Quran Apps in many lanuages:

Surah Al-Ankabut Ayahs #35 Translated in Punjabi

وَلَمَّا جَاءَتْ رُسُلُنَا إِبْرَاهِيمَ بِالْبُشْرَىٰ قَالُوا إِنَّا مُهْلِكُو أَهْلِ هَٰذِهِ الْقَرْيَةِ ۖ إِنَّ أَهْلَهَا كَانُوا ظَالِمِينَ
ਅਤੇ ਜਦੋਂ ਸਾਡੇ ਭੇਜੇ ਹੋਏ ਇਬਰਾਹੀਮ ਦੇ ਕੋਲ ਖੁਸ਼ਖ਼ਬਰੀ ਲੈ ਕੇ ਪਹੁੰਚੇ। ਉਨ੍ਹਾਂ ਨੇ ਆਖਿਆ ਕਿ ਅਸੀਂ’ ਸ਼ਹਿਰ ਦੇ ਲੋਕਾਂ ਦਾ ਨਾਸ਼ ਕਰਨ ਵਾਲੇ ਹਾਂ। ਬੇਸ਼ੱਕ ਉਸ ਦੇ ਵਸਨੀਕ ਬੇਹੱਦ ਜ਼ਾਲਿਮ ਹਨ।
قَالَ إِنَّ فِيهَا لُوطًا ۚ قَالُوا نَحْنُ أَعْلَمُ بِمَنْ فِيهَا ۖ لَنُنَجِّيَنَّهُ وَأَهْلَهُ إِلَّا امْرَأَتَهُ كَانَتْ مِنَ الْغَابِرِينَ
ਇਬਰਾਹੀਮ ਨੇ ਆਖਿਆ ਕਿ ਉਨ੍ਹਾਂ ਵਿਚ ਤਾ ਲੂਤ ਵੀ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉੱਤੇ ਕੌਣ ਹੈ। ਅਸੀਂ ਉਸ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰ ਉਸ ਦੀ ਘਰਵਾਲੀ ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਹੋਵੇਗੀ।
وَلَمَّا أَنْ جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالُوا لَا تَخَفْ وَلَا تَحْزَنْ ۖ إِنَّا مُنَجُّوكَ وَأَهْلَكَ إِلَّا امْرَأَتَكَ كَانَتْ مِنَ الْغَابِرِينَ
ਫਿਰ ਦਿਲ ਵਿਚ ਤੰਗੀ ਮਹਿਸੂਸ ਕੀਤੀ। ਅਤੇ ਉਨ੍ਹਾਂ ਨੇ ਕਿਹਾ ਤੁਸੀਂ ਡਰੋ ਨਾ ਅਤੇ ਨਾ ਹੀ ਦੁੱਖ ਕਰੋਂ। ਅਸੀਂ ਤੁਹਾਨੂੰ ਅਤੇ ਤੁਹਾਡੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰੰਤੂ ਤੁਹਾਡੀ ਪਤਨੀ। ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਸ਼ਾਮਿਲ ਹੋਵੇਗੀ।
إِنَّا مُنْزِلُونَ عَلَىٰ أَهْلِ هَٰذِهِ الْقَرْيَةِ رِجْزًا مِنَ السَّمَاءِ بِمَا كَانُوا يَفْسُقُونَ
ਅਸੀਂ ਇਸ ਸ਼ਹਿਰ ਦੇ ਵਸਨੀਕਾਂ ਉੱਪਰ ਉਨ੍ਹਾਂ ਦੇ ਸ਼ੁਰੇ ਕਰਮਾਂ ਦੇ ਕਾਰਨ ਸਜ਼ਾ ਦੇ ਰੂਪ ਦੇ ਵਿਚ ਇੱਕ ਆਫ਼ਤ ਉਤਾਰਨ ਵਾਲੇ ਹਾਂ।
وَلَقَدْ تَرَكْنَا مِنْهَا آيَةً بَيِّنَةً لِقَوْمٍ يَعْقِلُونَ
ਅਤੇ ਅਸੀਂ ਇਸ ਸ਼ਹਿਰ ਦੇ ਕੁਝ ਸਪੱਸ਼ਟ ਨਿਸ਼ਾਨ ਬਾਕੀ ਰਹਿਣ ਦਿੱਤੇ ਹਨ। ਉਨ੍ਹਾਂ ਲੋਕਾਂ ਦੀ ਸਿੱਖਿਆ ਲਈ ਜਿਹੜੇ ਬੁੱਧੀ ਰੱਖਦੇ ਹਨ।

Choose other languages: