Quran Apps in many lanuages:

Surah Al-Baqara Ayahs #24 Translated in Punjabi

يَكَادُ الْبَرْقُ يَخْطَفُ أَبْصَارَهُمْ ۖ كُلَّمَا أَضَاءَ لَهُمْ مَشَوْا فِيهِ وَإِذَا أَظْلَمَ عَلَيْهِمْ قَامُوا ۚ وَلَوْ شَاءَ اللَّهُ لَذَهَبَ بِسَمْعِهِمْ وَأَبْصَارِهِمْ ۚ إِنَّ اللَّهَ عَلَىٰ كُلِّ شَيْءٍ قَدِيرٌ
ਹੋ ਸਕਦਾ ਹੈ ਕਿ ਬਿਜਲੀ ਉਨ੍ਹਾਂ ਦੀਆਂ ਨਜ਼ਰਾਂ ਨੂੰ ਖਿੱਚ ਲਏ, ਜਦ ਵੀ ਉਨ੍ਹਾਂ ਉੱਪਰ ਬਿਜਲੀ ਚਮਕਦੀ ਹੈ, ਉਹ ਉਸ (ਦੀ ਰੋਸ਼ਨੀ) ਵਿਚ ਚੱਲ ਪੈਂਦੇ ਹਨ ਅਤੇ ਜਦ ਉਨ੍ਹਾਂ ਉੱਤੇ ਹਨੇਰਾ ਛਾ ਜਾਂਦਾ ਹੈ, ਤਾਂ ਉਹ ਰੁਕ ਜਾਂਦੇ ਹਨ। ਅਤੇ ਜੇਕਰ ਅੱਲਾਹ ਚਾਹੇ ਤਾ ਉਨ੍ਹਾਂ ਦੇ ਕੰਨ ਅਤੇ ਉਨ੍ਹਾਂ ਦੀਆਂ ਅੱਖਾਂ ਖੋਹ ਲਵੇ। ਅਸਲੀਅਤ ਇਹ ਹੈ ਕਿ ਅੱਲਾਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ।
يَا أَيُّهَا النَّاسُ اعْبُدُوا رَبَّكُمُ الَّذِي خَلَقَكُمْ وَالَّذِينَ مِنْ قَبْلِكُمْ لَعَلَّكُمْ تَتَّقُونَ
ਹੇ ਲੋਕੋ! ਅਪਣੇ ਰੱਬ ਦੀ ਇਬਾਦਤ ਕਰੋ, ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਵੀ ਜੋ ਤੁਹਾਡੇ ਤੋਂ ਪਹਿਲਾਂ ਗੁਜ਼ਰ ਚੁੱਕੇ ਹਨ, ਤਾਂ ਕਿ ਤੁਸੀਂ (ਜਹੰਨਮ ਦੀ ਅੱਗ) ਤੋਂ ਬਚ ਜਾਊਂ।
الَّذِي جَعَلَ لَكُمُ الْأَرْضَ فِرَاشًا وَالسَّمَاءَ بِنَاءً وَأَنْزَلَ مِنَ السَّمَاءِ مَاءً فَأَخْرَجَ بِهِ مِنَ الثَّمَرَاتِ رِزْقًا لَكُمْ ۖ فَلَا تَجْعَلُوا لِلَّهِ أَنْدَادًا وَأَنْتُمْ تَعْلَمُونَ
ਉਹ ਹੀ ਹਸਤੀ ਹੈ ਜਿਸ ਨੇ ਅਤੇ ਉਤਾਰਿਆ ਅਸਮਾਨ ਤੋਂ ਪਾਣੀ ਅਤੇ ਉਸ ਤੋਂ ਪੈਦਾ ਕੀਤੇ ਹਰ ਪ੍ਰਕਾਰ ਦੇ ਫ਼ਲ, ਤੁਹਾਡੇ ਰਿਜ਼ਕ ਦੇ ਰੂਪ ਵਿਚ। ਤਾਂ ਤੁਸੀਂ ਕਿਸੇ ਨੂੰ ਅੱਲਾਹ ਦੇ ਬਰਾਬਰ ਨਾ ਠਹਿਰਾਉ, ਜਦੋਂ ਕਿ ਤੁਸੀ’ ਜਾਣਦੇ ਹੋ।
وَإِنْ كُنْتُمْ فِي رَيْبٍ مِمَّا نَزَّلْنَا عَلَىٰ عَبْدِنَا فَأْتُوا بِسُورَةٍ مِنْ مِثْلِهِ وَادْعُوا شُهَدَاءَكُمْ مِنْ دُونِ اللَّهِ إِنْ كُنْتُمْ صَادِقِينَ
ਜੇਕਰ ਤੁਸੀ ਉਸ ਬਾਣੀ (ਕੁਰਆਨ) ਦੇ ਸਬੰਧ ਵਿਚ ਸ਼ੰਕੇ ਵਿਚ ਹੋ ਜੋ ਅਸੀਂ ਅਪਣੇ ਬੰਦੇ (ਪੈਗ਼ੰਬਰ ਮੁਹੰਮਦ) ਦੇ ਉੱਪਰ ਉਤਾਰੀ ਹੈ, ਤਾਂ ਰਚ ਲਿਆਉ ਇਹੋ ਜਿਹੀ ਇੱਕ ਸੂਰਤ ਅਤੇ ਬੁਲਾ ਲਉ ਅਪਣੇ ਸਮਰੱਥਕਾਂ ਨੂੰ ਵੀ, ਅੱਲਾਹ ਤੋਂ ਬਿਨਾ ਜੇਕਰ ਤੁਸੀਂ ਸੱਚੇ ਹੋ।
فَإِنْ لَمْ تَفْعَلُوا وَلَنْ تَفْعَلُوا فَاتَّقُوا النَّارَ الَّتِي وَقُودُهَا النَّاسُ وَالْحِجَارَةُ ۖ أُعِدَّتْ لِلْكَافِرِينَ
ਅਤੇ ਜੇਕਰ ਤੁਸੀ ਅਜਿਹਾ ਨਾ ਕਰ ਸਕੋ ਅਤੇ ਕਦੇ ਵੀ ਨਾ ਕਰ ਸਕੋਗੇ ਤਾਂ ਉਸ ਅੱਗ ਤੋਂ ਡਰੋ ਜਿਸਦਾ ਬਾਲਣ ਇਨਸਾਨ ਅਤੇ ਪੱਥਰ ਬਣਨਗੇ ਅਤੇ ਜੋ ਅਵੱਗਿਆਕਾਰੀਆਂ ਦੇ ਲਈ ਹੀ ਤਿਆਰ ਕੀਤੀ ਗਈ।

Choose other languages: