Quran Apps in many lanuages:

Surah Al-Anfal Ayahs #41 Translated in Punjabi

لِيَمِيزَ اللَّهُ الْخَبِيثَ مِنَ الطَّيِّبِ وَيَجْعَلَ الْخَبِيثَ بَعْضَهُ عَلَىٰ بَعْضٍ فَيَرْكُمَهُ جَمِيعًا فَيَجْعَلَهُ فِي جَهَنَّمَ ۚ أُولَٰئِكَ هُمُ الْخَاسِرُونَ
ਤਾਂ ਕਿ ਅੱਲਾਹ ਅਪਵਿੱਤਰ ਨੂੰ ਅਲੱਗ ਕਰ ਦੇਵੇ ਪਵਿੱਤਰ ਤੋਂ ਅਪਵਿੱਤਰ ਨੂੰ ਇੱਕ ਤੇ ਇੱਕ ਕਰ ਕੇ ਢੇਰ ਬਣਾ ਰੱਖੇ, ਫਿਰ ਉਸ ਢੇਰ ਨੂੰ ਨਰਕ ਵਿਚ ਪਾ ਦੇਵੇ। ਇਹ ਲੋਕ ਘਾਟੇ ਵਿਚ ਰਹਿਣ ਵਾਲੇ ਹਨ।
قُلْ لِلَّذِينَ كَفَرُوا إِنْ يَنْتَهُوا يُغْفَرْ لَهُمْ مَا قَدْ سَلَفَ وَإِنْ يَعُودُوا فَقَدْ مَضَتْ سُنَّتُ الْأَوَّلِينَ
ਇਨਕਾਰੀਆਂ ਨੂੰ ਕਹੋ ਕਿ ਜੇਕਰ ਉਹ ਮੰਨ ਜਾਣ ਤਾਂ ਜਿਹੜਾ ਕੁਝ ਹੋ ਚੁੱਕਾ ਹੈ। ਉਸ ਨੂੰ ਮੁਆਫ਼ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਹ ਫਿਰ ਉਹੀ ਕਰਨਗੇ ਤਾਂ ਸਾਡਾ ਹਿਸਾਬ-ਕਿਤਾਬ ਪਹਿਲਾਂ ਵਾਲਿਆਂ ਨਾਲ ਹੋ ਚੁੱਕਿਆ ਹੈ।
وَقَاتِلُوهُمْ حَتَّىٰ لَا تَكُونَ فِتْنَةٌ وَيَكُونَ الدِّينُ كُلُّهُ لِلَّهِ ۚ فَإِنِ انْتَهَوْا فَإِنَّ اللَّهَ بِمَا يَعْمَلُونَ بَصِيرٌ
ਅਤੇ ਉਨ੍ਹਾਂ ਨਾਲ ਯੁੱਧ ਕਰੋ। ਇੱਥੋਂ’ ਤੱਕ ਕਿ ਉਨ੍ਹਾਂ ਦਾ ਕਲੇਸ਼ ਬਾਕੀ ਨ ਰਹੇ। ਅਤੇ ਸਾਰੇ ਦੀਨ ਅੱਲਾਹ ਲਈ ਹੋ ਜਾਣ। ਫਿਰ ਜੇਕਰ ਉਹ ਮੰਨ ਜਾਣ ਤਾਂ ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਦੇਖਣ ਵਾਲਾ ਹੈ।
وَإِنْ تَوَلَّوْا فَاعْلَمُوا أَنَّ اللَّهَ مَوْلَاكُمْ ۚ نِعْمَ الْمَوْلَىٰ وَنِعْمَ النَّصِيرُ
ਫਿਰ ਜੇਕਰ ਉਹਨਾ ਨੇ ਬੇਮੁੱਖਤਾ ਕੀਤੀ, ਤਾਂ ਸਮਝ ਲਵੋ ਕਿ ਅੱਲਾਹ, ਤੁਹਾਡਾ ਰੱਖਿਅਕ ਹੈ। (ਅੱਲਾਹ ਤੋਂ ਬਿਨਾਂ) ਹੋਰ ਕੋਣ ਹੈ ਚੰਗਾ ਰੱਖ਼ਿਅਕ ਅਤੇ ਕੋਣ ਚੰਗਾ ਸਹਾਇਕ ਹੈ।
وَاعْلَمُوا أَنَّمَا غَنِمْتُمْ مِنْ شَيْءٍ فَأَنَّ لِلَّهِ خُمُسَهُ وَلِلرَّسُولِ وَلِذِي الْقُرْبَىٰ وَالْيَتَامَىٰ وَالْمَسَاكِينِ وَابْنِ السَّبِيلِ إِنْ كُنْتُمْ آمَنْتُمْ بِاللَّهِ وَمَا أَنْزَلْنَا عَلَىٰ عَبْدِنَا يَوْمَ الْفُرْقَانِ يَوْمَ الْتَقَى الْجَمْعَانِ ۗ وَاللَّهُ عَلَىٰ كُلِّ شَيْءٍ قَدِيرٌ
ਅਤੇ ਸਮਝ ਲਵੋ ਕਿ ਜਿਹੜਾ ਕੁਝ ਮਾਲ-ਏ-ਗ਼ਨੀਮਤ (ਲੜਾਈ “ਚ ਮਿਲਿਆ ਸਮਾਨ) ਤੁਹਾਨੂੰ ਪ੍ਰਾਪਤ ਹੋਇਆ ਹੈ ਉਸ ਦਾ ਪੰਜਵਾਂ ਭਾਗ ਅੱਲਾਹ ਅਤੇ ਉਸਦੇ ਰਸੂਲ ਦੇ ਲਈ, ਸਬੰਧੀਆਂ, ਅਨਾਥਾਂ, ਕੰਗਾਲਾਂ ਅਤੇ ਯਾਤਰੀਆਂ ਲਈ ਹੈ। ਜੇਕਰ ਤੁਸੀਂ ਵਿਸ਼ਵਾਸ਼ ਰੱਖਦੇ ਹੋ ਅੱਲਾਹ ਅਤੇ ਉਸ ਚੀਜ਼ ਉੱਪਰ ,ਜਿਹੜੀ ਅਸੀਂ ਆਪਣੇ ਬੰਦੇ (ਮੁਹੰਮਦ) ਉੱਪਰ ਉਤਾਰੀ ਹੈ। ਫੈਸਲੇ ਦੇ ਦਿਨ ਜਿਸ ਦਿਨ ਕਿ ਦੋਵਾਂ ਸੰਪਰਦਾਵਾਂ ਵਿਚ ਮੁੱਠ ਭੇੜ ਹੋਈ। ਅੱਲਾਹ ਹਰ ਚੀਜ਼ ਦੀ ਤਾਕਤ ਰਖਦਾ ਹੈ।

Choose other languages: