Quran Apps in many lanuages:

Surah Al-Araf Ayahs #161 Translated in Punjabi

الَّذِينَ يَتَّبِعُونَ الرَّسُولَ النَّبِيَّ الْأُمِّيَّ الَّذِي يَجِدُونَهُ مَكْتُوبًا عِنْدَهُمْ فِي التَّوْرَاةِ وَالْإِنْجِيلِ يَأْمُرُهُمْ بِالْمَعْرُوفِ وَيَنْهَاهُمْ عَنِ الْمُنْكَرِ وَيُحِلُّ لَهُمُ الطَّيِّبَاتِ وَيُحَرِّمُ عَلَيْهِمُ الْخَبَائِثَ وَيَضَعُ عَنْهُمْ إِصْرَهُمْ وَالْأَغْلَالَ الَّتِي كَانَتْ عَلَيْهِمْ ۚ فَالَّذِينَ آمَنُوا بِهِ وَعَزَّرُوهُ وَنَصَرُوهُ وَاتَّبَعُوا النُّورَ الَّذِي أُنْزِلَ مَعَهُ ۙ أُولَٰئِكَ هُمُ الْمُفْلِحُونَ
ਜਿਹੜੇ ਲੋਕ ਪਾਲਣ ਕਰਨਗੇ ਇਸ ਰਸੂਲ ਦਾ ਜਿਹੜਾ ਨਬੀ ਊਮੀ (ਨਿਰਖਰ ਰਸੂਲ) ਹੈ, ਜਿਸ ਨੂੰ ਉਹ ਤੌਰੇਤ ਅਤੇ ਇੰਜੀਲ ਵਿਚ ਲਿਖਿਆ ਵੇਖਦੇ ਹਨ। ਉਹ ਉਨ੍ਹਾਂ ਨੂੰ ਭਲੇ ਕਰਮਾਂ ਦਾ ਆਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਬੁਰਾਈ ਤੋਂ ਰੋਕਦਾ ਹੈ ਅਤੇ ਉਨ੍ਹਾਂ ਲਈ ਪਵਿੱਤਰ ਵਸਤੂਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾੜੀਆਂ ਵਸਤੂਆਂ ਨੂੰ ਨਜਾਇਜ਼ ਕਰਾਰ ਦਿੰਦਾ ਹੈ ਅਤੇ ਉਨ੍ਹਾਂ ਉੱਪਰ (ਪਈਆਂ ਮੁਸ਼ਕਲਾਂ ਦੇ) ਭਾਰ ਅਤੇ ਪਾਬੰਦੀਆਂ ਨੂੰ ਹਟਾਉਂਦਾ ਹੈ, ਜਿਹੜੀ ਉਨ੍ਹਾਂ ਉੱਪਰ ਲੱਗੀਆਂ ਹੋਈਆਂ ਸਨ। ਇਸ ਲਈ ਜਿਨ੍ਹਾਂ ਲੋਕਾਂ ਨੇ ਉਸ ਉੱਪਰ ਵਿਸ਼ਵਾਸ਼ ਕੀਤਾ ਉਸ ਦਾ ਆਦਰ ਕੀਤਾ ਅਤੇ ਉਸ ਦੀ ਸਹਾਇਤਾ ਕੀਤੀ ਅਤੇ ਜਿਨ੍ਹਾਂ ਨੇ ਉਸ ਨੂਰ ਦਾ ਪਾਲਣ ਕੀਤਾ ਜੋ ਉਨ੍ਹਾਂ ਨਾਲ ਉਤਾਰਿਆ ਗਿਆ ਹੈ ਤਾਂ ਉਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
قُلْ يَا أَيُّهَا النَّاسُ إِنِّي رَسُولُ اللَّهِ إِلَيْكُمْ جَمِيعًا الَّذِي لَهُ مُلْكُ السَّمَاوَاتِ وَالْأَرْضِ ۖ لَا إِلَٰهَ إِلَّا هُوَ يُحْيِي وَيُمِيتُ ۖ فَآمِنُوا بِاللَّهِ وَرَسُولِهِ النَّبِيِّ الْأُمِّيِّ الَّذِي يُؤْمِنُ بِاللَّهِ وَكَلِمَاتِهِ وَاتَّبِعُوهُ لَعَلَّكُمْ تَهْتَدُونَ
ਕਹੋ, ਹੇ ਲੋਕੋ! ਬੇਸ਼ੱਕ ਮੈਂ ਅੱਲਾਹ ਦਾ ਸੁਨੇਹਾਕਾਰ ਹਾਂ ਤੁਹਾਡੇ ਸਾਰਿਆਂ ਵੱਲ ਜਿਸ ਦੀ ਸਤਾ ਹੈ ਆਕਾਸ਼ਾਂ ਅਤੇ ਧਰਤੀ ਉੱਪਰ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਜੀਵਨ ਬਖ਼ਸ਼ਦਾ ਅਤੇ ਮੌਤ ਦਿੰਦਾ ਹੈ। ਇਸ ਲਈ ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਉੱਮੀ ਅਤੇ ਨਬੀ ਉੱਪਰ। ਜਿਹੜਾ ਭਰੋਸਾ ਰੱਖਦਾ ਹੈ ਅੱਲਾਹ ਤੇ ਉਸ ਵੱਲ (ਅਵਤਿਰਿਤ ਹੋਏ) ਸਾਰੇ ਸ਼ਬਦਾਂ ਤੇ ਅਤੇ ਉਸਦਾ ਪਾਲਣ ਕਰੋਂ ਤਾਂ ਕਿ ਤੁਸੀਂ ਚੰਗੇ ਰਾਹ ਨੂੰ ਪ੍ਰਾਪਤ ਕਰੋ।
وَمِنْ قَوْمِ مُوسَىٰ أُمَّةٌ يَهْدُونَ بِالْحَقِّ وَبِهِ يَعْدِلُونَ
ਅਤੇ ਮੂਸਾ ਦੀ ਕੌਮ ਵਿਚ ਇੱਕ ਅਜਿਹਾ ਵਰਗ ਵੀ ਹੈ। ਜਿਹੜਾ ਸੱਚ ਦੇ ਅਨੁਸਾਰ ਮਾਰਗ ਦਰਸ਼ਨ ਕਰਦਾ ਹੈ ਅਤੇ ਉਸ ਅਨੁਸਾਰ ਹੀ ਇਨਸਾਫ ਕਰਦਾ ਹੈ।
وَقَطَّعْنَاهُمُ اثْنَتَيْ عَشْرَةَ أَسْبَاطًا أُمَمًا ۚ وَأَوْحَيْنَا إِلَىٰ مُوسَىٰ إِذِ اسْتَسْقَاهُ قَوْمُهُ أَنِ اضْرِبْ بِعَصَاكَ الْحَجَرَ ۖ فَانْبَجَسَتْ مِنْهُ اثْنَتَا عَشْرَةَ عَيْنًا ۖ قَدْ عَلِمَ كُلُّ أُنَاسٍ مَشْرَبَهُمْ ۚ وَظَلَّلْنَا عَلَيْهِمُ الْغَمَامَ وَأَنْزَلْنَا عَلَيْهِمُ الْمَنَّ وَالسَّلْوَىٰ ۖ كُلُوا مِنْ طَيِّبَاتِ مَا رَزَقْنَاكُمْ ۚ وَمَا ظَلَمُونَا وَلَٰكِنْ كَانُوا أَنْفُسَهُمْ يَظْلِمُونَ
ਅਤੇ ਅਸੀਂ ਉਨ੍ਹਾਂ ਨੂੰ ਬਾਰਾਂ ਘਰਾਣਿਆਂ ਵਿਚ ਵੰਡ ਕੇ ਉਨ੍ਹਾਂ ਦੇ ਵੱਖ-ਵੱਖ ਵਰਗ ਬਣਾ ਦਿੱਤੇ। ਅਤੇ ਜਦੋਂ ਮੂਸਾ ਦੀ ਕੌਮ ਨੇ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਕੀਤਾ ਕਿ ਫਲਾਣੀ ਚੱਟਾਨ ਉੱਪਰ ਆਪਣੀ ਡਾਂਗ ਮਾਰੋਂ ਤਾਂ ਉਸ ਵਿੱਚੋਂ ਪਾਣੀ ਦੇ ਬਾਰਾਂ (12) ਸੋਮੇ ਫੁੱਟ ਪਏ। ਹਰੇਕ ਸਮੂਹ ਨੇ ਆਪਣਾ ਆਪਣਾ ਪਾਣੀ ਪੀਣ ਦਾ ਸਥਾਨ ਪਛਾਣ ਲਿਆ। ਅਤੇ ਅਸੀਂ ਉਨ੍ਹਾਂ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਉਨ੍ਹਾਂ ਉੱਪਰ ਮੰਨ ਅਤੇ ਸਲਵਾ ਉਤਾਰਿਆ। ਖਾਉ ਪਵਿੱਤਰ ਚੀਜ਼ਾਂ ਵਿਜ਼ੋਂ’ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ। ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ।
وَإِذْ قِيلَ لَهُمُ اسْكُنُوا هَٰذِهِ الْقَرْيَةَ وَكُلُوا مِنْهَا حَيْثُ شِئْتُمْ وَقُولُوا حِطَّةٌ وَادْخُلُوا الْبَابَ سُجَّدًا نَغْفِرْ لَكُمْ خَطِيئَاتِكُمْ ۚ سَنَزِيدُ الْمُحْسِنِينَ
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਬਸਤੀ ਵਿਚ ਜਾ ਕੇ ਵੱਸ ਜਾਉ। ਉਸ ਵਿਚੋਂ ਜਿਥੋਂ ਮਰਜੀ ਖਾਉ ਅਤੇ ਕਹੋ ਸਾਨੂੰ ਮੁਆਫ਼ ਕਰ ਦੇ ਅਤੇ ਦਰਵਾਜ਼ੇ ਵਿਚ ਝੂਕੇ ਹੋਏ ਅੰਦਰ ਵੜੋਂ ਤਾਂ ਅਸੀਂ ਤੁਹਾਡੇ ਪਾਪ ਮੁਆਫ਼ ਕਰ ਦੇਵਾਂਗੇ। ਅਸੀਂ ਚੰਗਾ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦੇ ਹਾਂ।

Choose other languages: