Quran Apps in many lanuages:

Surah Al-Baqara Ayahs #189 Translated in Punjabi

شَهْرُ رَمَضَانَ الَّذِي أُنْزِلَ فِيهِ الْقُرْآنُ هُدًى لِلنَّاسِ وَبَيِّنَاتٍ مِنَ الْهُدَىٰ وَالْفُرْقَانِ ۚ فَمَنْ شَهِدَ مِنْكُمُ الشَّهْرَ فَلْيَصُمْهُ ۖ وَمَنْ كَانَ مَرِيضًا أَوْ عَلَىٰ سَفَرٍ فَعِدَّةٌ مِنْ أَيَّامٍ أُخَرَ ۗ يُرِيدُ اللَّهُ بِكُمُ الْيُسْرَ وَلَا يُرِيدُ بِكُمُ الْعُسْرَ وَلِتُكْمِلُوا الْعِدَّةَ وَلِتُكَبِّرُوا اللَّهَ عَلَىٰ مَا هَدَاكُمْ وَلَعَلَّكُمْ تَشْكُرُونَ
ਰਮਜ਼ਾਨ ਦਾ ਮਹੀਨਾਂ ਜਿਸ ਵਿਚ ਕੁਰਆਨ ਉਤਾਰਿਆ ਗਿਆ, ਉਹ ਲੋਕਾਂ ਲਈ ਮਾਰਗ ਦਰਸ਼ਨ ਹੈ ਅਤੇ ਪ੍ਰਤੱਖ ਮਾਰਗ ਦੀਆਂ ਨਿਸ਼ਾਨੀਆਂ ਹਨ। ਅਤੇ (ਇਹ) ਸੱਤ ਅਤੇ ਅਸੱਤ ਦੇ ਵਿਚ ਨਿਰਣਾ ਕਰਨ ਵਾਲਾ ਹੈ। ਜਾਂ ਤੁਹਾਡੇ ਵਿਚੋਂ ਜਿਹੜਾ ਕੋਈ ਵੀ ਇਸ ਮਹੀਨੇ ਨੂੰ ਪਾਏ, ਉਹ ਉਸ ਵਿਚ ਰੋਜ਼ੇ ਰੱਖੇ ਅਤੇ ਜਿਹੜਾ ਬਿਮਾਰ ਹੋਵੇ ਜਾਂ ਉਹ ਸਫ਼ਰ ਵਿਚ ਹੋਵੇ ਤਾਂ ਉਹ ਹੋਰ ਦਿਨਾਂ ਵਿਚ ਇਸ ਦੀ ਗਿਣਤੀ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਸਹੂਲਤ ਚਾਹੁੰਦਾ ਹੈ, ਉਹ ਤੁਹਾਡੇ ਨਾਲ ਸਖ਼ਤੀ ਨਹੀਂ ਕਰਨੀ ਚਾਹੁੰਦਾ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਗਿਣਤੀ ਪੂਰੀ ਕਰ ਲਵੋ ਅਤੇ ਅੱਲਾਹ ਦੀ ਵਡਿਆਈ ਕਰੋ, ਇਸ ਗੱਲ ਲਈ ਕਿ ਉਸ ਨੇ ਤੁਹਾਨੂੰ ਰਾਹ ਵਿਖਾਇਆ ਹੈ ਅਤੇ ਤਾਂ ਜੋ ਤੁਸੀਂ ਉਸ ਦੇ ਸ਼ੁਕਰਗੁਜ਼ਾਰ ਬਣੋ।
وَإِذَا سَأَلَكَ عِبَادِي عَنِّي فَإِنِّي قَرِيبٌ ۖ أُجِيبُ دَعْوَةَ الدَّاعِ إِذَا دَعَانِ ۖ فَلْيَسْتَجِيبُوا لِي وَلْيُؤْمِنُوا بِي لَعَلَّهُمْ يَرْشُدُونَ
ਅਤੇ ਜਦੋਂ ਮੇਰੇ ਬੰਦੇ ਤੁਹਾਡੇ ਤੋਂ ਮੇਰੇ ਸਬੰਧ ਵਿਚ ਪੁੱਛਣ ਤਾਂ ਮੈਂ ਨੇੜੇ ਹਾਂ, ਪੂਕਾਰਨ ਵਾਲੇ ਦੀ ਪੁਕਾਰ ਦਾ ਉੱਤਰ ਦਿੰਦਾ ਹਾਂ, ਜਦੋਂ ਉਹ ਮੈਨੂੰ ਪੁਕਾਰਦਾ ਹੈ। ਤਾਂ ਚਾਹੀਦਾ ਹੈ ਕਿ ਉਹ ਮੇਰਾ ਹੁਕਮ ਮੰਨੇ ਅਤੇ ਮੇਰੇ ਉੱਪਰ ਵਿਸ਼ਵਾਸ਼ ਰੱਖੋ। ਤਾਂ ਉਹ ਚੰਗਾ ਰਾਹ ਪਾਵੇ।
أُحِلَّ لَكُمْ لَيْلَةَ الصِّيَامِ الرَّفَثُ إِلَىٰ نِسَائِكُمْ ۚ هُنَّ لِبَاسٌ لَكُمْ وَأَنْتُمْ لِبَاسٌ لَهُنَّ ۗ عَلِمَ اللَّهُ أَنَّكُمْ كُنْتُمْ تَخْتَانُونَ أَنْفُسَكُمْ فَتَابَ عَلَيْكُمْ وَعَفَا عَنْكُمْ ۖ فَالْآنَ بَاشِرُوهُنَّ وَابْتَغُوا مَا كَتَبَ اللَّهُ لَكُمْ ۚ وَكُلُوا وَاشْرَبُوا حَتَّىٰ يَتَبَيَّنَ لَكُمُ الْخَيْطُ الْأَبْيَضُ مِنَ الْخَيْطِ الْأَسْوَدِ مِنَ الْفَجْرِ ۖ ثُمَّ أَتِمُّوا الصِّيَامَ إِلَى اللَّيْلِ ۚ وَلَا تُبَاشِرُوهُنَّ وَأَنْتُمْ عَاكِفُونَ فِي الْمَسَاجِدِ ۗ تِلْكَ حُدُودُ اللَّهِ فَلَا تَقْرَبُوهَا ۗ كَذَٰلِكَ يُبَيِّنُ اللَّهُ آيَاتِهِ لِلنَّاسِ لَعَلَّهُمْ يَتَّقُونَ
ਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਵਿਚ ਆਪਣੀਆਂ ਪਤਨੀਆਂ ਦੇ ਕੋਲ ਜਾਣਾ ਜਾਇਜ਼ ਕੀਤਾ ਗਿਆ। ਉਹ ਤੁਹਾਡੇ ਲਈ ਲਿਬਾਸ ਹਨ ਅਤੇ ਤੁਸੀਂ ਉਨ੍ਹਾਂ ਲਈ ਲਿਬਾਸ ਹੋ। ਅੱਲਾਹ ਨੇ ਸਮਝਿਆ ਕਿ ਤੁਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਸੀ, ਤਾਂ ਉਸ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ। ਤਾਂ ਹੁਣ ਤੁਸੀਂ ਉਨ੍ਹਾਂ ਨੂੰ ਮਿਲੋ ਅਤੇ ਚਾਹੋਂ ਜਿਹੜਾ ਅੱਲਾਹ ਨੇ ਤੁਹਾਡੇ ਲਈ ਲਿਖ ਦਿੱਤਾ ਹੈ। ਅਤੇ ਖਾਓ ਅਤੇ ਪੀਓ ਅਤੇ ਇਥੋਂ ਤੱਕ ਕਿ ਸਵੇਰ ਦੀ ਸਫੇਦਧਾਰੀ ਕਾਲੀਧਾਰੀ ਨਾਲੋਂ ਅਲੱਗ ਸਪੱਸ਼ਟ ਹੋ ਜਾਵੇ ਫਿਰ ਰਾਤ ਪਤਨੀਆਂ ਨਾਲ ਸੰਭੋਗ ਨਾ ਕਰੋ। ਇਹ ਅੱਲਾਹ ਦੀਆਂ ਬਣਾਈਆ ਹੋਈਆਂ ਹੱਦਾਂ ਹਨ ਤੁਸੀਂ ਇਨਾਂ ਦੇ ਨੇੜੇ ਨਾ ਜਾਓ। ਇਸ ਤੜ੍ਹਾਂ ਅੱਲਾਹ ਆਪਣੀਆਂ ਨਿਸ਼ਾਨੀਆਂ ਲੋਕਾਂ ਲਈ ਬਿਆਨ ਕਰਦਾ ਹੈ ਤਾਂ ਕਿ ਉਹ ਬਚਣ।
وَلَا تَأْكُلُوا أَمْوَالَكُمْ بَيْنَكُمْ بِالْبَاطِلِ وَتُدْلُوا بِهَا إِلَى الْحُكَّامِ لِتَأْكُلُوا فَرِيقًا مِنْ أَمْوَالِ النَّاسِ بِالْإِثْمِ وَأَنْتُمْ تَعْلَمُونَ
ਅਤੇ ਤੁਸੀਂ ਆਪਸ ਵਿਚ ਇੱਕ ਦੂਸਰੇ ਦੇ ਧਨ ਨੂੰ ਨਜਾਇਜ਼ ਰੂਪ ਨਾਲ ਨਾ ਖਾਂਓ ਅਤੇ ਨਾ ਹੀ ਉਸ ਨੂੰ ਹਾਕਮਾਂ ਤੱਕ ਪਹੁੰਚਾਉ ਤਾਂ ਕਿ ਦੂਸਰਿਆਂ ਦਾ ਧਨ ਦਾ ਕੋਈ ਭਾਗ ਨਜਾਇਜ਼ (ਬਤਰੀਕ-ਏ-ਗੁਨਾਹ) ਖਾ ਜਾਓ, ਹਾਲਾਂਕਿ ਤੁਸੀ’ ਇਸ ਨੂੰ ਜਾਣਦੇ ਹੋ।
يَسْأَلُونَكَ عَنِ الْأَهِلَّةِ ۖ قُلْ هِيَ مَوَاقِيتُ لِلنَّاسِ وَالْحَجِّ ۗ وَلَيْسَ الْبِرُّ بِأَنْ تَأْتُوا الْبُيُوتَ مِنْ ظُهُورِهَا وَلَٰكِنَّ الْبِرَّ مَنِ اتَّقَىٰ ۗ وَأْتُوا الْبُيُوتَ مِنْ أَبْوَابِهَا ۚ وَاتَّقُوا اللَّهَ لَعَلَّكُمْ تُفْلِحُونَ
ਉਹ ਤੁਹਾਨੂੰ ਚੰਨ ਦੇ ਘਟਣ ਅਤੇ ਵਧਣ ਦੇ ਸਬੰਧ ਵਿਚ ਸਵਾਲ ਕਰਦੇ ਹਨ। ਕਹਿ ਦੇਵੋ ਕਿ ਉਹ ਹੱਜ ਲਈ ਲੋਕਾਂ ਵਾਸਤੇ ਸਮਾਂ ਜਾਂ ਤਾਰੀਕ (ਦੱਸਣ) ਵਾਲੇ ਹਨ ਅਤੇ ਨੇਕੀ ਇਹ ਨਹੀਂ ਕਿ ਤੁਸੀਂ ਛੱਤ ਉੱਪਰੋਂ ਘਰਾਂ ਵਿਚ ਆਓ ਬਲਕਿ ਨੇਕੀ ਇਹ ਹੈ ਕਿ ਮਨੁੱਖ ਸੰਜਮੀ ਬਣੇ। ਅਤੇ ਘਰਾਂ ਵਿਚ ਦਰਵਾਜ਼ਿਆਂ ਵਿੱਚੋਂ ਦੀ ਆਉ ਅਤੇ ਅੱਲਾਹ ਤੋਂ ਡਰੋ ਤਾਂ ਕਿ ਤੁਸੀਂ ਸਫ਼ਲ ਹੋਵੋ।

Choose other languages: