Quran Apps in many lanuages:

Surah Al-Baqara Ayahs #29 Translated in Punjabi

وَبَشِّرِ الَّذِينَ آمَنُوا وَعَمِلُوا الصَّالِحَاتِ أَنَّ لَهُمْ جَنَّاتٍ تَجْرِي مِنْ تَحْتِهَا الْأَنْهَارُ ۖ كُلَّمَا رُزِقُوا مِنْهَا مِنْ ثَمَرَةٍ رِزْقًا ۙ قَالُوا هَٰذَا الَّذِي رُزِقْنَا مِنْ قَبْلُ ۖ وَأُتُوا بِهِ مُتَشَابِهًا ۖ وَلَهُمْ فِيهَا أَزْوَاجٌ مُطَهَّرَةٌ ۖ وَهُمْ فِيهَا خَالِدُونَ
ਅਤੇ ਖੁਸ਼ਖ਼ਬਰੀ ਦੇ ਦੇਵੋ ਉਨ੍ਹਾਂ ਲੋਕਾਂ ਨੂੰ ਜੋ ਈਮਾਨ ਲਿਆਏ ਹਨ। ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਇਸ ਗੱਲ ਲਈ ਕਿ ਉਨ੍ਹਾਂ ਲਈ ਇਹੋ ਜਿਹੇ ਬਾਗ਼ ਹੋਣਗੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਅਤੇ ਜਦੋਂ’ ਵੀ ਉਨ੍ਹਾਂ ਨੂੰ ਇਨ੍ਹਾਂ ਬਾਗ਼ਾਂ ਵਿਚੋਂ ਕੋਈ ਫ਼ਲ ਖਾਣ ਨੂੰ ਮਿਲੇਗਾ ਤਾਂ ਉਹ ਕਹਿਣਗੇ ਇਹ ਤਾਂ ਉਹ ਹੀ ਹੈ ਜੋ ਇਸ ਤੋਂ ਪਹਿਲਾਂ ਸਾਨੂੰ ਦਿੱਤਾ ਗਿਆ ਸੀ, ਅਤੇ ਮਿਲੇਗਾ ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲਦਾ-ਜੁਲਦਾ। ਅਤੇ ਉਨ੍ਹਾਂ ਲਈ ਉੱਤੇ ਪਵਿੱਤਰ ਜੋੜੇ ਹੋਣਗੇ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ।
إِنَّ اللَّهَ لَا يَسْتَحْيِي أَنْ يَضْرِبَ مَثَلًا مَا بَعُوضَةً فَمَا فَوْقَهَا ۚ فَأَمَّا الَّذِينَ آمَنُوا فَيَعْلَمُونَ أَنَّهُ الْحَقُّ مِنْ رَبِّهِمْ ۖ وَأَمَّا الَّذِينَ كَفَرُوا فَيَقُولُونَ مَاذَا أَرَادَ اللَّهُ بِهَٰذَا مَثَلًا ۘ يُضِلُّ بِهِ كَثِيرًا وَيَهْدِي بِهِ كَثِيرًا ۚ وَمَا يُضِلُّ بِهِ إِلَّا الْفَاسِقِينَ
ਅੱਲਾਹ ਇਸ ਲਈ ਸ਼ਰਮਾਉਂਦਾ ਕਿ ਉਹ ਮੱਛਰ ਦੀ ਮਿਸਾਲ ਬਿਆਨ ਕਰੇ, ਜਾਂ ਇਸ ਤੋਂ ਵੀ ਕਿਸੇ ਛੋਟੀ ਵਸਤੂ ਦਾ, ਫਿਰ ਜੋ ਈਮਾਨ ਵਾਲੇ ਹਨ ਉਹ ਜਾਣਦੇ ਹਨ ਕਿ ਉਹ ਸੱਚ ਹੈ, ਉਨ੍ਹਾਂ ਦੇ ਰੱਬ ਦੀ ਤਰਫ਼ ਤੋਂ ਅਤੇ ਜਿਹੜੇ ਇੰਨਕਾਰ ਨੇ ਕੀ ਚਾਹਿਆ ਹੈ, ਅੱਲਾਹ ਇਸ ਦੇ ਰਾਹੀਂ ਬਹੁਤਿਆਂ ਨੂੰ ਭਟਕਾ ਦਿੰਦਾ ਹੈ, ਅਤੇ ਬਹੁਤਿਆਂ ਦਾ ਉਹ ਇਸ ਦੇ ਰਾਹੀਂ ਮਾਰਗ ਦਰਸ਼ਨ ਕਰਦਾ ਹੈ, ਅਤੇ ਉਹ ਭਟਕਾਉਂਦਾ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਹੁਕਮ ਨਹੀਂ ਮੰਨਦੇ।
الَّذِينَ يَنْقُضُونَ عَهْدَ اللَّهِ مِنْ بَعْدِ مِيثَاقِهِ وَيَقْطَعُونَ مَا أَمَرَ اللَّهُ بِهِ أَنْ يُوصَلَ وَيُفْسِدُونَ فِي الْأَرْضِ ۚ أُولَٰئِكَ هُمُ الْخَاسِرُونَ
ਜਿਹੜੇ ਅੱਲਾਹ ਨਾਲ ਅਪਣੇ ਕੀਤੇ ਹੋਏ ਬਚਨ ਨੂੰ ਤੋੜ ਦਿੰਦੇ ਹਨ ਅਤੇ ਉਸ ਚੀਜ਼ ਨੂੰ ਤੋੜਦੇ ਹਨ, ਜਿਸਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਤੇ ਵਿਗਾੜ ਪੈਦਾ ਕਰਦੇ ਹਨ, ਇਹ ਲੋਕ ਹੀ ਘਾਟਾ ਖਾਣ ਵਾਲੇ ਹਨ।
كَيْفَ تَكْفُرُونَ بِاللَّهِ وَكُنْتُمْ أَمْوَاتًا فَأَحْيَاكُمْ ۖ ثُمَّ يُمِيتُكُمْ ثُمَّ يُحْيِيكُمْ ثُمَّ إِلَيْهِ تُرْجَعُونَ
ਤੁਸੀਂ ਕਿਸ ਤਰਾਂ ਅੱਲਾਹ ਦਾ ਇਨਕਾਰ ਕਰਦੇ ਹੋ ਜਦ ਕਿ ਤੁਸੀ ਨਿਰਜੀਵ ਸੀ ਤਾਂ ਉਸ ਨੇ ਤੁਹਾਨੂੰ ਜੀਵਨ ਪ੍ਰਦਾਨ ਕੀਤਾ ਫਿਰ ਉਹ ਤੁਹਾਨੂੰ ਮੌਤ ਦੇਵੇਗਾ, ਫਿਰ ਜਿਉਂਦੇ ਕਰੇਗਾ। ਫਿਰ ਤੁਸੀ ਉਸ ਦੀ ਤਰਫ ਪਰਤਾਏ ਜਾਉਂਗੇ।
هُوَ الَّذِي خَلَقَ لَكُمْ مَا فِي الْأَرْضِ جَمِيعًا ثُمَّ اسْتَوَىٰ إِلَى السَّمَاءِ فَسَوَّاهُنَّ سَبْعَ سَمَاوَاتٍ ۚ وَهُوَ بِكُلِّ شَيْءٍ عَلِيمٌ
ਉਹ ਹੀ ਹੈ ਜਿਸਨੇ ਤੁਹਾਡੇ ਲਈ ਉਹ ਸਭ ਕੁਝ ਪੈਦਾ ਕੀਤਾ ਜੋ ਧਰਤੀ ਉੱਪਰ ਹੈ, ਫਿਰ ਉਸ ਨੇ ਅਸਮਾਨ ਦੀ ਤਰਫ਼ ਧਿਆਨ ਦਿੱਤਾ ਅਤੇ ਸੱਤ ਅਸਮਾਨ ਸਾਜੇ ਅਤੇ ਉਹ ਸਭ ਕੁਝ ਜਾਣਨ ਵਾਲਾ ਹੈ।

Choose other languages: