Quran Apps in many lanuages:

Surah Al-Baqara Ayahs #283 Translated in Punjabi

فَإِنْ لَمْ تَفْعَلُوا فَأْذَنُوا بِحَرْبٍ مِنَ اللَّهِ وَرَسُولِهِ ۖ وَإِنْ تُبْتُمْ فَلَكُمْ رُءُوسُ أَمْوَالِكُمْ لَا تَظْلِمُونَ وَلَا تُظْلَمُونَ
ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਾਵਧਾਨ ਹੋ ਜਾਉਂ। ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਯੁੱਧ ਦੀ ਘੋਸ਼ਣਾ ਹੈ। ਅਤੇ ਜੇਕਰ ਤੂਸੀਂ’ ਤੌਬਾ ਕਰ ਲਵੋ ਤਾਂ ਮੂਲਧਨ ਦੇ ਤੁਸੀਂ ਅਧਿਕਾਰੀ ਹੋ, ਨਾ ਤੁਸੀਂ ਕਿਸੇ ਉੱਪਰ ਅਨਿਆਇ ਕਰੋ ਅਤੇ ਨਾ ਤੁਹਾਡੇ ਉੱਪਰ ਨਾ-ਇਨਸਾਫੀ ਕੀਤੀ ਜਾਵੇ।
وَإِنْ كَانَ ذُو عُسْرَةٍ فَنَظِرَةٌ إِلَىٰ مَيْسَرَةٍ ۚ وَأَنْ تَصَدَّقُوا خَيْرٌ لَكُمْ ۖ إِنْ كُنْتُمْ تَعْلَمُونَ
ਜੇਕਰ ਇੱਕ ਬੰਦਾ ਗਰੀਬ ਹੈ, ਤਾਂ ਉਸ ਨੂੰ ਸੰਪਨਤਾ ਆਉਣ ਤੱਕ ਸਮਾਂ ਦਿਉਂ। ਜੇਕਰ ਮੁਆਫ਼ ਕਰ ਦੇਵੋ ਤਾਂ ਇਹ ਤੁਹਾਡੇ ਨਹੀਂ ਜ਼ਿਆਦਾ ਵਧੀਆ ਹੈ, ਜੇਕਰ ਤੁਸੀਂ ਸਮਝੋ।
وَاتَّقُوا يَوْمًا تُرْجَعُونَ فِيهِ إِلَى اللَّهِ ۖ ثُمَّ تُوَفَّىٰ كُلُّ نَفْسٍ مَا كَسَبَتْ وَهُمْ لَا يُظْلَمُونَ
ਅਤੇ ਉਸ ਦਿਨ ਤੋਂ ਡਰੋ ਜਿਸ ਦਿਨ ਤੁਸੀਂ ਅੱਲਾਹ ਵੱਲ ਮੋੜੇ ਜਾਉਗੇ, ਫਿਰ ਹਰੇਕ ਬੰਦੇ ਨੂੰ ਉਸ ਦਾ ਕੀਤਾ ਹੋਇਆ ਪੂਰਾ ਪੂਰਾ ਬਦਲਾ ਮਿਲ ਜਾਏਗਾ ਅਤੇ ਉਨ੍ਹਾਂ ਉੱਪਰ ਅਨਿਆਇ ਨਹੀ” ਹੋਵੇਗਾ।
يَا أَيُّهَا الَّذِينَ آمَنُوا إِذَا تَدَايَنْتُمْ بِدَيْنٍ إِلَىٰ أَجَلٍ مُسَمًّى فَاكْتُبُوهُ ۚ وَلْيَكْتُبْ بَيْنَكُمْ كَاتِبٌ بِالْعَدْلِ ۚ وَلَا يَأْبَ كَاتِبٌ أَنْ يَكْتُبَ كَمَا عَلَّمَهُ اللَّهُ ۚ فَلْيَكْتُبْ وَلْيُمْلِلِ الَّذِي عَلَيْهِ الْحَقُّ وَلْيَتَّقِ اللَّهَ رَبَّهُ وَلَا يَبْخَسْ مِنْهُ شَيْئًا ۚ فَإِنْ كَانَ الَّذِي عَلَيْهِ الْحَقُّ سَفِيهًا أَوْ ضَعِيفًا أَوْ لَا يَسْتَطِيعُ أَنْ يُمِلَّ هُوَ فَلْيُمْلِلْ وَلِيُّهُ بِالْعَدْلِ ۚ وَاسْتَشْهِدُوا شَهِيدَيْنِ مِنْ رِجَالِكُمْ ۖ فَإِنْ لَمْ يَكُونَا رَجُلَيْنِ فَرَجُلٌ وَامْرَأَتَانِ مِمَّنْ تَرْضَوْنَ مِنَ الشُّهَدَاءِ أَنْ تَضِلَّ إِحْدَاهُمَا فَتُذَكِّرَ إِحْدَاهُمَا الْأُخْرَىٰ ۚ وَلَا يَأْبَ الشُّهَدَاءُ إِذَا مَا دُعُوا ۚ وَلَا تَسْأَمُوا أَنْ تَكْتُبُوهُ صَغِيرًا أَوْ كَبِيرًا إِلَىٰ أَجَلِهِ ۚ ذَٰلِكُمْ أَقْسَطُ عِنْدَ اللَّهِ وَأَقْوَمُ لِلشَّهَادَةِ وَأَدْنَىٰ أَلَّا تَرْتَابُوا ۖ إِلَّا أَنْ تَكُونَ تِجَارَةً حَاضِرَةً تُدِيرُونَهَا بَيْنَكُمْ فَلَيْسَ عَلَيْكُمْ جُنَاحٌ أَلَّا تَكْتُبُوهَا ۗ وَأَشْهِدُوا إِذَا تَبَايَعْتُمْ ۚ وَلَا يُضَارَّ كَاتِبٌ وَلَا شَهِيدٌ ۚ وَإِنْ تَفْعَلُوا فَإِنَّهُ فُسُوقٌ بِكُمْ ۗ وَاتَّقُوا اللَّهَ ۖ وَيُعَلِّمُكُمُ اللَّهُ ۗ وَاللَّهُ بِكُلِّ شَيْءٍ عَلِيمٌ
ਹੇ ਈਮਾਨ ਵਾਲਿਓ! ਜੇਕਰ ਤੁਸੀ’ ਕਿਸੇ ਨਿਰਧਾਰਿਤ ਸਮੇਂ ਲਈ ਉਧਾਰ ਦਾ ਲੈਣ ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ। ਤੁਹਾਡੇ ਵਿਚੋ ਕੋਈ ਲਿਖਣ ਵਾਲਾ ਨਿਆਇ ਦੇ ਨਾਲ ਉਸ ਨੂੰ ਲਿਖੇ। ਲਿਖਣ ਵਾਲਾ ਲਿਖਣ ਤੋਂ’ ਮਨ੍ਹਾਂ ਨਾ ਕਰੇ, ਜਿਵੇਂ ਅੱਲਾਹ ਨੇ ਉਸ ਨੂੰ ਸਿਖਾਇਆ ਉਸੇ ਤਰ੍ਹਾਂ ਉਸ ਨੂੰ ਚਾਹੀਦਾ ਹੈ ਕਿ ਉਹ ਲਿਖ ਦੇਵੇ। ਉਹ ਵਿਅਕਤੀ ਲਿਖਵਾਏ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ ਅਤੇ ਉਹ ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਉਹ ਉਸ ਵਿਚ ਕੋਈ ਕਮੀ ਨਾ ਕਰੇ। ਜੇਕਰ ਉਹ ਵਿਅਕਤੀ ਜਿਸ ਉੱਪਰ ਜ਼ਿੰਮੇਵਾਰੀ ਆਉਂਦੀ ਹੈ, ਮੂਰਖ ਹੋਵੇ ਜਾਂ ਕਮਜੋਰ ਹੋਵੇ ਜਾਂ ਖੁਦ ਲਿਖਵਾਉਣ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦਾ ਮੁਖ਼ਤਿਆਰ ਨਿਆਂ ਦੇ ਨਾਲ ਲਿਖਵਾ ਦੇਵੇ ਅਤੇ ਆਪਣੇ ਆਦਮੀਆਂ ਵਿਚੋਂ ਦੋ ਬੰਦਿਆਂ ਨੂੰ ਗਵਾਹ ਬਣਾ ਲਵੋ। ਜੇਕਰ ਦੋ ਮਰਦ ਨਾ ਹੋਣ ਤਾਂ ਫਿਰ ਇੱਕ ਮਰਦ ਅਤੇ ਦੋ ਔਰਤਾਂ ਉਨ੍ਹਾਂ ਲੋਕਾਂ ਵਿਚੋਂ’ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਤਾਂ ਕਿ ਜੇਕਰ ਇੱਕ ਔਰਤ ਕੁੱਲ ਜਾਏ ਤਾਂ ਦੂਸਰੀ ਉਸ ਨੂੰ ਯਾਦ ਕਰਵਾ ਦੇਵੇ। ਗਵਾਹ ਮਨ੍ਹਾ ਨਾ ਕਰਨ ਜਦੋਂ ਉਹ ਬੁਲਾਏ ਜਾਣ। ਲੈਣ ਦੇਣ ਛੋਟਾ ਹੋਵੇ ਜਾਂ ਵੱਡਾ ਸਮਾਂ ਨਿਰਧਾਰਿਤ ਕਰਨ ਦੇ ਨਾਲ ਉਸ ਨੂੰ ਲਿਖਣ ਵਿਚ ਸੁਸਤੀ ਨਾ ਕਰੋ। ਇਹ ਲਿਖ ਲੈਣਾ ਅੱਲਾਹ ਦੇ ਨੇੜੇ ਜਿਆਦਾ ਇਨਸਾਫ ਹੈ ਅਤੇ ਗਵਾਹੀ ਨੂੰ ਜ਼ਿਆਦਾ ਵਿਸ਼ਵਾਸ਼ ਯੋਗ ਰੱਖਣ ਵਾਲਾ ਹੈ ਅਤੇ ਜ਼ਿਆਦਾ ਅਨੁਮਾਨ ਹੈ ਕਿ ਤੁਸੀਂ ਸ਼ੱਕ ਵਿਚ ਨਾ ਪਵੋਂ। ਪਰ ਜੇਕਰ ਕੋਈ ਲੈਣ ਦੇਣ ਹੱਥ ਦੇ ਹੱਥ ਹੋਵੇ ਜਿਵੇਂ ਕਿ ਤੁਸੀਂ ਅਕਸਰ ਕਰਦੇ ਹੋ ਤਾਂ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਕਿ ਤੁਸੀਂ ਉਸ ਨੂੰ ਨਾ ਲਿਖੋ। ਪਰ ਜਦੋਂ ਤੁਸੀਂ ਸੌਦਾ ਕਰੋ ਤਾਂ ਗਵਾਹ ਬਣਾ ਲਿਆ ਕਰੋ। ਕਿਸੇ ਲਿਖਣ ਵਾਲੇ ਨੂੰ ਜਾਂ ਗਵਾਹ ਨੂੰ ਦੁੱਖ ਨਾ ਦਿੱਤਾ ਜਾਏ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਲਈ ਇਹ ਬੜੇ ਪਾਪ ਦੀ ਗੱਲ ਹੋਵੇਗੀ। ਅੱਲਾਹ ਤੋਂ ਡਰੋ ਅੱਲਾਹ ਤੁਹਾਨੂੰ ਸਿਖਾਉਂਦਾ ਹੈ ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
وَإِنْ كُنْتُمْ عَلَىٰ سَفَرٍ وَلَمْ تَجِدُوا كَاتِبًا فَرِهَانٌ مَقْبُوضَةٌ ۖ فَإِنْ أَمِنَ بَعْضُكُمْ بَعْضًا فَلْيُؤَدِّ الَّذِي اؤْتُمِنَ أَمَانَتَهُ وَلْيَتَّقِ اللَّهَ رَبَّهُ ۗ وَلَا تَكْتُمُوا الشَّهَادَةَ ۚ وَمَنْ يَكْتُمْهَا فَإِنَّهُ آثِمٌ قَلْبُهُ ۗ وَاللَّهُ بِمَا تَعْمَلُونَ عَلِيمٌ
ਅਤੇ ਜੇਕਰ ਤੁਸੀਂ ਯਾਤਰਾ ਤੇ ਹੋ ਤਾਂ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਗਹਿਣੇ ਰੱਖਣ ਦੀਆਂ ਚੀਜ਼ਾਂ ਗਹਿਣੇ ਰੱਖ ਕੇ ਮਾਮਲਾ ਕੀਤਾ ਜਾਏ। ਜੇਕਰ ਇੱਕ ਬੰਦਾ ਦੂਸਰੇ ਬੰਦੇ ਤੇ ਵਿਸ਼ਵਾਸ਼ ਕਰਦਾ ਹੋਵੇ ਤਾਂ ਚਾਹੀਦਾ ਹੈ ਜਿਸ ਉੱਪਰ ਵਿਸ਼ਵਾਸ਼ ਕੀਤਾ ਹੋਵੇ, ਉਹ ਵਿਸ਼ਵਾਸ਼ ਨੂੰ ਪੂਰਾ ਕਰੇ। ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਗਵਾਹੀ ਨੂੰ ਨਾ ਛੂੰਪਾਉ। ਜਿਹੜਾ ਬੰਦਾ ਛੁਪਾਏਗਾ ਉਹ ਦਿਲ ਦਾ ਅਪਰਾਧੀ ਹੋ ਜਾਵੇਗਾ। ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ।

Choose other languages: