Quran Apps in many lanuages:

Surah Al-Araf Ayahs #201 Translated in Punjabi

وَالَّذِينَ تَدْعُونَ مِنْ دُونِهِ لَا يَسْتَطِيعُونَ نَصْرَكُمْ وَلَا أَنْفُسَهُمْ يَنْصُرُونَ
ਅਤੇ ਜਿਸ ਨੂੰ ਤੁਸੀਂ ਪੁਕਾਰਦੇ ਹੋ। ਉਸ (ਰੱਬ) ਤੋਂ ਬਿਨਾ ਤਾਂ ਉਹ ਨਾ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਆਪ ਸਹਾਇਤਾ ਕਰ ਸਕਦੇ ਹਨ।
وَإِنْ تَدْعُوهُمْ إِلَى الْهُدَىٰ لَا يَسْمَعُوا ۖ وَتَرَاهُمْ يَنْظُرُونَ إِلَيْكَ وَهُمْ لَا يُبْصِرُونَ
ਫਿਰ ਜੇਕਰ ਤੂਸੀਂ ਉਨ੍ਹਾਂ ਨੂੰ ਅੱਲਾਹ ਦੇ ਰਾਹ ਵੱਲ ਸ਼ੁਲਾਉਂਦੇ ਹੋ, ਤਾਂ ਤੁਹਾਡੀ ਗੱਲ ਨਹੀਂ ਸੁਨਣਗੇ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਵੱਲ ਵੇਖ ਰਹੇ ਹਨ। ਪਰ ਉਹ ਕੂਝ ਨਹੀ’ ਵੇਖਦੇ।
خُذِ الْعَفْوَ وَأْمُرْ بِالْعُرْفِ وَأَعْرِضْ عَنِ الْجَاهِلِينَ
ਮੁਆਫ਼ ਕਰੋਂ, ਚੰਗੇ ਕੰਮਾਂ ਦਾ ਹੁਕਮ ਦੇਵੋ ਅਤੇ ਅਗਿਆਨੀਆਂ ਨਾਲ ਨਾ ਉਲਝੋ।
وَإِمَّا يَنْزَغَنَّكَ مِنَ الشَّيْطَانِ نَزْغٌ فَاسْتَعِذْ بِاللَّهِ ۚ إِنَّهُ سَمِيعٌ عَلِيمٌ
ਜੇਕਰ ਤੁਹਾਨੂੰ ਕੋਈ ਵਸਵਸਾ (ਬੁਰਾ ਖਿਆਲ) ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਦੀ ਸ਼ਰਣ ਮੰਗੋ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
إِنَّ الَّذِينَ اتَّقَوْا إِذَا مَسَّهُمْ طَائِفٌ مِنَ الشَّيْطَانِ تَذَكَّرُوا فَإِذَا هُمْ مُبْصِرُونَ
ਜਿਹੜੇ ਲੋਕ ਭੈਅ ਰੱਖਦੇ ਹਨ, ਜਦੋਂ ਕਦੇ ਵੀ ਸ਼ੈਤਾਨ ਦੇ ਪ੍ਰਭਾਵ ਵਿਚ ਕੋਈ ਬੂਰਾ ਖਿਆਲ ਉਨ੍ਹਾਂ ਨੂੰ ਛੁਹ ਜਾਂਦਾ ਤਾਂ ਉਹ ਉਸੇ ਵੇਲੇ ਤੁਰੰਤ ਚੌਂਕ ਪੈਂਦੇ ਹਨ ਅਤੇ ਉਨ੍ਹਾਂ ਨੂੰ ਉਸੇ ਵੇਲੇ ਸਮਝ ਆ ਜਾਂਦੀ ਹੈ।

Choose other languages: