Quran Apps in many lanuages:

Surah Al-Isra Ayahs #106 Translated in Punjabi

قَالَ لَقَدْ عَلِمْتَ مَا أَنْزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا
ਮੂਸਾ ਨੇ ਕਿਹਾ, ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਨ੍ਹਾਂ ਨੂੰ ਆਕਾਸ਼ਾਂ ਅਤੇ ਧਰਤੀ ਦੇ ਰੱਬ ਨੇ ਅੱਖਾਂ ਖੋਲਣ ਲਈ ਭੇਜਿਆ। ਮੇਰਾ ਵਿਚਾਰ ਹੈ ਕਿ, ਹੇ ਫਿਰਔਨ! ਤੂੰ ਜ਼ਰੂਰ ਬਰਬਾਦ ਹੋਣ ਵਾਲਾ ਬੰਦਾ ਹੈ।
فَأَرَادَ أَنْ يَسْتَفِزَّهُمْ مِنَ الْأَرْضِ فَأَغْرَقْنَاهُ وَمَنْ مَعَهُ جَمِيعًا
ਫਿਰ ਫਿਰਔਨ ਨੇ ਚਾਹਿਆ ਕਿ ਉਹ ਉਸ ਨੂੰ ਉਸ ਖੇਤਰ ਵਿਚੋਂ ਕੱਢ ਦੇਵੇ। ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਦੇ ਨਾਲ ਸਨ, ਸਾਰਿਆਂ ਨੂੰ ਡੁਬੋ ਦਿੱਤਾ।
وَقُلْنَا مِنْ بَعْدِهِ لِبَنِي إِسْرَائِيلَ اسْكُنُوا الْأَرْضَ فَإِذَا جَاءَ وَعْدُ الْآخِرَةِ جِئْنَا بِكُمْ لَفِيفًا
ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਕਿਹਾ ਤੁਸੀਂ ਇਸ ਧਰਤੀ ਤੇ ਰਹੋ। ਫਿਰ ਜਦੋਂ ਆਖ਼ਿਰਤ ਦਾ ਵਾਅਦਾ ਆ ਜਾਵੇਗਾ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰ ਲਿਆਵਾਂਗੇ।
وَبِالْحَقِّ أَنْزَلْنَاهُ وَبِالْحَقِّ نَزَلَ ۗ وَمَا أَرْسَلْنَاكَ إِلَّا مُبَشِّرًا وَنَذِيرًا
ਅਤੇ ਅਸੀਂ ਕੁਰਆਨ ਨੂੰ ਸੱਚਾਈ ਦੇ ਨਾਲ ਉਤਾਰਿਆ ਹੈ ਅਤੇ ਉਹ ਸੱਚ ਦੇ ਨਾਲ ਹੀ ਉਤਰਿਆ ਹੈ। ਅਤੇ ਅਸੀਂ ਤੁਹਾਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਡਰਾਉਨ ਵਾਲਾ ਬਣਾ ਕੇ ਭੇਜਿਆ ਹੈ।
وَقُرْآنًا فَرَقْنَاهُ لِتَقْرَأَهُ عَلَى النَّاسِ عَلَىٰ مُكْثٍ وَنَزَّلْنَاهُ تَنْزِيلًا
ਅਤੇ ਅਸੀਂ ਕੁਰਆਨ ਨੂੰ ਥੋੜ੍ਹਾ-ਥੋੜ੍ਹਾ ਕਰਕੇ ਉਤਾਰਿਆ ਤਾਂ ਕਿ ਤੁਸੀਂ ਇਸ ਨੂੰ ਲੋਕਾਂ ਦੇ ਸਾਹਮਣੇ ਰੁਕ-ਰੂਕ ਕੇ ਪੜ੍ਹੋ ਅਤੇ ਇਸ ਨੂੰ ਅਸੀਂ ਸਹਿਜੇ ਸਹਿਜੇ ਉਤਾਰਿਆ।

Choose other languages: