Quran Apps in many lanuages:

Surah Al-Furqan Ayahs #55 Translated in Punjabi

وَلَوْ شِئْنَا لَبَعَثْنَا فِي كُلِّ قَرْيَةٍ نَذِيرًا
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਹਰੇਕ ਬਸਤੀ ਵਿਚ ਇਕ ਡਰਾਉਣ ਵਾਲਾ ਭੇਜ ਦਿੰਦੇ।
فَلَا تُطِعِ الْكَافِرِينَ وَجَاهِدْهُمْ بِهِ جِهَادًا كَبِيرًا
ਇਸ ਲਈ ਤੁਸੀਂ ਇਨਕਾਰੀਆਂ ਦੀ ਗੱਲ ਨਾ ਮੰਨੋ ਅਤੇ ਇਸ ਦੇ ਰਾਹੀਂ ਉਨ੍ਹਾਂ ਦੇ ਨਾਲ ਵੱਡਾ ਜਿਹਾਦ (ਕਰੜਾ ਸੰਘਰਸ) ਕਰੋ।
وَهُوَ الَّذِي مَرَجَ الْبَحْرَيْنِ هَٰذَا عَذْبٌ فُرَاتٌ وَهَٰذَا مِلْحٌ أُجَاجٌ وَجَعَلَ بَيْنَهُمَا بَرْزَخًا وَحِجْرًا مَحْجُورًا
ਅਤੇ ਉਹ ਹੀ ਹੈ ਜਿਸ ਨੇ ਦੋ ਦਰਿਆਵਾਂ ਨੂੰ ਮਿਲਾਇਆ। ਇਹ ਮਿੱਠਾ ਹੈ, ਪਿਆਸ ਬੁਝਾਉਣ ਵਾਲਾ ਅਤੇ ਖਾਰਾ ਹੈ, ਕੌੜਾ ਹੈ। ਅਤੇ ਉਸ ਨੇ ਇਨ੍ਹਾਂ ਦੇ ਵਿਚਕਾਰ ਪਰਦਾ ਰੱਖ ਦਿੱਤਾ ਹੈ ਅਤੇ ਇਕ ਪੱਕੀ ਓਟ।
وَهُوَ الَّذِي خَلَقَ مِنَ الْمَاءِ بَشَرًا فَجَعَلَهُ نَسَبًا وَصِهْرًا ۗ وَكَانَ رَبُّكَ قَدِيرًا
ਅਤੇ ਉਹ ਹੀ ਹੈ ਜਿਸ ਨੇ ਮਨੁੱਖ ਨੂੰ ਪਾਣੀ ਤੋਂ ਪੈਦਾ ਕੀਤਾ। ਫਿਰ ਉੱਸ ਨੂੰ ਪਰਿਵਾਰ ਅਤੇ ਸਹੂਰਾ (ਸਾਕ ਸਬੰਧੀਆਂ) ਵਾਲਾ ਬਣਇਆ। ਅਤੇ ਤੁਹਾਡਾ ਰੱਬ ਬਹੁਤ ਤਾਕਤ ਵਾਲਾ ਹੈ।
وَيَعْبُدُونَ مِنْ دُونِ اللَّهِ مَا لَا يَنْفَعُهُمْ وَلَا يَضُرُّهُمْ ۗ وَكَانَ الْكَافِرُ عَلَىٰ رَبِّهِ ظَهِيرًا
ਅਤੇ ਇਹ ਅੱਲਾਹ ਨੂੰ ਛੱਡ ਕੇ ਅਜਿਹੀਆਂ ਚੀਜ਼ਾਂ ਨੂੰ ਪੂਜਦੇ ਹਨ, ਜਿਹੜੀਆਂ ਨਾ ਇਨ੍ਹਾਂ ਨੂੰ ਲਾਭ ਪਹੁੰਚਾ ਸਕਦੀਆਂ ਹਨ, ਨਾ ਹਾਨੀ। ਅਤੇ ਇਨਕਾਰੀਆਂ ਨੇ ਤਾਂ ਆਪਣੇ ਰੱਬ ਦੇ ਵਿਰੁੱਧ ਸਹਾਇਕ ਬਣਿਆ ਹੋਇਆ ਹੈ।

Choose other languages: