Quran Apps in many lanuages:

Surah Al-Araf Ayahs #70 Translated in Punjabi

قَالَ الْمَلَأُ الَّذِينَ كَفَرُوا مِنْ قَوْمِهِ إِنَّا لَنَرَاكَ فِي سَفَاهَةٍ وَإِنَّا لَنَظُنُّكَ مِنَ الْكَاذِبِينَ
ਉਸ ਦੀ ਕੌਮ ਦੇ ਵਡੇਰੇ ਜਿਹੜੇ ਝੂਠਲਾ ਰਹੇ ਸਨ। ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮੂਰਖਤਾ ਵਿਚ ਲਿਬੜੇ ਦੇਖਦੇ ਹਾਂ ਅਤੇ ਸਾਡਾ ਖਿਆਲ ਹੈ ਕਿ ਤੂਸੀਂ’ ਝੂਠੇ ਹੋ।
قَالَ يَا قَوْمِ لَيْسَ بِي سَفَاهَةٌ وَلَٰكِنِّي رَسُولٌ مِنْ رَبِّ الْعَالَمِينَ
ਹੂਦ ਨੇ ਕਿਹਾ ਕਿ ਹੇ ਮੇਰੀ ਕੌਮ! ਮੈਂ ਮੂਰਖ ਨਹੀਂ ਬਲਕਿ ਮੈਂ ਸੰਸਾਰ ਦੇ ਪਾਲਣਹਾਰ ਦਾ ਸੰਦੇਸ਼ਵਾਹਕ ਹਾਂ।
أُبَلِّغُكُمْ رِسَالَاتِ رَبِّي وَأَنَا لَكُمْ نَاصِحٌ أَمِينٌ
ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਮੈ ਤੁਹਾਡਾ ਸ਼ੁੱਭਚਿੰਤਕ ਅਤੇ ਵਿਸ਼ਵਾਸ਼ ਪਾਤਰ ਹਾਂ।
أَوَعَجِبْتُمْ أَنْ جَاءَكُمْ ذِكْرٌ مِنْ رَبِّكُمْ عَلَىٰ رَجُلٍ مِنْكُمْ لِيُنْذِرَكُمْ ۚ وَاذْكُرُوا إِذْ جَعَلَكُمْ خُلَفَاءَ مِنْ بَعْدِ قَوْمِ نُوحٍ وَزَادَكُمْ فِي الْخَلْقِ بَسْطَةً ۖ فَاذْكُرُوا آلَاءَ اللَّهِ لَعَلَّكُمْ تُفْلِحُونَ
ਕੀ ਤੁਹਾਨੂੰ ਇਸ ਉੱਪਰ ਹੈਰਾਨਗੀ ਹੈ ਕਿ ਤੁਹਾਡੇ ਕੌਲ ਤੁਹਾਡੇ ਵਿਚੋਂ ਹੀ ਇੱਕ ਬੰਦੇ ਦੇ ਰਾਹੀਂ ਤੁਹਾਡੇ ਰੱਬ ਦਾ ਉਪਦੇਸ਼ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਵਧਾਨ ਕਰੇ। ਯਾਦ ਕਰੋਂ ਜਦੋਂ ਉਸ ਨੇ ਨੂਹ ਦੀ ਕੌਮ ਦੇ ਉੱਪਰ ’ਤ ਤੁਹਾਨੂੰ ਉਸ ਦਾ ਵਾਰਿਸ ਬਣਾਇਆ ਅਤੇ ਡੀਲ-ਡੌਲ ਵਿਚ ਵੀ ਤੁਹਾਨੂੰ ਜ਼ਿਆਦਾ ਤਕੜਿਆਂ ਕੀਤਾ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ।
قَالُوا أَجِئْتَنَا لِنَعْبُدَ اللَّهَ وَحْدَهُ وَنَذَرَ مَا كَانَ يَعْبُدُ آبَاؤُنَا ۖ فَأْتِنَا بِمَا تَعِدُنَا إِنْ كُنْتَ مِنَ الصَّادِقِينَ
ਹੂਦ ਦੀ ਕੌਮ ਨੇ ਕਿਹਾ, ਕਿ ਕੀ ਤੁਸੀ ਸਾਡੇ ਕੋਲ ਇਸ ਲਈ ਆਏ ਹੋ, ਕਿ ਅਸੀਂ ਕੇਵਲ ਇੱਕ ਅੱਲਾਹ ਦੀ ਬੰਦਗੀ ਕਰੀਏ ਅਤੇ ਉਸ ਨੂੰ ਛੱਡ ਦੇਈਏ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਆਏ ਹਨ। ਤਾਂ ਤੁਸੀਂ ਜਿਸ ਸਜ਼ਾ ਦੀ ਧਮਕੀ ਸਾਨੂੰ ਦਿੰਦੇ ਹੋ। ਉਹ ਲੈ ਆਉ ਜੇਕਰ ਤੂਸੀ’ ਸੱਚੇ ਹੋ।

Choose other languages: