Quran Apps in many lanuages:

Surah Al-Baqara Ayahs #110 Translated in Punjabi

مَا نَنْسَخْ مِنْ آيَةٍ أَوْ نُنْسِهَا نَأْتِ بِخَيْرٍ مِنْهَا أَوْ مِثْلِهَا ۗ أَلَمْ تَعْلَمْ أَنَّ اللَّهَ عَلَىٰ كُلِّ شَيْءٍ قَدِيرٌ
ਅਸੀਂ ਜਿਸ ਆਇਤ ਨੂੰ ਰੱਦ ਕਰਦੇ ਹਾਂ ਜਾਂ ਭੂਲਾ ਦਿੰਦੇ ਹਾਂ ਤਾਂ ਉਸ ਤੋਂ ਵਧੀਆ ਜਾਂ ਉਸ ਦੇ ਬਰਾਬਰ ਆਇਤ ਲਿਆਉਂਦੇ ਹਾਂ। ਕੀ ਤੁਸੀਂ ਨਹੀ ਜਾਣਦੇ ਕਿ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
أَلَمْ تَعْلَمْ أَنَّ اللَّهَ لَهُ مُلْكُ السَّمَاوَاتِ وَالْأَرْضِ ۗ وَمَا لَكُمْ مِنْ دُونِ اللَّهِ مِنْ وَلِيٍّ وَلَا نَصِيرٍ
ਕੀ ਤੁਸੀਂ ਨਹੀਂ ਜਾਣਦੇ ਕਿ ਅੱਲਾਹ ਲਈ ਹੀ ਆਕਾਸ਼ ਅਤੇ ਧਰਤੀ ਦਾ ਸਾਮਰਾਜ ਹੈ ਅਤੇ ਤੁਹਾਡੇ ਲਈ ਅੱਲਾਹ ਤੋਂ ਬਿਨਾਂ ਨਾ ਕੋਈ ਮਿੱਤਰ ਹੈ ਅਤੇ ਨਾ ਕੋਈ ਸਹਾਇਕ।
أَمْ تُرِيدُونَ أَنْ تَسْأَلُوا رَسُولَكُمْ كَمَا سُئِلَ مُوسَىٰ مِنْ قَبْلُ ۗ وَمَنْ يَتَبَدَّلِ الْكُفْرَ بِالْإِيمَانِ فَقَدْ ضَلَّ سَوَاءَ السَّبِيلِ
ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਰਸੂਲ ਨੂੰ ਪ੍ਰਸ਼ਨ ਕਰੋਂ, ਜਿਸ ਤਰ੍ਹਾਂ ਇਸ ਤੋਂ ਪਹਿਲਾਂ ਮੂਸਾ (ਅਲੈ.) ਨੂੰ ਸਵਾਲ ਕੀਤੇ ਗਏ ਸਨ। ਅਤੇ ਜਿਸ ਬੰਦੇ ਨੇ ਈਮਾਨ ਨੂੰ ਕੁਫਰ ਵਿਚ ਬਦਲ ਲਿਆ, ਉਹ ਨਿਸ਼ਚਿਤ ਰੂਪ ਨਾਲ ਚੰਗੇ ਮਾਰਗ ਤੋਂ ਭਟਕ ਗਿਆ।
وَدَّ كَثِيرٌ مِنْ أَهْلِ الْكِتَابِ لَوْ يَرُدُّونَكُمْ مِنْ بَعْدِ إِيمَانِكُمْ كُفَّارًا حَسَدًا مِنْ عِنْدِ أَنْفُسِهِمْ مِنْ بَعْدِ مَا تَبَيَّنَ لَهُمُ الْحَقُّ ۖ فَاعْفُوا وَاصْفَحُوا حَتَّىٰ يَأْتِيَ اللَّهُ بِأَمْرِهِ ۗ إِنَّ اللَّهَ عَلَىٰ كُلِّ شَيْءٍ قَدِيرٌ
ਬਹੁਤ ਜ਼ਿਆਦਾ ਕਿਤਾਬ ਵਾਲੇ ਦਿਲੋਂ’ ਚਾਹੁੰਦੇ ਹਨ ਕਿ ਤੁਹਾਡੇ ਮੋਮਿਨ (ਈਮਾਨ ਵਾਲੇ) ਹੋ ਜਾਣ ਤੋਂ ਬਾਅਦ, ਇਸੇ ਤਰ੍ਹਾਂ ਉਹ ਫਿਰ ਤੁਹਾਨੂੰ ਮੁਨਕਰ (ਅਵੱਗਿਆਕਾਰੀ) ਬਣਾ ਦੇਣ, ਆਪਣੀ ਈਰਖਾ ਦੇ ਕਾਰਨ, ਇਸ ਦੇ ਬਾਵਜੂਦ ਕਿ ਸੱਚਾਈ ਉਨ੍ਹਾਂ ਦੇ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ। ਅੰਤ ਮਾਫ਼ ਕਰੋ ਅਤੇ ਅਣਡਿੱਠ ਕਰੋ ਇਥੋਂ ਤੱਕ ਕਿ ਅੱਲਾਹ ਦਾ ਫ਼ੈਸਲਾ ਆ ਜਾਏ। ਬੇਸ਼ੱਕ ਅੱਲਾਹ ਨੂੰ ਹਰ ਚੀਜ ਤੇ ਸਮੱਰਥਾ ਪ੍ਰਾਪਤ ਹੈ।
وَأَقِيمُوا الصَّلَاةَ وَآتُوا الزَّكَاةَ ۚ وَمَا تُقَدِّمُوا لِأَنْفُسِكُمْ مِنْ خَيْرٍ تَجِدُوهُ عِنْدَ اللَّهِ ۗ إِنَّ اللَّهَ بِمَا تَعْمَلُونَ بَصِيرٌ
ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਦੇਵੇਂ। ਅਤੇ ਜੋ ਨੇਕੀ ਤੁਸੀਂ ਆਪਣੇ ਲਈ ਅੱਗੇ ਭੇਜੋਗੇ, ਉਸਨੂੰ ਤੁਸੀਂ ਅੱਲਾਹ ਦੇ ਕੋਲ ਪਾਉਗੇ ਜੋ ਕੁਝ ਤੁਸੀਂ ਕਰਦੇ ਹੋ। ਅੱਲਾਹ ਨਿਸ਼ਚਿਤ ਰੂਪ ਵਿਚ ਉਸ ਨੂੰ ਦੇਖ ਰਿਹਾ ਹੈ।

Choose other languages: