Quran Apps in many lanuages:

Surah Al-Baqara Ayahs #175 Translated in Punjabi

وَمَثَلُ الَّذِينَ كَفَرُوا كَمَثَلِ الَّذِي يَنْعِقُ بِمَا لَا يَسْمَعُ إِلَّا دُعَاءً وَنِدَاءً ۚ صُمٌّ بُكْمٌ عُمْيٌ فَهُمْ لَا يَعْقِلُونَ
ਅਤੇ ਉਨ੍ਹਾਂ ਝੁਨਲਾਉਣ ਵਾਲਿਆਂ ਦੀ ਮਿਸਾਲ ਇਹੋ ਜਿਹੀ ਹੈ, ਜਿਵੇਂ ਕੋਈ ਬੰਦਾ ਅਜਿਹੇ ਪਸ਼ੂ ਦੇ ਪਿੱਛੇ ਚੀਕ ਰਿਹਾ ਹੋਵੇ ਜੋ ਬੁਲਾਉਣ ਅਤੇ ਪੁਕਾਰਨ ਤੋਂ ਬਿਨਾ ਕੁਝ ਨਹੀਂ ਸੁਣਦਾ। ਇਹ ਬੋਲੇ ਹਨ, ਗੂੰਗੇ ਹਨ, ਅੰਨ੍ਹੇ ਹਨ, ਇਹ ਕੁਝ ਨਹੀਂ ਸਮਝਦੇ।
يَا أَيُّهَا الَّذِينَ آمَنُوا كُلُوا مِنْ طَيِّبَاتِ مَا رَزَقْنَاكُمْ وَاشْكُرُوا لِلَّهِ إِنْ كُنْتُمْ إِيَّاهُ تَعْبُدُونَ
ਹੇ ਈਮਾਨ ਵਾਲਿਓ! ਸਾਡੀਆਂ ਦਿੱਤੀਆਂ ਹੋਈਆਂ ਪਵਿੱਤਰ ਚੀਜ਼ਾਂ ਨੂੰ ਖਾਉਂ ਅਤੇ ਅੱਲਾਹ ਦਾ ਸ਼ੁਕਰ ਕਰੋ ਜੇਕਰ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ।
إِنَّمَا حَرَّمَ عَلَيْكُمُ الْمَيْتَةَ وَالدَّمَ وَلَحْمَ الْخِنْزِيرِ وَمَا أُهِلَّ بِهِ لِغَيْرِ اللَّهِ ۖ فَمَنِ اضْطُرَّ غَيْرَ بَاغٍ وَلَا عَادٍ فَلَا إِثْمَ عَلَيْهِ ۚ إِنَّ اللَّهَ غَفُورٌ رَحِيمٌ
ਅੱਲਾਹ ਨੇ ਤੁਹਾਡੇ ਉੱਤੇ ਹਰਾਮ (ਨਜਾਇਜ਼) ਕੀਤਾ ਹੈ ਕੇਵਲ ਮੁਰਦਾਰ ਅਤੇ ਖੂਨ ਨੂੰ ਅਤੇ ਸੂਰ ਦੇ ਮਾਸ ਨੂੰ ਅਤੇ ਜਿਸ ਤੇ ਅੱਲਾਹ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਫਿਰ ਜਿਹੜਾ ਬੰਦਾ ਮਜਬੂਰ ਹੋ ਜਾਵੇ, ਉਹ ਨਾ ਇੱਡੂਕ ਹੋਵੇ ਅਤੇ ਨਾ ਹੀ ਸੀਮਾ ਦਾ ਉਲੰਘਣ ਕਰਨ ਵਾਲਾ ਹੋਵੇ ਤਾਂ ਉਸ ਉੱਪਰ ਕੋਈ ਪਾਪ ਨਹੀਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਹੈ, ਰਹਿਮਤ ਵਾਲਾ ਹੈ।
إِنَّ الَّذِينَ يَكْتُمُونَ مَا أَنْزَلَ اللَّهُ مِنَ الْكِتَابِ وَيَشْتَرُونَ بِهِ ثَمَنًا قَلِيلًا ۙ أُولَٰئِكَ مَا يَأْكُلُونَ فِي بُطُونِهِمْ إِلَّا النَّارَ وَلَا يُكَلِّمُهُمُ اللَّهُ يَوْمَ الْقِيَامَةِ وَلَا يُزَكِّيهِمْ وَلَهُمْ عَذَابٌ أَلِيمٌ
ਜਿਹੜੇ ਲੋਕ ਉਸ ਚੀਜ਼ ਨੂੰ ਛੁਪਾਉਂਦੇ ਹਨ, ਜੋ ਅੱਲਾਹ ਨੇ ਆਪਣੀ ਕਿਤਾਬ ਵਿਚ ਉਤਾਰੀ ਹੈ ਅਤੇ ਉਸ ਦੇ ਬਦਲੇ ਥੋੜ੍ਹਾ ਮੁੱਲ ਲੈਂਦੇ ਹਨ, ਉਹ ਆਪਣੇ ਪੈਟ ਵਿਚ ਸਿਰਫ਼ ਅੱਗ ਭਰ ਰਹੇ ਹਨ। ਕਿਆਮਤ (ਉਠਾਏ ਜਾਣ ਦਾ ਦਿਨ) ਵਾਲੇ ਦਿਨ ਅੱਲਾਹ ਨਾ ਉਨ੍ਹਾਂ ਨਾਲ ਗੱਲ ਕਰੇਗਾ ਅਤੇ ਨਾ ਉਨ੍ਹਾਂ ਨੂੰ ਪਵਿੱਤਰ ਕਰੇਗਾ ਅਤੇ ਉਨ੍ਹਾਂ ਦੇ ਲਈ ਦਰਦਨਾਕ ਸਜ਼ਾ ਹੈ।
أُولَٰئِكَ الَّذِينَ اشْتَرَوُا الضَّلَالَةَ بِالْهُدَىٰ وَالْعَذَابَ بِالْمَغْفِرَةِ ۚ فَمَا أَصْبَرَهُمْ عَلَى النَّارِ
ਇਹੋ ਹੀ ਉਹ ਲੋਕ ਹਨ ਜਿਨ੍ਹਾਂ ਨੇ ਚੰਗੇ ਮਾਰਗ ਦੇ ਬਦਲੇ ਬੂਰੇ ਰਾਹ ਦਾ ਸੌਦਾ ਕੀਤਾ ਤੇ ਖ਼ਿਮਾ ਦੇ ਬਦਲੇ ਸਜ਼ਾ ਦਾ, ਤਾਂ ਅੱਗ ਨੂੰ ਸਹਿਣ ਕਰਨ ਦੀ ਉਨ੍ਹਾਂ ਵਿਚ ਕਿੰਨੀ ਸ਼ਕਤੀ ਹੈ।

Choose other languages: