Quran Apps in many lanuages:

Surah Al-Araf Ayahs #149 Translated in Punjabi

وَكَتَبْنَا لَهُ فِي الْأَلْوَاحِ مِنْ كُلِّ شَيْءٍ مَوْعِظَةً وَتَفْصِيلًا لِكُلِّ شَيْءٍ فَخُذْهَا بِقُوَّةٍ وَأْمُرْ قَوْمَكَ يَأْخُذُوا بِأَحْسَنِهَا ۚ سَأُرِيكُمْ دَارَ الْفَاسِقِينَ
ਅਤੇ ਅਸੀਂ ਉਹਨਾਂ ਲਈ ਤਖ਼ਤੀਆਂ ਉੱਪਰ ਹਰ ਤਰਾਂ ਦੇ ਉਪਦੇਸ਼ ਅਤੇ ਹਰੇਕ ਗੱਲ ਦਾ ਬਿਉਰਾ ਲਿਖ ਦਿੱਤਾ। ਹੁਣ ਇਸ ਨੂੰ ਦ੍ਰਿੜਤਾ ਨਾਲ ਫੜ੍ਹੋ ਅਤੇ ਆਪਣੀ ਕੌਮ ਨੂੰ ਅਦੇਸ਼ ਦੇਵੋ, ਕਿ ਉਨ੍ਹਾਂ ਦੇ ਚੰਗੇ ਮਨੋਰਥਾਂ ਦੀ ਪਾਲਣਾ ਕਰਨ। ਜਲਦੀ ਹੀ ਮੈਂ ਤੁਹਾਨੂੰ ਇਨਕਾਰੀਆਂ ਦਾ ਘਰ ਦਿਖਾਵਾਂਗਾ।
سَأَصْرِفُ عَنْ آيَاتِيَ الَّذِينَ يَتَكَبَّرُونَ فِي الْأَرْضِ بِغَيْرِ الْحَقِّ وَإِنْ يَرَوْا كُلَّ آيَةٍ لَا يُؤْمِنُوا بِهَا وَإِنْ يَرَوْا سَبِيلَ الرُّشْدِ لَا يَتَّخِذُوهُ سَبِيلًا وَإِنْ يَرَوْا سَبِيلَ الْغَيِّ يَتَّخِذُوهُ سَبِيلًا ۚ ذَٰلِكَ بِأَنَّهُمْ كَذَّبُوا بِآيَاتِنَا وَكَانُوا عَنْهَا غَافِلِينَ
ਮੈਂ ਆਪਣੀਆਂ ਆਇਤਾਂ ਤੋਂ ਉਨ੍ਹਾਂ ਲੋਕਾਂ ਨੂੰ ਬੇਮੁੱਖ ਕਰ ਦੇਵਾਂਗਾ। ਜੋ ਧਰਤੀ ਉੱਤੇ ਬੇਕਾਰ ਹੰਕਾਰ ਕਰਦੇ ਹਨ। ਅਤੇ ਜੇਕਰ ਉਹ ਹਰ ਪ੍ਰਕਾਰ ਦੀਆਂ ਨਿਸ਼ਾਨੀਆਂ ਦੇਖ ਲੈਣ ਤਾਂ ਵੀ ਉਹ ਉਨ੍ਹਾਂ ਉੱਪਰ ਵਿਸ਼ਵਾਸ ਨਾ ਕਰਨ। ਅਤੇ ਜੇਕਰ ਉਹ ਸਨਮਾਰਗ (ਚੰਗਾ ਰਾਹ) ਦੇਖਣ ਤਾਂ ਉਸ ਨੂੰ ਨਹੀਂ ਅਪਨਾਉਣਗੇ ਅਤੇ ਜੇਕਰ ਬੂਰਾ ਰਾਹ ਦੇਖਣ ਤਾਂ ਅਪਣਾ ਲੈਣਗੇ। ਵਿ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਬੇਮੁੱਖ ਰੱਖਿਆ।
وَالَّذِينَ كَذَّبُوا بِآيَاتِنَا وَلِقَاءِ الْآخِرَةِ حَبِطَتْ أَعْمَالُهُمْ ۚ هَلْ يُجْزَوْنَ إِلَّا مَا كَانُوا يَعْمَلُونَ
ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਅਤੇ ਪ੍ਰਲੋਕ ਦੀ ਹੋਂਦ ਨੂੰ ਬੂਠਾ ਦੱਸਿਆ ਉਨ੍ਹਾਂ ਦੇ ਕਾਰਜ ਬੇਕਾਰ ਹੋ ਗਏ ਅਤੇ ਉਹ ਬਦਲੇ ਵਿਚ ਉਹ ਹੀ ਪਾਉਣਗੇ ਜੋ ਉਹ ਕਰਦੇ ਸਨ।
وَاتَّخَذَ قَوْمُ مُوسَىٰ مِنْ بَعْدِهِ مِنْ حُلِيِّهِمْ عِجْلًا جَسَدًا لَهُ خُوَارٌ ۚ أَلَمْ يَرَوْا أَنَّهُ لَا يُكَلِّمُهُمْ وَلَا يَهْدِيهِمْ سَبِيلًا ۘ اتَّخَذُوهُ وَكَانُوا ظَالِمِينَ
ਅਤੇ ਉਨ੍ਹਾਂ ਤੋਂ ਪਿੱਛੋਂ ਮੂਸਾ ਦੀ ਕੌਮ ਨੇ ਆਪਣੇ ਗਹਿਣਿਆਂ ਦਾ ਇੱਕ ਵੱਡੇ ਦਾ ਧੜ ਬ਼ਣਾਇਆ। ਜਿਸ ਵਿਚੋਂ ਬਲ੍ਹਦ ਦੀ ਅਵਾਜ਼ ਨਿਕਲਦੀ ਸੀ। ਕੀ ਉਨ੍ਹਾਂ ਨੇ ਨਹੀਂ ਵੇਖਿਆ ਕਿ ਉਹ ਨਾ ਉਨ੍ਹਾਂ ਨਾਲ ਬੋਲਦਾ ਹੈ ਅਤੇ ਨਾ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਉਸ ਨੂੰ ਉਨ੍ਹਾਂ ਨੇ ਆਪਣਾ ਪੂਜਕ ਬਣਾ ਲਿਆ। ਉਹ ਵੱਡੇ ਅਤਿਆਚਾਰੀ ਸਨ।
وَلَمَّا سُقِطَ فِي أَيْدِيهِمْ وَرَأَوْا أَنَّهُمْ قَدْ ضَلُّوا قَالُوا لَئِنْ لَمْ يَرْحَمْنَا رَبُّنَا وَيَغْفِرْ لَنَا لَنَكُونَنَّ مِنَ الْخَاسِرِينَ
ਅਤੇ ਜਦੋਂ’ ਉਨ੍ਹਾਂ ਨੇ ਪਸ਼ਚਾਤਾਪ ਕੀਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਕੁਰਾਹੇ ਪੈ ਗਏ ਸਨ ਤਾਂ ਉਨ੍ਹਾਂ ਨੇ ਕਿਹਾ, ਜੇਕਰ ਸਾਡੇ ਰੱਬ ਨੇ ਰਹਿਮਤ ਨਾ ਕੀਤੀ ਅਤੇ ਸਾਨੂੰ ਮੁਆਫ਼ ਨਾ ਕੀਤਾ ਤਾਂ ਯਕੀਨਨ ਅਸੀਂ ਬਰਬਾਦ ਹੋ ਜਾਵਾਂਗੇ।

Choose other languages: