Quran Apps in many lanuages:

Surah Al-Kahf Ayahs #62 Translated in Punjabi

وَرَبُّكَ الْغَفُورُ ذُو الرَّحْمَةِ ۖ لَوْ يُؤَاخِذُهُمْ بِمَا كَسَبُوا لَعَجَّلَ لَهُمُ الْعَذَابَ ۚ بَلْ لَهُمْ مَوْعِدٌ لَنْ يَجِدُوا مِنْ دُونِهِ مَوْئِلًا
ਅਤੇ ਤੁਹਾਡਾ ਰੱਬ ਮੁਆਫ਼ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਜੇਕਰ ਉਹ ਉਨ੍ਹਾਂ ਦੇ ਕੀਤੇ ਹੋਏ ਲਈ ਉਨ੍ਹਾਂ ਨੂੰ ਫੜ੍ਹੇ ਤਾਂ ਜਲਦੀ ਉਨ੍ਹਾਂ ਉੱਪਰ ਆਫ਼ਤ ਭੇਜ ਦੇ, ਪਰ ਉਨ੍ਹਾਂ ਲਈ ਨਿਰਧਾਰਿਤ ਵਖ਼ਤ ਹੈ। `ਅਤੇ ਉਹ ਉਸ ਦੇ ਮੁਕਾਬਲੇ ਵਿਚ ਕੋਈ ਸੁਰੱਖਿਅਤ ਸਥਾਨ ਨਹੀਂ ਪਾਉਣਗੇ।
وَتِلْكَ الْقُرَىٰ أَهْلَكْنَاهُمْ لَمَّا ظَلَمُوا وَجَعَلْنَا لِمَهْلِكِهِمْ مَوْعِدًا
ਅਤੇ ਇਹ ਬਸਤੀਆਂ ਹਨ ਜਿਸ ਨੂੰ ਅਸੀਂ ਨਸ਼ਟ ਕਰ ਦਿੱਤਾ। ਜਦੋਂ ਕਿ ਉਹ ਜ਼ਾਲਿਮ ਹੋ ਗਏ ਅਤੇ ਅਸੀਂ’ ਉਨ੍ਹਾਂ ਦੇ ਵਿਨਾਸ਼ ਦਾ ਇਕ ਸਮਾਂ ਨਿਰਧਾਰਿਤ ਕਰ ਦਿੱਤਾ ਸੀ।
وَإِذْ قَالَ مُوسَىٰ لِفَتَاهُ لَا أَبْرَحُ حَتَّىٰ أَبْلُغَ مَجْمَعَ الْبَحْرَيْنِ أَوْ أَمْضِيَ حُقُبًا
ਅਤੇ ਜਦੋਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਚੱਲਦਾ ਰਹਾਂਗਾ, ਇੱਥੋਂ ਤੱਕ ਕਿ ਜਾਂ ਤਾਂ ਦੋ ਨਦੀਆਂ ਦੇ ਸੰਗਮ ਦੇ ਸਥਾਨ, ਤੇ ਪਹੁੰਚ ਜਾਉ ਜਾਂ ਇਸ ਤੜ੍ਹਾਂ ਹੀ ਸਾਲਾਂ ਤੱਕ ਚੱਲਦਾ ਰਹਾਂਗਾ।
فَلَمَّا بَلَغَا مَجْمَعَ بَيْنِهِمَا نَسِيَا حُوتَهُمَا فَاتَّخَذَ سَبِيلَهُ فِي الْبَحْرِ سَرَبًا
ਆਖ਼ਿਰ ਜਦੋਂ’ ਦੋ ਨਦੀਆਂ ਦੇ ਸੰਗਮ ਦੇ ਸਥਾਨ ਉੱਪਰ ਪਹੁੰਚੇ ਤਾਂ ਉਹ ਆਪਣੀ ਮੱਛੀ ਨੂੰ ਭੁੱਲ ਗਏ। ਅਤੇ ਮੱਛੀ ਨੇ ਨਦੀ ਵਿਚ ਆਪਣਾ ਰਸਤਾ ਫੜ੍ਹ ਲਿਆ।
فَلَمَّا جَاوَزَا قَالَ لِفَتَاهُ آتِنَا غَدَاءَنَا لَقَدْ لَقِينَا مِنْ سَفَرِنَا هَٰذَا نَصَبًا
ਫਿਰ ਜਦੋਂ ਉਹ ਅੱਗੇ ਵਧੇ ਤਾਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਡੀ ਰੋਟੀ ਲਿਆਓ। ਸਾਡੀ ਇਸ ਯਾਤਰਾ ਨਾਲ ਸਾਨੂੰ ਬਹੁਤ ਥਕਾਵਟ ਹੋ ਗਈ ਹੈ।

Choose other languages: