Quran Apps in many lanuages:

Surah Al-Ankabut Ayahs #46 Translated in Punjabi

إِنَّ اللَّهَ يَعْلَمُ مَا يَدْعُونَ مِنْ دُونِهِ مِنْ شَيْءٍ ۚ وَهُوَ الْعَزِيزُ الْحَكِيمُ
ਬੇਸ਼ੱਕ ਅੱਲਾਹ ਉਨ੍ਹਾਂ ਚੀਜ਼ਾਂ ਨੂੰ ਜਾਣਦਾ ਹੈ, ਜਿਸ ਨੂੰ ਉਹ ਉਸ (ਅੱਲਾਹ) ਤੋਂ ਬਿਨਾ ਪੁਕਾਰਦੇ ਹਨ। ਅਤੇ ਉਹ ਸ਼ਕਤੀ ਸ਼ਾਲੀ ਅਤੇ ਸਿਬੇਕਸ਼ੀਲ ਹੈ।
وَتِلْكَ الْأَمْثَالُ نَضْرِبُهَا لِلنَّاسِ ۖ وَمَا يَعْقِلُهَا إِلَّا الْعَالِمُونَ
ਅਤੇ ਇਹ ਮਿਸਾਲ ਹੈ, ਜਿਨ੍ਹਾਂ ਨੂੰ ਅਸੀਂ, ਲੋਕਾਂ ਲਈ ਬਿਆਨ ਕਰਦੇ ਰਹੇ। ਅਤੇ ਉਨ੍ਹਾਂ ਨੂੰ ਉਹ ਲੋਕ ਹੀ ਸਮਝਦੇ ਹਨ ਜਿਹੜੇ ਗਿਆਨ ਵਾਲੇ ਹਨ।
خَلَقَ اللَّهُ السَّمَاوَاتِ وَالْأَرْضَ بِالْحَقِّ ۚ إِنَّ فِي ذَٰلِكَ لَآيَةً لِلْمُؤْمِنِينَ
ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੱਚ ਦੇ ਆਧਾਰ ਤੇ ਪੈਦਾ ਕੀਤਾ ਹੈ। ਬੇਸ਼ੱਕ ਇਸ ਵਿਚ ਈਮਾਨ ਵਾਲਿਆਂ ਲਈ ਨਿਸ਼ਾਨੀਆਂ ਹਨ।
اتْلُ مَا أُوحِيَ إِلَيْكَ مِنَ الْكِتَابِ وَأَقِمِ الصَّلَاةَ ۖ إِنَّ الصَّلَاةَ تَنْهَىٰ عَنِ الْفَحْشَاءِ وَالْمُنْكَرِ ۗ وَلَذِكْرُ اللَّهِ أَكْبَرُ ۗ وَاللَّهُ يَعْلَمُ مَا تَصْنَعُونَ
ਤੁਸੀਂ ਇਸ ਕਿਤਾਬ ਨੂੰ ਪੜ੍ਹੋ। ਜਿਹੜੀ ਤੁਹਾਡੇ ਤੇ ਉਤਾਰੀ ਗਈ ਹੈ ਅਤੇ ਨਮਾਜ਼ ਸਥਾਪਿਤ ਕਰੋ। ਬੇਸ਼ੱਕ ਨਮਾਜ਼ ਨਿਰਲੱਜਤਾ ਤੋਂ ਅਤੇ ਬੁਰੇ ਕਰਮਾਂ ਤੋਂ ਰੋਕਦੀ ਹੈ। ਅਤੇ ਅੱਲਾਹ ਦੀ ਯਾਦ ਬਹੁਤ ਵੱਡੀ ਚੀਜ਼ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਕੂਝ ਤੁਸੀਂ ਕਰਦੇ ਹੋ।
وَلَا تُجَادِلُوا أَهْلَ الْكِتَابِ إِلَّا بِالَّتِي هِيَ أَحْسَنُ إِلَّا الَّذِينَ ظَلَمُوا مِنْهُمْ ۖ وَقُولُوا آمَنَّا بِالَّذِي أُنْزِلَ إِلَيْنَا وَأُنْزِلَ إِلَيْكُمْ وَإِلَٰهُنَا وَإِلَٰهُكُمْ وَاحِدٌ وَنَحْنُ لَهُ مُسْلِمُونَ
ਅਤੇ ਤੁਸੀਂ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਨਾਲ ਤਰਕ ਵਿਤੱਰਕ ਨਾ ਕਰੋਂ। ਪਰੰਤੂ ਉਸ ਢੰਗ ਨਾਲ ਕਰੋ ਜਿਹੜਾ ਯੋਗ ਹੈ। ਪਰ ਜਿਹੜੇ ਉਨ੍ਹਾਂ ਵਿਚੋਂ ਬੇ-ਇਨਸਾਫੀ ਹਨ, ਉਹ ਨਹੀਂ ਮੰਨਣਗੇ। ਅਤੇ ਆਖੋ, ਕਿ ਅਸੀਂ ਉਸ ਚੀਜ਼ ਤੇ ਈਮਾਨ ਲਿਆਏ, ਜਿਹੜੀ ਸਾਡੇ ਵੱਲ ਭੇਜੀ ਗਈ ਹੈ। ਅਤੇ ਉਸ ਵੱਲ ਜਿਹੜੀ ਤੁਹਾਡੇ ਵੱਲ ਭੇਜੀ ਗਈ ਹੈ। ਸਾਡਾ ਉਪਾਸ਼ਕ ਅਤੇ ਤਹਾਡਾ ਉਪਾਸ਼ਕ ਇੱਕ ਹੀ ਹੈ। ਅਤੇ ਅਸੀਂ ਉਸ ਦੀ ਹੀ ਅਗਿਆ ਦਾ ਪਾਲਣ ਕਰਨ ਵਾਲੇ ਹਾਂ।

Choose other languages: