Quran Apps in many lanuages:

Surah Al-Araf Ayahs #198 Translated in Punjabi

إِنَّ الَّذِينَ تَدْعُونَ مِنْ دُونِ اللَّهِ عِبَادٌ أَمْثَالُكُمْ ۖ فَادْعُوهُمْ فَلْيَسْتَجِيبُوا لَكُمْ إِنْ كُنْتُمْ صَادِقِينَ
ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ, ਉਹ ਤਾਂ ਤੁਹਾਡੇ ਵਰਗੇ ਬੰਦੇ ਹੀ ਹਨ। ਤਾਂ ਤੁਸੀਂ ਉਨ੍ਹਾਂ ਨੂੰ ਪੁਕਾਰ ਕੇ ਵੇਖੋਂ। ਉਹ ਤੁਹਾਨੂੰ ਜਵਾਬ ਦੇਣ, ਜੇਕਰ ਤੁਸੀਂ ਸੱਚੇ ਹੋ।
أَلَهُمْ أَرْجُلٌ يَمْشُونَ بِهَا ۖ أَمْ لَهُمْ أَيْدٍ يَبْطِشُونَ بِهَا ۖ أَمْ لَهُمْ أَعْيُنٌ يُبْصِرُونَ بِهَا ۖ أَمْ لَهُمْ آذَانٌ يَسْمَعُونَ بِهَا ۗ قُلِ ادْعُوا شُرَكَاءَكُمْ ثُمَّ كِيدُونِ فَلَا تُنْظِرُونِ
ਕੀ ਉਨ੍ਹਾਂ ਦੇ ਕੋਲ ਪੈਰ ਹਨ, ਕਿ ਉਨ੍ਹਾਂ ਨਾਲ ਚੱਲ ਸਕਣ। ਕੀ ਉਨ੍ਹਾਂ ਦੇ ਹੱਥ ਹਨ ਕਿ ਉਨ੍ਹਾਂ ਨਾਲ ਫੜ੍ਹ ਸਕਣ। ਕੀ ਉਨ੍ਹਾਂ ਦੀਆਂ ਅੱਖਾਂ ਹਨ ਕਿ ਉਹ ਉਨ੍ਹਾਂ ਨਾਲ ਦੇਖ ਸਕਣ। ਕੀ ਉਨ੍ਹਾਂ ਦੇ ਕੰਨ ਹਨ ਕਿ ਉਹ ਉਨ੍ਹਾਂ ਨਾਲ ਸੁਣ ਸਕਣ। ਆਖੋ, ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਉਂ। ਫਿਰ ਤੁਸੀਂ ਸਭ ਮੇਰੇ ਵਿਰੁੱਧ ਯੋਜਨਾ ਬਨਾਉਂ ਅਤੇ ਮੈਨੂੰ ਮੌਕਾ ਨਾ ਦੇਵੋ।
إِنَّ وَلِيِّيَ اللَّهُ الَّذِي نَزَّلَ الْكِتَابَ ۖ وَهُوَ يَتَوَلَّى الصَّالِحِينَ
ਹਕੀਕਤ ਵਿਚ ਮੇਰਾ ਕੰਮ ਬਨਾਉਣ ਵਾਲਾ ਮੇਰਾ ਅੱਲਾਹ ਹੈ, ਜਿਸ ਨੇ ਕਿਤਾਬ ਉਤਾਰੀ ਅਤੇ ਉਹ ਨੇਕ ਬੰਦਿਆਂ ਦਾ ਕਾਰਜ ਸਵਾਰਦਾ ਹੈ।
وَالَّذِينَ تَدْعُونَ مِنْ دُونِهِ لَا يَسْتَطِيعُونَ نَصْرَكُمْ وَلَا أَنْفُسَهُمْ يَنْصُرُونَ
ਅਤੇ ਜਿਸ ਨੂੰ ਤੁਸੀਂ ਪੁਕਾਰਦੇ ਹੋ। ਉਸ (ਰੱਬ) ਤੋਂ ਬਿਨਾ ਤਾਂ ਉਹ ਨਾ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਆਪ ਸਹਾਇਤਾ ਕਰ ਸਕਦੇ ਹਨ।
وَإِنْ تَدْعُوهُمْ إِلَى الْهُدَىٰ لَا يَسْمَعُوا ۖ وَتَرَاهُمْ يَنْظُرُونَ إِلَيْكَ وَهُمْ لَا يُبْصِرُونَ
ਫਿਰ ਜੇਕਰ ਤੂਸੀਂ ਉਨ੍ਹਾਂ ਨੂੰ ਅੱਲਾਹ ਦੇ ਰਾਹ ਵੱਲ ਸ਼ੁਲਾਉਂਦੇ ਹੋ, ਤਾਂ ਤੁਹਾਡੀ ਗੱਲ ਨਹੀਂ ਸੁਨਣਗੇ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਵੱਲ ਵੇਖ ਰਹੇ ਹਨ। ਪਰ ਉਹ ਕੂਝ ਨਹੀ’ ਵੇਖਦੇ।

Choose other languages: