Quran Apps in many lanuages:

Surah Al-Baqara Ayahs #180 Translated in Punjabi

ذَٰلِكَ بِأَنَّ اللَّهَ نَزَّلَ الْكِتَابَ بِالْحَقِّ ۗ وَإِنَّ الَّذِينَ اخْتَلَفُوا فِي الْكِتَابِ لَفِي شِقَاقٍ بَعِيدٍ
ਇਹ ਇਸ ਲਈ ਕਿ ਅੱਲਾਹ ਨੇ ਆਪਣੀ ਕਿਤਾਬ ਨੂੰ ਠੀਕ-ਠੀਕ ਉਤਾਰਿਆ। ਪਰੰਤੂ ਜਿਨ੍ਹਾਂ ਲੋਕਾਂ ਨੇ ਕਿਤਾਬ ਵਿਚੋਂ ਕਈ ਰਸਤੇ (ਮਤਭੇਦ) ਕੱਢ ਲਏ ਉਹ ਹੱਠਧਰਮੀ ਨਾਲ ਦੂਰ ਜਾ ਡਿਗੇ।
لَيْسَ الْبِرَّ أَنْ تُوَلُّوا وُجُوهَكُمْ قِبَلَ الْمَشْرِقِ وَالْمَغْرِبِ وَلَٰكِنَّ الْبِرَّ مَنْ آمَنَ بِاللَّهِ وَالْيَوْمِ الْآخِرِ وَالْمَلَائِكَةِ وَالْكِتَابِ وَالنَّبِيِّينَ وَآتَى الْمَالَ عَلَىٰ حُبِّهِ ذَوِي الْقُرْبَىٰ وَالْيَتَامَىٰ وَالْمَسَاكِينَ وَابْنَ السَّبِيلِ وَالسَّائِلِينَ وَفِي الرِّقَابِ وَأَقَامَ الصَّلَاةَ وَآتَى الزَّكَاةَ وَالْمُوفُونَ بِعَهْدِهِمْ إِذَا عَاهَدُوا ۖ وَالصَّابِرِينَ فِي الْبَأْسَاءِ وَالضَّرَّاءِ وَحِينَ الْبَأْسِ ۗ أُولَٰئِكَ الَّذِينَ صَدَقُوا ۖ وَأُولَٰئِكَ هُمُ الْمُتَّقُونَ
ਨੇਕੀ (ਪੁੰਨ) ਇਹ ਨਹੀਂ’ ਕਿ ਤੁਸੀਂ ਆਪਣੇ ਚਿਹਰੇ ਪੂਰਬ ਅਤੇ ਪੱਛਮ ਵੱਲ ਕਰ ਲਉ, ਸਗੋਂ ਨੇਕੀ ਇਹ ਹੈ ਕਿ ਮਨੁੱਖ ਈਮਾਨ ਲਿਆਏ ਅੱਲਾਹ ਪੈਗ਼ੰਬਰਾਂ ਉੱਤੇ। ਅਤੇ ਧਨ ਦੇਵੇ ਅੱਲਾਹ ਦੇ ਪ੍ਰੇਮ ਵਿਚ ਸਬੰਧੀਆਂ ਨੂੰ, ਅਨਾਥਾਂ ਨੂੰ, ਪੂਰਾ ਕਰੇ। ਅਤੇ ਸਬਰ ਰੱਖੇ ਕਠਿਨਾਈ ਵਿਚ ਮੁਸ਼ਕਿਲ ਵਿਚ ਅਤੇ ਕਸ਼ਟ ਵਿਚ ਅਤੇ ਯੁੱਧ ਦੇ ਸਮੇਂ। ਇਹੀ ਲੋਕ ਹਨ ਜਿਹੜੇ ਸੱਚੇ ਹਨ ਅਤੇ ਇਹ ਲੋਕ (ਖ਼ੁਦਾ ਦਾ) ਡਰ ਰੱਖਣ ਵਾਲੇ ਹਨ।
يَا أَيُّهَا الَّذِينَ آمَنُوا كُتِبَ عَلَيْكُمُ الْقِصَاصُ فِي الْقَتْلَى ۖ الْحُرُّ بِالْحُرِّ وَالْعَبْدُ بِالْعَبْدِ وَالْأُنْثَىٰ بِالْأُنْثَىٰ ۚ فَمَنْ عُفِيَ لَهُ مِنْ أَخِيهِ شَيْءٌ فَاتِّبَاعٌ بِالْمَعْرُوفِ وَأَدَاءٌ إِلَيْهِ بِإِحْسَانٍ ۗ ذَٰلِكَ تَخْفِيفٌ مِنْ رَبِّكُمْ وَرَحْمَةٌ ۗ فَمَنِ اعْتَدَىٰ بَعْدَ ذَٰلِكَ فَلَهُ عَذَابٌ أَلِيمٌ
ਹੇ ਈਮਾਨ ਵਾਲਿਓ! ਤੁਹਾਡੇ ਉੱਪਰ ਹੱਤਿਆ ਦਾ ਕੱਸਾਸ (ਬਦਲਾ) ਲੈਣਾ ਜ਼ਰੂਰੀ ਕੀਤਾ ਜਾਂਦਾ ਹੈ। ਸੁਤੰਤਰ ਵਿਅਕਤੀ ਦੇ ਬਦਲੇ ਸੁਤੰਤਰ ਵਿਅਕਤੀ, ਦਾਸ ਦੇ ਬਦਲੇ ਦਾਸ, ਔਰਤ ਦੇ ਬਦਲੇ ਔਰਤ। ਫਿਰ ਜਿਸ ਨੂੰ ਉਸ ਦੇ ਭਰਾ ਦੀ ਤਰਫ਼ ਤੋਂ ਕੁਝ ਮੁਆਫ਼ੀ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਚੰਗੇ ਮਾਰਗ ਦਾ ਪਾਲਣ ਕਰੇ ਅਤੇ ਨੇਕੀ ਦੇ ਨਾਲ ਉਸ ਨੂੰ ਅਦਾ ਕਰੇ। ਇਹ ਤੁਹਾਡੇ ਰੱਬ ਵੱਲੋਂ ਇੱਕ ਸਹੂਲਤ ਅਤੇ ਰਹਿਮਤ ਹੈ। ਹੁਣ ਇਸ ਤੋਂ ਬਾਅਦ ਵੀ ਜਿਹੜਾ ਬੰਦਾ ਹੱਦਾਂ ਦਾ ਉਲੰਘਣ ਕਰੇ, ਉਸ ਲਈ ਕਸ਼ਟਦਾਇਕ ਸਜ਼ਾ ਹੈ
وَلَكُمْ فِي الْقِصَاصِ حَيَاةٌ يَا أُولِي الْأَلْبَابِ لَعَلَّكُمْ تَتَّقُونَ
ਅਤੇ ਹੇ ਬੁੱਧੀ ਵਾਲਿਓ! ਕੱਸਾਸ (ਬਦਲਾ) ਵਿਚ ਤੁਹਾਡੇ ਲਈ ਜੀਵਨ ਹੈ, ਤਾਂ ਕਿ ਤੁਸੀਂ ਬਚੋ।
كُتِبَ عَلَيْكُمْ إِذَا حَضَرَ أَحَدَكُمُ الْمَوْتُ إِنْ تَرَكَ خَيْرًا الْوَصِيَّةُ لِلْوَالِدَيْنِ وَالْأَقْرَبِينَ بِالْمَعْرُوفِ ۖ حَقًّا عَلَى الْمُتَّقِينَ
ਤੁਹਾਡੇ ਉੱਪਰ ਫ਼ਰਜ਼ (ਜ਼ਰੂਰੀ) ਕੀਤਾ ਜਾਂਦਾ ਹੈ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆ ਜਾਏ ਅਤੇ ਉਹ ਆਪਣੇ ਪਿੱਛੋਂ ਜਾਇਦਾਦ ਛੱਡ ਰਿਹਾ ਹੋਵੇ ਤਾਂ ਉਹ ਨਿਯਮ ਦੇ ਅਨੁਸਾਰ ਆਪਣੇ ਮਾਤਾ-ਪਿਤਾ ਦੇ ਲਈ ਅਤੇ ਰਿਸ਼ਤੇਦਾਰਾਂ ਦੇ ਲਈ ਵਸੀਅਤ ਕਰ ਦੇਵੇ। ਇਹ ਅੱਲਾਹ ਤੋਂ ਡਰਨ ਵਾਲਿਆਂ ਲਈ ਜ਼ਰੂਰੀ ਹੈ।

Choose other languages: