Quran Apps in many lanuages:

Surah Al-Anfal Ayahs #68 Translated in Punjabi

يَا أَيُّهَا النَّبِيُّ حَسْبُكَ اللَّهُ وَمَنِ اتَّبَعَكَ مِنَ الْمُؤْمِنِينَ
ਹੇ ਨਬੀ! ਤੁਹਾਡੇ ਲਈ ਅੱਲਾਹ ਕਾਫੀ ਹੈ ਅਤੇ ਉਹ ਮੋਮਿਨ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਹੈ।
يَا أَيُّهَا النَّبِيُّ حَرِّضِ الْمُؤْمِنِينَ عَلَى الْقِتَالِ ۚ إِنْ يَكُنْ مِنْكُمْ عِشْرُونَ صَابِرُونَ يَغْلِبُوا مِائَتَيْنِ ۚ وَإِنْ يَكُنْ مِنْكُمْ مِائَةٌ يَغْلِبُوا أَلْفًا مِنَ الَّذِينَ كَفَرُوا بِأَنَّهُمْ قَوْمٌ لَا يَفْقَهُونَ
ਹੇ ਨਬੀ! ਮੋਮਿਨਾਂ ਨੂੰ ਯੁੱਧ ਲਈ ਪ੍ਰੇਰਿਤ ਕਰੋਂ, ਜੇਕਰ ਤੁਸੀਂ 20 (ਵੀਹ) ਬੰਦੇ ਅਟੱਲ ਯਕੀਨ ਵਾਲੇ ਹੋਵੋਗੇ ਤਾਂ ਉਹ ਦੋ ਸੌ ਉੱਪਰ ਭਾਰੀ ਪੈਣਗੇ ਅਤੇ ਜੇਕਰ ਤੁਸੀਂ ਸੌ ਹੋਵੋਗੇ ਤਾਂ ਹਜ਼ਾਰ ਉੱਪਰ ਜਿੱਤ ਪ੍ਰਾਪਤ ਕਰੋਗੇ। ਇਹ ਇਸ ਲਈ ਕਿ ਉਹ ਲੋਕ ਸਮਝ ਨਹੀਂ ਰਖਦੇ।
الْآنَ خَفَّفَ اللَّهُ عَنْكُمْ وَعَلِمَ أَنَّ فِيكُمْ ضَعْفًا ۚ فَإِنْ يَكُنْ مِنْكُمْ مِائَةٌ صَابِرَةٌ يَغْلِبُوا مِائَتَيْنِ ۚ وَإِنْ يَكُنْ مِنْكُمْ أَلْفٌ يَغْلِبُوا أَلْفَيْنِ بِإِذْنِ اللَّهِ ۗ وَاللَّهُ مَعَ الصَّابِرِينَ
ਹੁਣ ਅੱਲਾਹ ਨੇ ਤੁਹਾਡਾ ਭਾਰ ਹੌਲਾ ਕਰ ਦਿੱਤਾ ਹੈ। ਅਤੇ ਉਸ ਨੇ ਜਾਣ ਲਿਆ ਕਿ ਤੁਹਾਡੇ ਵਿਚੋ ਕੁਝ ਕਮਜ਼ੋਰ ਹਨ। ਇਸ ਲਈ ਤੁਹਾਡੇ ਵਿੱਚੋਂ ਜੇਕਰ ਸੌ ਵੀ ਅਟੱਲ ਨਿਸਚੇ ਵਾਲੇ ਹੋਣਗੇ ਤਾਂ ਉਹ ਅੱਲਾਹ ਦੇ ਹੁਕਮ ਨਾਲ ਦੋ ਸੌ ਉੱਪਰ ਭਾਰੀ ਜਿੱਤ ਪ੍ਰਾਪਤ ਕਰਨਗੇ ਜੇਕਰ ਹਜ਼ਾਰ ਹੋਣਗੇ ਤਾਂ ਦੋ ਹਜ਼ਾਰ ਤੇ ਭਾਰੂ ਰਹਿਣਗੇ ਅਤੇ ਅੱਲਾਹ ਦ੍ਰਿੜ ਭਰੋਸਾ ਰੱਖਣ ਵਾਲਿਆਂ ਦੇ ਨਾਲ ਹੈ।
مَا كَانَ لِنَبِيٍّ أَنْ يَكُونَ لَهُ أَسْرَىٰ حَتَّىٰ يُثْخِنَ فِي الْأَرْضِ ۚ تُرِيدُونَ عَرَضَ الدُّنْيَا وَاللَّهُ يُرِيدُ الْآخِرَةَ ۗ وَاللَّهُ عَزِيزٌ حَكِيمٌ
ਕਿਸੇ ਨਬੀ ਲਈ ਯੋਗ ਨਹੀਂ ਕਿ ਉਸ ਕੋਲ ਬੰਦੀ ਹੋਣ ਜਦੋਂ ਤੱਕ ਉਹ ਧਰਤੀ ਉੱਪਰ ਚੰਗੀ ਤਰਾਂ ਖ਼ੂਨ ਨਾ ਵਹਾ ਲੈਣ। ਤੁਸੀਂ ਸੰਸਾਰ ਦੇ ਸੁੱਖ ਆਰਾਮ ਚਾਹੁੰਦੇ ਹੋ ਅਤੇ ਅੱਲਾਹ ਪਰਲੋਕ ਨੂੰ ਚਾਹੁੰਦਾ ਹੈ। ਅੱਲਾਹ ਤਾਕਤ ਵਾਲਾ ਅਤੇ ਤਤਵੇਤਾ ਹੈ।
لَوْلَا كِتَابٌ مِنَ اللَّهِ سَبَقَ لَمَسَّكُمْ فِيمَا أَخَذْتُمْ عَذَابٌ عَظِيمٌ
ਅਤੇ ਜੇਕਰ ਅੱਲਾਹ ਦਾ ਲਿਖਿਆ ਹੋਇਆ ਪਹਿਲਾਂ ਤੋਂ ਮੌਜੂਦ ਨਾ ਹੁੰਦਾ ਤਾਂ ਜਿਹੜਾ ਤਰੀਕਾ ਤੁਸੀਂ ਅਪਣਾਇਆ ਹੈ, ਉਸ ਲਈ ਤੁਹਾਨੂੰ ਸਖ਼ਤ ਸਜ਼ਾ ਹੋ ਜਾਂਦੀ।

Choose other languages: