Quran Apps in many lanuages:

Surah Al-Araf Ayahs #92 Translated in Punjabi

قَالَ الْمَلَأُ الَّذِينَ اسْتَكْبَرُوا مِنْ قَوْمِهِ لَنُخْرِجَنَّكَ يَا شُعَيْبُ وَالَّذِينَ آمَنُوا مَعَكَ مِنْ قَرْيَتِنَا أَوْ لَتَعُودُنَّ فِي مِلَّتِنَا ۚ قَالَ أَوَلَوْ كُنَّا كَارِهِينَ
ਕੌਮ ਦੇ ਵਡੇਰੇ ਜਿਹੜੇ, ਹੰਕਾਰ ਕਰਨ ਵਾਲੇ ਹਨ, ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਅਸੀਂ ਤੁਹਾਨੂੰ ਅਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਨਾਲ ਈਮਾਨ ਲਿਆਏ ਹਨ, ਆਪਣੀ ਬਸਤੀ ਵਿਚੋਂ’ ਕੱਢ ਦੇਵਾਂਗੇ ਜਾਂ ਤੁਸੀਂ ਸਾਡੀ ਕੌਮ ਵਿਚ ਵਾਪਿਸ ਆ ਜਾਉ। ਸ਼ੁਐਬ ਨੇ ਕਿਹਾ, ਕੀ ਅਸੀਂ ਜਦੋਂ ਅਸੰਤੁਸ਼ਟ ਹੋਈਏ ਤਾਂ ਵੀ।
قَدِ افْتَرَيْنَا عَلَى اللَّهِ كَذِبًا إِنْ عُدْنَا فِي مِلَّتِكُمْ بَعْدَ إِذْ نَجَّانَا اللَّهُ مِنْهَا ۚ وَمَا يَكُونُ لَنَا أَنْ نَعُودَ فِيهَا إِلَّا أَنْ يَشَاءَ اللَّهُ رَبُّنَا ۚ وَسِعَ رَبُّنَا كُلَّ شَيْءٍ عِلْمًا ۚ عَلَى اللَّهِ تَوَكَّلْنَا ۚ رَبَّنَا افْتَحْ بَيْنَنَا وَبَيْنَ قَوْمِنَا بِالْحَقِّ وَأَنْتَ خَيْرُ الْفَاتِحِينَ
ਅਸੀਂ ਅੱਲਾਹ ਉੱਪਰ ਝੂਠ ਮੜ੍ਹਣ ਵਾਲੇ ਹੋਵਾਂਗੇ, ਜੇਕਰ ਅਸੀਂ’ ਤੁਹਾਡੇ ਵਿਚ ਵਾਪਿਸ ਮਿਲ ਜਾਈਏ। (ਉਹ ਵੀ) ਇਸ ਤੋਂ ਬਾਅਦ ਕਿ ਅੱਲਾਹ ਨੇ ਸਾਨੂੰ ਉਸ ਤੋਂ ਛੁਡਾ ਦਿੱਤਾ ਹੈ। ਅਤੇ ਸਾਡੇ ਤੋਂ ਇਹ ਸੰਭਵ ਨਹੀਂ ਕਿ ਅਸੀਂ ਵਾਪਿਸ ਚਲੇ ਜਾਈਏ। ਪਰੰਤੂ ਸਾਡਾ ਅੱਲਾਹ ਰੱਬ ਅਜਿਹਾ ਨਾ ਚਾਹੇ। ਸਾਡੇ ਰੱਬ ਨੇ ਹਰੇਕ ਵਸਤੂ ਨੂੰ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ। ਅਸੀਂ ਆਪਣੇ ਰੱਬ ਉੱਪਰ ਭਰੋਸਾ ਕੀਤਾ। ਹੇ ਸਾਡੇ ਰੱਬ! ਸਾਡੇ ਅਤੇ ਸਾਡੀ ਕੌਮ ਦੇ ਵਿਚ ਫੈਸਲਾ ਕਰ। ਤੂੰ ਚੰਗਾ ਫੈਸਲਾ ਕਰਨ ਵਾਲਾ ਹੈ।
وَقَالَ الْمَلَأُ الَّذِينَ كَفَرُوا مِنْ قَوْمِهِ لَئِنِ اتَّبَعْتُمْ شُعَيْبًا إِنَّكُمْ إِذًا لَخَاسِرُونَ
ਅਤੇ ਉਨ੍ਹਾਂ ਵਡੇਰਿਆਂ ਨੇ, ਜਿਨ੍ਹਾਂ ਨੇ ਉਸ ਦੀ ਕੌਮ ਵਿਚੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ, ਕਿ ਜੇਕਰ ਤੁਸੀਂ ਸ਼ੁਐਬ ਦੀਆਂ ਗੱਲਾਂ ਦਾ ਪਾਲਣ ਕਰੋਂਗੇ, ਤਾਂ ਨਸ਼ਟ ਹੋ ਜਾਵੌਗੇ।
فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ
ਫਿਰ ਉਨ੍ਹਾਂ ਨੂੰ ਭੂਚਾਲ ਨੇ ਪਕੜ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮਧੇ ਮੁੰਹ ਪਏ ਰਹਿ ਗਏ।
الَّذِينَ كَذَّبُوا شُعَيْبًا كَأَنْ لَمْ يَغْنَوْا فِيهَا ۚ الَّذِينَ كَذَّبُوا شُعَيْبًا كَانُوا هُمُ الْخَاسِرِينَ
ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ। ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ, ਮਾਨੋ ਉਹ ਬਸਤੀ ਵਿਚ ਵਸਦੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਬੁਠਲਾਇਆ, ਉਹ ਹੀ ਘਾਟੇ ਵਿਚ ਰਹੇ

Choose other languages: