Quran Apps in many lanuages:

Surah Al-Anfal Ayahs #31 Translated in Punjabi

يَا أَيُّهَا الَّذِينَ آمَنُوا لَا تَخُونُوا اللَّهَ وَالرَّسُولَ وَتَخُونُوا أَمَانَاتِكُمْ وَأَنْتُمْ تَعْلَمُونَ
ਹੇ ਈਮਾਨ ਵਾਲਿਓ! ਅੱਲਾਹ ਅਤੇ ਰਸੂਲ ਦੀ ਅਮਾਨਤਾਂ ਵਿਚ ਖਿਆਨਤ ਨਾ ਕਰੋ ਅਤੇ ਨਾ ਆਪਣੀਆਂ ਅਮਾਨਤਾਂ ਵਿਚ ਖਿਆਨਤ ਕਰੋਂ। ਜੇਕਰ ਤੁਸੀਂ ਸਮਝਦੇ ਹੋ।
وَاعْلَمُوا أَنَّمَا أَمْوَالُكُمْ وَأَوْلَادُكُمْ فِتْنَةٌ وَأَنَّ اللَّهَ عِنْدَهُ أَجْرٌ عَظِيمٌ
ਅਤੇ ਸਮਝ ਲਵੋ ਕਿ ਤੁਹਾਡੀ ਜਾਇਦਾਦ ਅਤੇ ਤੁਹਾਡੀ ਔਲਾਦ ਇੱਕ ਇਮਤਿਹਾਨ ਹੈ। ਅਤੇ ਅੱਲਾਹ ਦੇ ਕੋਲ ਹੀ ਨੇਕੀਆਂ ਦਾ ਚੰਗਾ ਬਦਲਾ ਹੈ।
يَا أَيُّهَا الَّذِينَ آمَنُوا إِنْ تَتَّقُوا اللَّهَ يَجْعَلْ لَكُمْ فُرْقَانًا وَيُكَفِّرْ عَنْكُمْ سَيِّئَاتِكُمْ وَيَغْفِرْ لَكُمْ ۗ وَاللَّهُ ذُو الْفَضْلِ الْعَظِيمِ
ਹੇ ਈਮਾਨ ਵਾਲਿਓ! ਜੇਕਰ ਤੁਸੀਂ ਅੱਲਾਹ ਤੋਂ ਡਰੋਂਗੇ ਤਾਂ ਉਹ ਤੁਹਾਡੇ ਲਈ ਫੁਰਕਾਨ (ਸੱਚ ਅਤੇ ਝੂਠ ਵਿਚ ਫਰਕ ਕਰਨ ਵਾਲੀ ਕਸਵੱਟੀ) ਪ੍ਰਵਾਨ ਕਰੇਗਾ। ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਮੁਆਫ਼ੀ ਪ੍ਰਦਾਨ ਕਰੇਗਾ ਅੱਲਾਹ ਬੜਾ ਉਪਕਾਰ ਕਰਨ ਵਾਲਾ ਹੈ।
وَإِذْ يَمْكُرُ بِكَ الَّذِينَ كَفَرُوا لِيُثْبِتُوكَ أَوْ يَقْتُلُوكَ أَوْ يُخْرِجُوكَ ۚ وَيَمْكُرُونَ وَيَمْكُرُ اللَّهُ ۖ وَاللَّهُ خَيْرُ الْمَاكِرِينَ
ਅਤੇ ਇਨਕਾਰੀ ਤੁਹਾਡੇ ਸਬੰਧ ਵਿਚ ਸਕੀਮਾਂ ਸੋਚ ਰਹੇ ਸਨ ਕਿ ਉਹ ਤੁਹਾਨੂੰ ਬੰਦੀ ਬਣਾ ਲੈਣ ਜਾਂ ਤੁਹਾਡੀ ਹੱਤਿਆ ਕਰ ਦੇਣ ਜਾਂ ਦੇਸ਼ ਨਿਕਾਲਾ ਦੇ ਦੇਣ। ਉਹ ਆਪਣੀਆਂ ਸਕੀਮਾਂ ਸੋਚ ਰਹੇ ਸਨ। ਅੱਲਾਹ ਆਪਣੀਆਂ ਸਕੀਮਾਂ ਸੋਚ ਰਿਹਾ ਸੀ। ਅੱਲਾਹ ਸਭ ਤੋਂ ਚੰਗੀਆਂ ਸਕੀਮਾਂ ਘੜਣ ਵਾਲਾ ਹੈ।
وَإِذَا تُتْلَىٰ عَلَيْهِمْ آيَاتُنَا قَالُوا قَدْ سَمِعْنَا لَوْ نَشَاءُ لَقُلْنَا مِثْلَ هَٰذَا ۙ إِنْ هَٰذَا إِلَّا أَسَاطِيرُ الْأَوَّلِينَ
ਅਤੇ ਜਦੋਂ ਉਨ੍ਹਾਂ ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਅਸੀਂ ਸੁਣ ਲਿਆ ਹੈ। ਜੇਕਰ ਅਸੀਂ ਚਾਹੀਏ ਤਾਂ ਅਸੀਂ ਵੀ ਅਜਿਹੇ ਵਚਨ ਪੇਸ਼ ਕਰ ਦੇਈਏ। ਇਹ ਤਾਂ ਬੱਸ ਬਜ਼ੁਰਗਾਂ ਦੀਆਂ ਕਹਾਣੀਆਂ ਹਨ।

Choose other languages: