Quran Apps in many lanuages:

Surah Al-Baqara Ayahs #31 Translated in Punjabi

الَّذِينَ يَنْقُضُونَ عَهْدَ اللَّهِ مِنْ بَعْدِ مِيثَاقِهِ وَيَقْطَعُونَ مَا أَمَرَ اللَّهُ بِهِ أَنْ يُوصَلَ وَيُفْسِدُونَ فِي الْأَرْضِ ۚ أُولَٰئِكَ هُمُ الْخَاسِرُونَ
ਜਿਹੜੇ ਅੱਲਾਹ ਨਾਲ ਅਪਣੇ ਕੀਤੇ ਹੋਏ ਬਚਨ ਨੂੰ ਤੋੜ ਦਿੰਦੇ ਹਨ ਅਤੇ ਉਸ ਚੀਜ਼ ਨੂੰ ਤੋੜਦੇ ਹਨ, ਜਿਸਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਤੇ ਵਿਗਾੜ ਪੈਦਾ ਕਰਦੇ ਹਨ, ਇਹ ਲੋਕ ਹੀ ਘਾਟਾ ਖਾਣ ਵਾਲੇ ਹਨ।
كَيْفَ تَكْفُرُونَ بِاللَّهِ وَكُنْتُمْ أَمْوَاتًا فَأَحْيَاكُمْ ۖ ثُمَّ يُمِيتُكُمْ ثُمَّ يُحْيِيكُمْ ثُمَّ إِلَيْهِ تُرْجَعُونَ
ਤੁਸੀਂ ਕਿਸ ਤਰਾਂ ਅੱਲਾਹ ਦਾ ਇਨਕਾਰ ਕਰਦੇ ਹੋ ਜਦ ਕਿ ਤੁਸੀ ਨਿਰਜੀਵ ਸੀ ਤਾਂ ਉਸ ਨੇ ਤੁਹਾਨੂੰ ਜੀਵਨ ਪ੍ਰਦਾਨ ਕੀਤਾ ਫਿਰ ਉਹ ਤੁਹਾਨੂੰ ਮੌਤ ਦੇਵੇਗਾ, ਫਿਰ ਜਿਉਂਦੇ ਕਰੇਗਾ। ਫਿਰ ਤੁਸੀ ਉਸ ਦੀ ਤਰਫ ਪਰਤਾਏ ਜਾਉਂਗੇ।
هُوَ الَّذِي خَلَقَ لَكُمْ مَا فِي الْأَرْضِ جَمِيعًا ثُمَّ اسْتَوَىٰ إِلَى السَّمَاءِ فَسَوَّاهُنَّ سَبْعَ سَمَاوَاتٍ ۚ وَهُوَ بِكُلِّ شَيْءٍ عَلِيمٌ
ਉਹ ਹੀ ਹੈ ਜਿਸਨੇ ਤੁਹਾਡੇ ਲਈ ਉਹ ਸਭ ਕੁਝ ਪੈਦਾ ਕੀਤਾ ਜੋ ਧਰਤੀ ਉੱਪਰ ਹੈ, ਫਿਰ ਉਸ ਨੇ ਅਸਮਾਨ ਦੀ ਤਰਫ਼ ਧਿਆਨ ਦਿੱਤਾ ਅਤੇ ਸੱਤ ਅਸਮਾਨ ਸਾਜੇ ਅਤੇ ਉਹ ਸਭ ਕੁਝ ਜਾਣਨ ਵਾਲਾ ਹੈ।
وَإِذْ قَالَ رَبُّكَ لِلْمَلَائِكَةِ إِنِّي جَاعِلٌ فِي الْأَرْضِ خَلِيفَةً ۖ قَالُوا أَتَجْعَلُ فِيهَا مَنْ يُفْسِدُ فِيهَا وَيَسْفِكُ الدِّمَاءَ وَنَحْنُ نُسَبِّحُ بِحَمْدِكَ وَنُقَدِّسُ لَكَ ۖ قَالَ إِنِّي أَعْلَمُ مَا لَا تَعْلَمُونَ
ਅਤੇ ਜਦੋਂ’ ਤੇਰੇ ਰੱਬ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਧਰਤੀ ਤੇ ਇੱਕ ਖਲੀਫ਼ਾ (ਵਾਰਿਸ) ਬਨਾਉਣ ਵਾਲਾ ਹਾਂ। ਫ਼ਰਿਸ਼ਤਿਆਂ ਨੇ ਕਿਹਾ, ਕਿ ਤੁਸੀਂ ਧਰਤੀ ਤੇ ਅਜਿਹੇ ਲੋਕਾਂ ਨੂੰ ਵਸਾਉਂਗੇ ਜੋ ਉਸ ਨਾਲ ਝਗੜਾ ਕਰਨ ਅਤੇ ਲਹੂ ਵਹਾਉਣ। ਅਤੇ ਅਸੀਂ ਤੇਰੀ ਪ੍ਰਸੰਸਾ ਕਰਦੇ ਹਾਂ ਅਤੇ ਤੇਰੀ ਪਵਿੱਤਰਤਾ ਬਿਆਨ ਕਰਦੇ ਹਾਂ। ਅੱਲਾਹ ਨੇ ਕਿਹਾ ਕਿ ਮੈਂ ਉਹ ਜਾਣਦਾ ਹਾਂ ਜੋ ਤੁਸੀ ਨਹੀਂ ਜਾਣਦੇ।
وَعَلَّمَ آدَمَ الْأَسْمَاءَ كُلَّهَا ثُمَّ عَرَضَهُمْ عَلَى الْمَلَائِكَةِ فَقَالَ أَنْبِئُونِي بِأَسْمَاءِ هَٰؤُلَاءِ إِنْ كُنْتُمْ صَادِقِينَ
ਅੱਲਾਹ ਨੇ ਆਦਮ ਨੂੰ ਸਾਰੇ ਨਾਮ ਸਿਖਾ ਦਿੱਤੇ, ਫਿਰ ਉਨ੍ਹਾਂ ਚੀਜ਼ਾਂ ਨੂੰ ਫ਼ਰਿਸ਼ਤਿਆਂ ਦੇ ਸਾਹਮਣੇ ਪੇਸ਼ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਮੈਨੂੰ ਇਨ੍ਹਾਂ ਦੇ ਨਾਂ ਦੱਸੋ।

Choose other languages: