Quran Apps in many lanuages:

Surah Al-Furqan Ayahs #36 Translated in Punjabi

وَقَالَ الَّذِينَ كَفَرُوا لَوْلَا نُزِّلَ عَلَيْهِ الْقُرْآنُ جُمْلَةً وَاحِدَةً ۚ كَذَٰلِكَ لِنُثَبِّتَ بِهِ فُؤَادَكَ ۖ وَرَتَّلْنَاهُ تَرْتِيلًا
ਤਾਂ ਅਤੇ ਇਨਕਾਰੀਆਂ ਨੇ ਆਖਿਆ ਕਿ ਇਸ ਬੰਦੇ ਉੱਪਰ ਪੂਰਾ ਕੁਰਆਨ ਕਿਉਂ ਨਹੀਂ ਉਤਾਰਿਆ ਗਿਆ। ਅਜਿਹਾ ਇਸ ਲਈ ਹੈ ਤਾਂ ਕਿ ਕੁਰਆਨ ਦੇ ਰਾਹੀਂ ਅਸੀਂ’ ਤੁਹਾਡੇ ਦਿਲਾਂ ਨੂੰ ਪੱਕਾ ਕਰ ਸਕੀਏ। ਅਤੇ ਅਸੀਂ ਇਸ ਨੂੰ ਰੁਕ ਰੁਕ ਕੇ ਉਤਾਰਿਆ ਹੈ।
وَلَا يَأْتُونَكَ بِمَثَلٍ إِلَّا جِئْنَاكَ بِالْحَقِّ وَأَحْسَنَ تَفْسِيرًا
ਅਤੇ ਇਹ ਲੋਕ ਕਿਹੋ ਜਿਹਾ ਅਨੋਖਾ ਸਵਾਲ ਤੁਹਾਡੇ ਸਾਹਮਣੇ ਲਿਆਏ, ਪਰੰਤੂ ਅਸੀਂ ਉਸਦਾ ਯੋਗ ਉਤਰ ਅਤੇ ਸਭ ਤੋਂ ਵਧੀਆ ਸਪੱਸ਼ਟੀਕਰਨ ਤੁਹਾਨੂੰ ਦੱਸ ਦੇਵਾਂਗੇ।
الَّذِينَ يُحْشَرُونَ عَلَىٰ وُجُوهِهِمْ إِلَىٰ جَهَنَّمَ أُولَٰئِكَ شَرٌّ مَكَانًا وَأَضَلُّ سَبِيلًا
ਜਿਹੜੇ ਲੋਕ ਮੂਧੇ ਮੂੰਹ ਨਰਕ ਵੱਲ ਲਿਜਾਏ ਜਾਣਗੇ। ਉਨ੍ਹਾਂ ਦਾ ਸ਼ੁਰਾ ਟਿਕਾਣਾ ਹੈ ਅਤੇ ਉਹ ਹੀ ਰਾਹ ਤੋਂ ਭਟਕ ਹਏ ਹਨ।
وَلَقَدْ آتَيْنَا مُوسَى الْكِتَابَ وَجَعَلْنَا مَعَهُ أَخَاهُ هَارُونَ وَزِيرًا
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ। ਅਤੇ ਉਸ ਦੇ ਨਾਲ ਉਸ ਦੇ ਭਰਾ ਹਾਰੂਨ ਅਲੈ ਨੂੰ ਉਸ ਦਾ ਮਦਦਗਾਰ ਬਣਾਇਆ।
فَقُلْنَا اذْهَبَا إِلَى الْقَوْمِ الَّذِينَ كَذَّبُوا بِآيَاتِنَا فَدَمَّرْنَاهُمْ تَدْمِيرًا
ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਉਨ੍ਹਾਂ ਲੋਕਾਂ ਦੇ ਕੋਲ ਜਾਵੇਂ, ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੂਠਲਾ ਦਿੱਤਾ ਹੈ। ਫਿਰ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਬਰਬਾਦ ਕਰ ਦਿੱਤਾ।

Choose other languages: