Quran Apps in many lanuages:

Surah Al-Anfal Ayahs #75 Translated in Punjabi

إِنَّ الَّذِينَ آمَنُوا وَهَاجَرُوا وَجَاهَدُوا بِأَمْوَالِهِمْ وَأَنْفُسِهِمْ فِي سَبِيلِ اللَّهِ وَالَّذِينَ آوَوْا وَنَصَرُوا أُولَٰئِكَ بَعْضُهُمْ أَوْلِيَاءُ بَعْضٍ ۚ وَالَّذِينَ آمَنُوا وَلَمْ يُهَاجِرُوا مَا لَكُمْ مِنْ وَلَايَتِهِمْ مِنْ شَيْءٍ حَتَّىٰ يُهَاجِرُوا ۚ وَإِنِ اسْتَنْصَرُوكُمْ فِي الدِّينِ فَعَلَيْكُمُ النَّصْرُ إِلَّا عَلَىٰ قَوْمٍ بَيْنَكُمْ وَبَيْنَهُمْ مِيثَاقٌ ۗ وَاللَّهُ بِمَا تَعْمَلُونَ بَصِيرٌ
ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਹਿਜਰਤ (ਪ੍ਰਵਾਸ) ਕੀਤੀ ਅਤੇ ਅੱਲਾਹ ਦੇ ਰਾਹ ਵਿਚ ਆਪਣੀਆਂ ਜਾਨਾਂ ਅਤੇ ਮਾਲਾਂ ਦੇ ਸਹਿਤ ਜਿਹਾਦ ਕੀਤਾ, ਉਹ ਲੋਕ ਜਿਨ੍ਹਾਂ ਨੇ ਸ਼ਰਣ ਦਿੱਤੀ ਅਤੇ ਮਦਦ ਕੀਤੀ, ਉਹ ਲੋਕ ਇੱਕ ਦੂਜੇ ਦੇ ਮਿੱਤਰ ਹਨ। ਪਰ ਜਿਹੜੇ ਲੋਕ ਈਮਾਨ ਲਿਆਏ ਪਰ ਉਨ੍ਹਾਂ ਨੇ ਹਿਜਰਤ ਨਹੀਂ ਹਿਜਰਤ ਕਰਕੇ ਨਾ ਆ ਜਾਣ। ਉਹ ਤੁਹਾਡੇ ਤੋਂ ਦੀਨ ਦੇ ਸਬੰਧ ਵਿਚ ਸਹਾਇਤਾ ਮੰਗਣ ਤਾਂ ਤੁਹਾਡੇ ਲਈ ਸਹਾਇਤਾ ਕਰਨੀ ਜ਼ਰੂਰੀ ਹੈ। ਬਿਨਾਂ ਇਸ ਤੋਂ ਕਿ ਮਦਦ ਕਿਸੇ ਅਜਿਹੀ ਕੌਮ ਦੇ ਖਿਲਾਫ਼ ਨਾ ਹੋਵੇ ਜਿਸ ਨਾਲ ਤੁਹਾਡਾ ਸਮਝੌਤਾ ਹੈ, ਅਤੇ ਜਿਹੜਾ ਕੁਝ ਤੁਸੀ ਕਰਦੇ ਹੋ, ਅੱਲਾਹ ਉਸ ਨੂੰ ਵੇਖ ਰਿਹਾ ਹੈ।
وَالَّذِينَ كَفَرُوا بَعْضُهُمْ أَوْلِيَاءُ بَعْضٍ ۚ إِلَّا تَفْعَلُوهُ تَكُنْ فِتْنَةٌ فِي الْأَرْضِ وَفَسَادٌ كَبِيرٌ
ਅਤੇ ਜਿਹੜੇ ਲੋਕ ਇਨਕਾਰੀ ਹਨ, ਉਹ ਵੀ ਇੱਕ ਦੂਜੇ ਦੇ ਮਿੱਤਰ ਹਨ। ਜੇਕਰ ਤੂਸੀ ਅਜਿਹਾ ਨਾ ਕਰੋਗੇ ਤਾਂ ਧਰਤੀ ਉੱਤੇ ਅਸ਼ਾਂਤੀ ਫੈਲ ਜਾਵੇਗੀ ਅਤੇ ਬੜੇ ਫਸਾਦ ਹੋਣਗੇ।
وَالَّذِينَ آمَنُوا وَهَاجَرُوا وَجَاهَدُوا فِي سَبِيلِ اللَّهِ وَالَّذِينَ آوَوْا وَنَصَرُوا أُولَٰئِكَ هُمُ الْمُؤْمِنُونَ حَقًّا ۚ لَهُمْ مَغْفِرَةٌ وَرِزْقٌ كَرِيمٌ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਹਿਜਰਤ ਕੀਤੀ ਅਤੇ ਅੱਲਾਹ ਦੇ ਰਾਹ ਵਿਚ ਜਿਹਾਦ ਕੀਤਾ ਅਤੇ ਜਿਨ੍ਹਾਂ ਲੋਕਾਂ ਨੇ ਸ਼ਰਣ ਦਿੱਤੀ ਤੇ ਮਦਦ ਕੀਤੀ, ਇਹ ਲੋਕ ਹੀ ਸੱਚੇ ਮੋਮਿਨ ਹਨ। ਉਨ੍ਹਾਂ ਲਈ ਮੁਆਫ਼ੀ ਹੈ ਅਤੇ ਸਭ ਤੋਂ ਚੰਗਾ ਰਿਜ਼ਕ ਹੈ।
وَالَّذِينَ آمَنُوا مِنْ بَعْدُ وَهَاجَرُوا وَجَاهَدُوا مَعَكُمْ فَأُولَٰئِكَ مِنْكُمْ ۚ وَأُولُو الْأَرْحَامِ بَعْضُهُمْ أَوْلَىٰ بِبَعْضٍ فِي كِتَابِ اللَّهِ ۗ إِنَّ اللَّهَ بِكُلِّ شَيْءٍ عَلِيمٌ
ਅਤੇ ਜਿਹੜੇ ਲੋਕ ਬਾਅਦ ਵਿਚ ਈਮਾਨ ਲਿਆਏ ਅਤੇ ਹਿਜਰਤ ਕੀਤੀ, ਤੁਹਾਡੇ ਨਾਲ ਮਿਲ ਕੇ ਜਿਹਾਦ ਕੀਤਾ ਉਹ ਵੀ ਤੁਹਾਡੇ ਵਿਚੋਂ ਹੀ ਹਨ। ਅੱਲਾਹ ਦੀ ਕਿਤਾਬ ਅਨੁਸਾਰ ਲਹੂ ਸ਼ਰੀਕ ਰਿਸ਼ਤੇਦਾਰ ਇੱਕ-ਦੂਜੇ ਦੇ ਵਧੇਰੇ ਹੱਕਦਾਰ ਹਨ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਜਾਣਨਹਾਰ ਹੈ। 9. ਸੂਰਤ ਅਤ ਤੌਬਾ ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ੁਰਮਾਉਣ ਵਾਲਾ ਹੈ।

Choose other languages: