَوْا أَنْ يُضَيِّفُوهُمَا فَوَجَدَا فِيهَا جِدَارًا يُرِيدُ أَنْ يَنْقَضَّ فَأَقَامَهُ ۖ قَالَ لَوْ شِئْتَ لَاتَّخَذْتَ عَلَيْهِ أَجْرًا
ਫਿਰ ਦੋਵੇਂ ਚੱਲ ਪਏ। ਇਥੋਂ ਤੱਕ ਕਿ ਜਦੋਂ ਉਹ ਦੋਵੇਂ ਇੱਕ ਪਿੰਡ ਵਾਲਿਆਂ ਦੇ ਕੌਲ ਪਹੁੰਚੇ ਤਾਂ ਉੱਤੇ ਉਨ੍ਹਾਂ ਤੋਂ ਖਾਣ ਨੂੰ ਮੰਗਿਆਂ, ਉਨ੍ਹਾਂ ਨੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਤੋਂ ਜਵਾਬ ਦੇ ਦਿੱਤਾ। ਫਿਰ ਉਨ੍ਹਾਂ ਨੂੰ ਇੱਕ ਕੰਧ ਮਿਲੀ ਜੋ ਡਿੱਗਣ ਵਾਲੀ ਸੀ, ਤਾਂ ਉਸਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਕਿਹਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਸ ਲਈ ਕੁਝ ਦਿਹਾੜੀ ਲੈ ਲੈਂਦੇ।
قَالَ هَٰذَا فِرَاقُ بَيْنِي وَبَيْنِكَ ۚ سَأُنَبِّئُكَ بِتَأْوِيلِ مَا لَمْ تَسْتَطِعْ عَلَيْهِ صَبْرًا
ਉਨ੍ਹਾਂ ਨੇ ਕਿਹਾ ਹੁਣ ਇਹ ਮੇਰੇ ਅਤੇ ਤੇਰੇ ਵਿਚ ਵੱਖਰਾਪਣ ਹੈ। ਮੈ’ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਵਾਂਗਾ ਜਿਸ ਲਈ ਤੁਸੀਂ ਧੀਰਜ ਨਾ ਰੱਖ ਸਕੇ।
أَمَّا السَّفِينَةُ فَكَانَتْ لِمَسَاكِينَ يَعْمَلُونَ فِي الْبَحْرِ فَأَرَدْتُ أَنْ أَعِيبَهَا وَكَانَ وَرَاءَهُمْ مَلِكٌ يَأْخُذُ كُلَّ سَفِينَةٍ غَصْبًا
ਕਿਸ਼ਤੀ ਦਾ ਮਾਮਲਾ ਇਹ ਹੈ ਕਿ ਉਹ ਕੁਝ ਕੰਗਾਲ ਲੋਕਾਂ ਦੀ ਸੀ, ਜਿਹੜੇ ਨਦੀ ਵਿਚ ਮਿਹਨਤ ਕਰਦੇ ਸਨ, ਤਾਂ ਮੈਂ ਸੋਚਿਆ ਕਿ ਉਸ ਵਿਚ ਵਿਗਾੜ ਦਾ ਕਰ ਦੇਵਾਂ ਕਿਉਂਕਿ ਉਨ੍ਹਾਂ ਤੋਂ ਅੱਗੇ ਇੱਕ ਰਾਜਾ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਜ਼ਬਰੀ ਖੋਹ ਲੈਂਦਾ ਸੀ।
وَأَمَّا الْغُلَامُ فَكَانَ أَبَوَاهُ مُؤْمِنَيْنِ فَخَشِينَا أَنْ يُرْهِقَهُمَا طُغْيَانًا وَكُفْرًا
ਅਤੇ ਲੜਕੇ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਉਸ ਦੇ ਮਾਤਾ ਪਿਤਾ ਈਮਾਨਦਾਰ ਸਨ। ਸਾਨੂੰ ਸ਼ੱਕ ਹੋਇਆ ਕਿ ਉਹ ਵੱਡਾ ਹੋ ਕੇ ਆਪਣੇ ਬਾਗ਼ੀਪੁਣੇ ਕਾਰਨ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਦੁੱਖ ਦੇਵੇਗਾ।

Choose other languages: