Quran Apps in many lanuages:

Surah Al-Araf Ayahs #171 Translated in Punjabi

وَإِذْ تَأَذَّنَ رَبُّكَ لَيَبْعَثَنَّ عَلَيْهِمْ إِلَىٰ يَوْمِ الْقِيَامَةِ مَنْ يَسُومُهُمْ سُوءَ الْعَذَابِ ۗ إِنَّ رَبَّكَ لَسَرِيعُ الْعِقَابِ ۖ وَإِنَّهُ لَغَفُورٌ رَحِيمٌ
ਅਤੇ ਜਦੋਂ ਤੁਹਾਡੇ ਰੱਬ ਨੇ ਘੋਸ਼ਣਾ ਕਰ ਦਿੱਤੀ ਕਿ ਉਹ ਯਹੂਦੀਆਂ ਉੱਪਰ ਪ੍ਰਲੋਕ ਦੇ ਦਿਨ ਤੱਕ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਭੇਜਦਾ ਰਹੇਗਾ, ਜਿਹੜੇ ਉਨ੍ਹਾਂ ਨੂੰ ਬਹੁਤ ਸਖ਼ਤ ਸਜਾ ਦੇਣ। ਬੇਸ਼ੱਕ ਤੇਰਾ ਰੱਬ ਜਲਦੀ ਸਜ਼ਾ ਦੇਣ ਵਾਲਾ ਅਤੇ ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਦਿਆਲੂ ਹੈ।
وَقَطَّعْنَاهُمْ فِي الْأَرْضِ أُمَمًا ۖ مِنْهُمُ الصَّالِحُونَ وَمِنْهُمْ دُونَ ذَٰلِكَ ۖ وَبَلَوْنَاهُمْ بِالْحَسَنَاتِ وَالسَّيِّئَاتِ لَعَلَّهُمْ يَرْجِعُونَ
ਅਤੇ ਅਸੀਂ ਉਨ੍ਹਾਂ ਨੂੰ ਵੱਖ-ਵੱਖ ਜਥਿਆਂ ਵਿਚ ਧਰਤੀ ਉੱਪਰ ਖਿੰਡਾ ਦਿੱਤਾ। ਉਨ੍ਹਾਂ ਵਿਚੋਂ ਕੁਝ ਚੰਗੇ ਹਨ ਅਤੇ ਕੁਝ ਉਨ੍ਹਾਂ ਤੋਂ ਵੱਖਰੇ। ਅਤੇ ਅਸੀਂ ਉਨ੍ਹਾਂ ਦੀ ਚੰਗੇ ਅਤੇ ਮਾੜੇ ਹਾਲਾਤ ਵਿਚ ਇਮਤਿਹਾਨ ਲਿਆ ਤਾਂ ਕਿ ਉਹ ਰੱਬ ਵੱਲ ਮੁੜ ਆ ਜਾਣ।
فَخَلَفَ مِنْ بَعْدِهِمْ خَلْفٌ وَرِثُوا الْكِتَابَ يَأْخُذُونَ عَرَضَ هَٰذَا الْأَدْنَىٰ وَيَقُولُونَ سَيُغْفَرُ لَنَا وَإِنْ يَأْتِهِمْ عَرَضٌ مِثْلُهُ يَأْخُذُوهُ ۚ أَلَمْ يُؤْخَذْ عَلَيْهِمْ مِيثَاقُ الْكِتَابِ أَنْ لَا يَقُولُوا عَلَى اللَّهِ إِلَّا الْحَقَّ وَدَرَسُوا مَا فِيهِ ۗ وَالدَّارُ الْآخِرَةُ خَيْرٌ لِلَّذِينَ يَتَّقُونَ ۗ أَفَلَا تَعْقِلُونَ
ਫਿਰ ਉਨ੍ਹਾਂ ਤੋਂ ਪਿਛੋਂ ਆਏ ਕਪੁੱਤ ਲੋਕ, ਜਿਹੜੇ ਕਿਤਾਬ ਦੇ ਵਾਰਿਸ ਬਣੇ। ਉਹ ਇਸ ਸੰਸਾਰ ਦਾ ਸਮਾਨ ਇਕੱਠਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਨਿਸ਼ਚਿਤ ਤੋਰ ਤੇ ਬਖ਼ਸ਼ ਦਿੱਤਾ ਜਾਵੇਗਾ। ਅਤੇ ਜੇਕਰ ਅਜਿਹਾ ਹੀ ਸੰਸਾਰਿਕ ਸਮਾਨ ਹੁਣ ਉਨ੍ਹਾਂ ਦੇ ਸਾਹਮਣੇ ਆਵੇ ਤਾਂ ਉਸ ਨੂੰ ਲੈ ਲੇਣਗੇ। ਕੀ ਉਨ੍ਹਾਂ ਤੋਂ ਕਿਤਾਬ ਵਿਚ ਇਸ ਦਾ ਵਚਨ ਨਹੀਂ ਲਿਆ ਗਿਆ ਹੈ। ਕਿ ਉਹ ਅੱਲਾਹ ਦੇ ਨਾਮ ਤੇ ਸੱਚ ਤੋਂ ਬਿਨ੍ਹਾਂ ਕੋਈ ਹੋਰ ਗੱਲ ਨਾ ਕਹਿਣ। ਅਤੇ ਉਨ੍ਹਾਂ ਨੇ ਪੜ੍ਹਿਆ ਹੈ, ਜੋ ਕੁਝ ਉਸ ਵਿਚ ਲਿਖਿਆ ਹੈ ਅਤੇ ਡਰਨ ਵਾਲਿਆਂ ਲਈ ਪ੍ਰਲੋਕ ਦਾ ਘਰ ਚੰਗਾ ਹੈ, ਕੀ ਤੁਸੀਂ ਨਹੀਂ ਸਮਝਦੇ।
وَالَّذِينَ يُمَسِّكُونَ بِالْكِتَابِ وَأَقَامُوا الصَّلَاةَ إِنَّا لَا نُضِيعُ أَجْرَ الْمُصْلِحِينَ
ਅਤੇ ਜਿਹੜੇ ਲੋਕ ਅੱਲਾਹ ਦੀ ਕਿਤਾਬ ਨੂੰ ਦ੍ਰਿੜਤਾ ਨਾਲ ਪਕੜਦੇ ਹਨ ਅਤੇ ਨਮਾਜ਼ ਸਥਾਪਿਤ ਕਰਦੇ ਹਨ, ਬਿਨ੍ਹਾਂ ਸ਼ੱਕ ਅਸੀਂ ਸੁਧਾਰ ਕਰਨ ਵਾਲਿਆਂ ਦਾ ਫ਼ਲ ਖਤਮ ਨਹੀਂ ਕਰਾਂਗੇ।
وَإِذْ نَتَقْنَا الْجَبَلَ فَوْقَهُمْ كَأَنَّهُ ظُلَّةٌ وَظَنُّوا أَنَّهُ وَاقِعٌ بِهِمْ خُذُوا مَا آتَيْنَاكُمْ بِقُوَّةٍ وَاذْكُرُوا مَا فِيهِ لَعَلَّكُمْ تَتَّقُونَ
ਅਤੇ ਜਦੋਂ ਅਸੀਂ’ ਪਹਾੜ ਨੂੰ ਉਨ੍ਹਾਂ ਦੇ ਉੱਪਰ ਚੁੱਕਿਆ ਜਿਵੇਂ ਕੋਈ ਛੱਤਰ ਹੋਵੇ। ਅਤੇ ਉਨ੍ਹਾਂ ਨੇ ਸਮਝਿਆ ਕਿ ਉਹ ਉਨ੍ਹਾਂ ਉੱਪਰ ਆ ਡਿੱਗੇਗਾ। ਚੁੱਕੋ ਦ੍ਰਿੜਤਾ ਨਾਲ ਉਸ ਵਸਤੂ ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਹੈ ਅਤੇ ਯਾਦ ਰੱਖੋ ਜੋ ਕੁਝ ਇਸ ਵਿਚ ਹੈ ਤਾਂ ਜੋ ਤੁਸੀਂ ਬਚ ਸਕੋ।

Choose other languages: