Quran Apps in many lanuages:

Surah Al-Baqara Ayahs #90 Translated in Punjabi

أُولَٰئِكَ الَّذِينَ اشْتَرَوُا الْحَيَاةَ الدُّنْيَا بِالْآخِرَةِ ۖ فَلَا يُخَفَّفُ عَنْهُمُ الْعَذَابُ وَلَا هُمْ يُنْصَرُونَ
ਇਹੋ ਹੀ ਹਨ ਉਹ ਲੋਕ, ਜਿਨ੍ਹਾਂ ਨੇ ਪਰਲੋਕ ਦੇ ਬਦਲੇ ਸੰਸਾਰਿਕ ਜੀਵਨ ਖਰੀਦਿਆ। ਅੰਤ ਨਾ ਉਨ੍ਹਾਂ ਦੇ ਦੁਖਾਂ ਵਿਚ ਕਮੀ ਕੀਤੀ ਜਾਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਸਹਾਇਤਾ ਪਹੂੰਚੇਗੀ।
وَلَقَدْ آتَيْنَا مُوسَى الْكِتَابَ وَقَفَّيْنَا مِنْ بَعْدِهِ بِالرُّسُلِ ۖ وَآتَيْنَا عِيسَى ابْنَ مَرْيَمَ الْبَيِّنَاتِ وَأَيَّدْنَاهُ بِرُوحِ الْقُدُسِ ۗ أَفَكُلَّمَا جَاءَكُمْ رَسُولٌ بِمَا لَا تَهْوَىٰ أَنْفُسُكُمُ اسْتَكْبَرْتُمْ فَفَرِيقًا كَذَّبْتُمْ وَفَرِيقًا تَقْتُلُونَ
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਰਸੂਲ (ਸੰਦੇਸ਼ ਵਾਹਕ) ਭੇਜੇ। ਅਤੇ ਮਰੀਅਮ ਦੇ ਪੁੱਤਰ ਈਸਾ ਨੂੰ ਖੁੱਲ੍ਹੀਆਂ ਖੁੱਲ੍ਹੀਆਂ ਨਿਸ਼ਾਨੀਆਂ ਦਿੱਤੀਆ ਅਤੇ ਪਵਿੱਤਰ ਆਤਮਾ (ਰੂਹ-ਉਲ-ਕੁਦਸ) ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਤਾਂ ਜਦੋਂ ਵੀ ਕੋਈ ਰਸੂਲ (ਸੰਦੇਸ਼ ਵਾਹਕ) ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਇਆ ਜਿਹੜੀ ਤੁਹਾਡੇ ਚਿੱਤ ਨੂੰ ਪਸੰਦ ਨਹੀਂ ਸੀ, ਤਾਂ ਤੁਸੀਂ ਹੰਕਾਰ ਕੀਤਾ, ਫਿਰ ਤੁਸੀਂ (ਪੈਗ਼ੰਬਰਾਂ ਦੇ? ਇੱਕ ਸਮੂਹ ਨੂੰ ਝੂਠਾ ਕੀਤਾ ਅਤੇ ਇੱਕ ਸਮੂਹ ਦੀ ਹੱਤਿਆ ਕਰ ਦਿੱਤੀ।)
وَقَالُوا قُلُوبُنَا غُلْفٌ ۚ بَلْ لَعَنَهُمُ اللَّهُ بِكُفْرِهِمْ فَقَلِيلًا مَا يُؤْمِنُونَ
ਅਤੇ ਯਹੂਦੀ ਕਹਿੰਦੇ ਹਨ ਕਿ ਸਾਡੇ ਹਿਰਦੇ ਬੰਦ ਹਨ। ਨਹੀਂ’ ਸਗੋਂ ਅੱਲਾਹ ਨੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਉਨ੍ਹਾਂ ਉੱਪਰ ਲਾਹਣਤ ਭੇਜੀ ਹੈ, ਇਸ ਲਈ ਉਹ ਬਹੁਤ ਘੱਟ ਈਮਾਨ ਲਿਆਉਂਦੇ ਹਨ।
وَلَمَّا جَاءَهُمْ كِتَابٌ مِنْ عِنْدِ اللَّهِ مُصَدِّقٌ لِمَا مَعَهُمْ وَكَانُوا مِنْ قَبْلُ يَسْتَفْتِحُونَ عَلَى الَّذِينَ كَفَرُوا فَلَمَّا جَاءَهُمْ مَا عَرَفُوا كَفَرُوا بِهِ ۚ فَلَعْنَةُ اللَّهِ عَلَى الْكَافِرِينَ
ਅਤੇ ਜਦੋਂ ਕਰਨ ਵਾਲੀ ਹੈ, ਜੋ ਉਨ੍ਹਾਂ ਦੇ ਕੋਲ ਹੈ ਅਤੇ ਇਸ ਤੋਂ ਪਹਿਲਾਂ ਉਹ ਖੁਦ ਨਾ ਮੰਨਣ ਵਾਲਿਆ ਉੱਪਰ ਜਿੱਤ ਮੰਗਿਆ ਕਰਦੇ ਸਨ, ਫਿਰ ਜਦੋਂ ਉਨ੍ਹਾਂ ਦੇ ਕੋਲ ਉਹ ਚੀਜ਼ ਆਈ ਜਿਸ ਨੂੰ ਉਨ੍ਹਾਂ ਨੇ ਪਛਾਣ ਲਿਆ ਤਾਂ ਉਨ੍ਹਾਂ ਨੇ ਉਸ ਨੂੰ ਬੁਠਲਾ ਦਿੱਤਾ। ਅੰਤ ਝੁਠਲਾਉਣ ਵਾਲਿਆ ਉੱਪਰ ਅੱਲਾਹ ਦੀ ਲਾਹਣਤ ਹੈ।
بِئْسَمَا اشْتَرَوْا بِهِ أَنْفُسَهُمْ أَنْ يَكْفُرُوا بِمَا أَنْزَلَ اللَّهُ بَغْيًا أَنْ يُنَزِّلَ اللَّهُ مِنْ فَضْلِهِ عَلَىٰ مَنْ يَشَاءُ مِنْ عِبَادِهِ ۖ فَبَاءُوا بِغَضَبٍ عَلَىٰ غَضَبٍ ۚ وَلِلْكَافِرِينَ عَذَابٌ مُهِينٌ
ਕਿੰਨੀ ਬੂਰੀ ਹੈ ਉਹ ਚੀਜ਼, ਜਿਸ ਨਾਲ ਉਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਸੌਦਾ ਕੀਤਾ ਤਾਂ ਉਹ ਅੱਲਾਹ ਦੀ ਉਤਾਰੀ ਹੋਈ ਬਾਣੀ ਦੀ ਅਵੱਗਿਆ ਕਰ ਰਹੇ ਹਨ, ਇਸ ਜ਼ਿੱਦ ਦੇ ਕਾਰਨ ਅੱਲਾਹ ਦੇਵੇ। ਅਖੀਰ ਉਹ ਕ੍ਰੌਧ ਉੱਪਰ ਕ੍ਰੌਧ ਕਮਾ ਕੇ ਲਿਆਏ ਅਤੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਅਜ਼ਾਬ ਹੈ।

Choose other languages: