Quran Apps in many lanuages:

Surah Al-Ankabut Ayahs #33 Translated in Punjabi

أَئِنَّكُمْ لَتَأْتُونَ الرِّجَالَ وَتَقْطَعُونَ السَّبِيلَ وَتَأْتُونَ فِي نَادِيكُمُ الْمُنْكَرَ ۖ فَمَا كَانَ جَوَابَ قَوْمِهِ إِلَّا أَنْ قَالُوا ائْتِنَا بِعَذَابِ اللَّهِ إِنْ كُنْتَ مِنَ الصَّادِقِينَ
ਕੀ ਤੁਸੀਂ ਆਦਮੀਆਂ ਦੇ ਕੋਲ ਸਵਾਦ ਦੇ ਇਰਾਦੇ ਨਾਲ ਜਾਂਦੇ ਹੋ, ਮੁਸਾਫਰਾਂ ਨੂੰ ਲੁੱਟਦੇ ਹੋ ਅਤੇ ਆਪਣੀਆਂ ਬੈਠਕਾਂ ਵਿਚ ਬ਼ੂਰੇ ਕੰਮ ਕਰਦੇ ਹੋ। ਉਸ ਦੀ ਕੌਮ ਦਾ ਉੱਤਰ ਇਸ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਸੀ ਕਿ ਉਨ੍ਹਾਂ ਨੇ ਕਿਹਾ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਉੱਪਰ ਅੱਲਾਹ ਦਾ ਅਜ਼ਾਬ ਲਿਆਉ।
قَالَ رَبِّ انْصُرْنِي عَلَى الْقَوْمِ الْمُفْسِدِينَ
ਲੂਤ ਨੇ ਆਖਿਆ ਹੇ ਮੇਰੇ ਪਾਲਣਹਾਰ! ਵਿਗਾੜ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਵਿਚ ਮੇਰੀ ਮਦਦ ਕਰ।
وَلَمَّا جَاءَتْ رُسُلُنَا إِبْرَاهِيمَ بِالْبُشْرَىٰ قَالُوا إِنَّا مُهْلِكُو أَهْلِ هَٰذِهِ الْقَرْيَةِ ۖ إِنَّ أَهْلَهَا كَانُوا ظَالِمِينَ
ਅਤੇ ਜਦੋਂ ਸਾਡੇ ਭੇਜੇ ਹੋਏ ਇਬਰਾਹੀਮ ਦੇ ਕੋਲ ਖੁਸ਼ਖ਼ਬਰੀ ਲੈ ਕੇ ਪਹੁੰਚੇ। ਉਨ੍ਹਾਂ ਨੇ ਆਖਿਆ ਕਿ ਅਸੀਂ’ ਸ਼ਹਿਰ ਦੇ ਲੋਕਾਂ ਦਾ ਨਾਸ਼ ਕਰਨ ਵਾਲੇ ਹਾਂ। ਬੇਸ਼ੱਕ ਉਸ ਦੇ ਵਸਨੀਕ ਬੇਹੱਦ ਜ਼ਾਲਿਮ ਹਨ।
قَالَ إِنَّ فِيهَا لُوطًا ۚ قَالُوا نَحْنُ أَعْلَمُ بِمَنْ فِيهَا ۖ لَنُنَجِّيَنَّهُ وَأَهْلَهُ إِلَّا امْرَأَتَهُ كَانَتْ مِنَ الْغَابِرِينَ
ਇਬਰਾਹੀਮ ਨੇ ਆਖਿਆ ਕਿ ਉਨ੍ਹਾਂ ਵਿਚ ਤਾ ਲੂਤ ਵੀ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉੱਤੇ ਕੌਣ ਹੈ। ਅਸੀਂ ਉਸ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰ ਉਸ ਦੀ ਘਰਵਾਲੀ ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਹੋਵੇਗੀ।
وَلَمَّا أَنْ جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالُوا لَا تَخَفْ وَلَا تَحْزَنْ ۖ إِنَّا مُنَجُّوكَ وَأَهْلَكَ إِلَّا امْرَأَتَكَ كَانَتْ مِنَ الْغَابِرِينَ
ਫਿਰ ਦਿਲ ਵਿਚ ਤੰਗੀ ਮਹਿਸੂਸ ਕੀਤੀ। ਅਤੇ ਉਨ੍ਹਾਂ ਨੇ ਕਿਹਾ ਤੁਸੀਂ ਡਰੋ ਨਾ ਅਤੇ ਨਾ ਹੀ ਦੁੱਖ ਕਰੋਂ। ਅਸੀਂ ਤੁਹਾਨੂੰ ਅਤੇ ਤੁਹਾਡੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰੰਤੂ ਤੁਹਾਡੀ ਪਤਨੀ। ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਸ਼ਾਮਿਲ ਹੋਵੇਗੀ।

Choose other languages: