Quran Apps in many lanuages:

Surah Al-Araf Ayahs #96 Translated in Punjabi

الَّذِينَ كَذَّبُوا شُعَيْبًا كَأَنْ لَمْ يَغْنَوْا فِيهَا ۚ الَّذِينَ كَذَّبُوا شُعَيْبًا كَانُوا هُمُ الْخَاسِرِينَ
ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ। ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ, ਮਾਨੋ ਉਹ ਬਸਤੀ ਵਿਚ ਵਸਦੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਬੁਠਲਾਇਆ, ਉਹ ਹੀ ਘਾਟੇ ਵਿਚ ਰਹੇ
فَتَوَلَّىٰ عَنْهُمْ وَقَالَ يَا قَوْمِ لَقَدْ أَبْلَغْتُكُمْ رِسَالَاتِ رَبِّي وَنَصَحْتُ لَكُمْ ۖ فَكَيْفَ آسَىٰ عَلَىٰ قَوْمٍ كَافِرِينَ
ਉਸ ਸਮੇਂ ਸ਼ੁਐਬ ਉਨ੍ਹਾਂ ਤੋਂ ਮੂੰਹ ਮੋੜ ਕੇ ਜ਼ਲਾ ਗਿਆ, ਅਤੇ ਕਿਹਾ ਹੇ ਮੇਰੀ ਕੌਂਮ! ਮੈਂ ਤੁਹਾਨੂੰ ਆਪਣੇ ਰੱਬ ਦੇ ਸੰਦੇਸ਼ ਪਹੁੰਚਾ ਚੁੱਕਾ ਮੈਂ ਤੁਹਾਡਾ ਹਿੱਤ ਚਾਹਿਆ ਸੀ। ਹੁਣ ਮੈਂ ਅਵੱਗਿਆਕਾਰੀਆਂ ਲਈ ਕੀ ਪਸ਼ਚਾਤਾਪ ਕਰਾਂ।
وَمَا أَرْسَلْنَا فِي قَرْيَةٍ مِنْ نَبِيٍّ إِلَّا أَخَذْنَا أَهْلَهَا بِالْبَأْسَاءِ وَالضَّرَّاءِ لَعَلَّهُمْ يَضَّرَّعُونَ
ਅਤੇ ਅਸੀਂ ਜਿਸ ਬਸਤੀ ਵਿਚ ਵੀ ਕੋਈ ਰਸੂਲ ਭੇਜਿਆ, ਉਸ ਦੇ ਵਾਸੀਆਂ ਨੂੰ ਅਸੀਂ (ਇਮਤਿਹਾਨ ਵਜੋਂ) ਤਕਲੀਫ਼ ਵਿਚ ਪਾਇਆ, ਤਾਂ ਕਿ ਉਹ ਰੱਬ ਵੱਲ ਅਕਰਸ਼ਿਤ ਹੋਣ।
ثُمَّ بَدَّلْنَا مَكَانَ السَّيِّئَةِ الْحَسَنَةَ حَتَّىٰ عَفَوْا وَقَالُوا قَدْ مَسَّ آبَاءَنَا الضَّرَّاءُ وَالسَّرَّاءُ فَأَخَذْنَاهُمْ بَغْتَةً وَهُمْ لَا يَشْعُرُونَ
ਫਿਰ ਅਸੀਂ ਦੁੱਖ ਨੂੰ ਸੁੱਖ ਵਿਚ ਬਦਲ ਦਿੱਤਾ। ਇਥੋਂ ਤੱਕ ਕਿ ਉਨ੍ਹਾਂ ਨੇ ਖੂਬ ਉਨਤੀ ਕੀਤੀ, ਅਤੇ ਉਹ ਕਹਿਣ ਲੱਗੇ ਕਿ ਦੁੱਖ ਅਤੇ ਸੁੱਖ ਤਾਂ ਸਾਡੇ ਵਡੇਰਿਆਂ ਨੂੰ ਵੀ ਪਹੁੰਚਦਾ ਰਿਹਾ ਹੈ। ਫਿਰ ਅਸੀਂ ਉਨ੍ਹਾਂ ਨੂੰ ਅਚਾਨਕ ਫੜ੍ਹ ਲਿਆ ਅਤੇ ਉਹ ਇਸ ਦੀ ਕਲਪਨਾ ਵੀ ਨਹੀਂ ਕਰਦੇ ਸੀ।
وَلَوْ أَنَّ أَهْلَ الْقُرَىٰ آمَنُوا وَاتَّقَوْا لَفَتَحْنَا عَلَيْهِمْ بَرَكَاتٍ مِنَ السَّمَاءِ وَالْأَرْضِ وَلَٰكِنْ كَذَّبُوا فَأَخَذْنَاهُمْ بِمَا كَانُوا يَكْسِبُونَ
ਅਤੇ ਜੇਕਰ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਡਰਦੇ ਤਾਂ ਅਸੀਂ ਉਨ੍ਹਾਂ ਨੂੰ ਆਕਾਸ਼ ਅਤੇ ਧਰਤੀ ਦੇ ਤੋਹਫੇ ਬਖਸ਼ ਦਿੰਦੇ। ਪਰੰਤੂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਬਦਲੇ ਫੜ੍ਹ ਲਿਆ।

Choose other languages: