Quran Apps in many lanuages:

Surah Al-Anbiya Ayahs #47 Translated in Punjabi

أَمْ لَهُمْ آلِهَةٌ تَمْنَعُهُمْ مِنْ دُونِنَا ۚ لَا يَسْتَطِيعُونَ نَصْرَ أَنْفُسِهِمْ وَلَا هُمْ مِنَّا يُصْحَبُونَ
ਕੀ ਉਨ੍ਹਾਂ ਲਈ ਸਾਡੇ ਤੋਂ ਬਿਨਾ ਕੁਝ ਪੂਜਣਯੋਗ ਹਨ ਜਿਹੜੇ ਉਨ੍ਹਾਂ ਨੂੰ ਬਚਾ ਲੈਂਦੇ ਹਨ। ਉਹ ਖ਼ੁਦ ਆਪਣੀ ਰੱਖਿਆ ਦੀ ਤਾਕਤ ਨਹੀਂ ਰੱਖਦੇ। ਅਤੇ ਨਾ ਸਾਡੇ ਮੁਕਾਬਲੇ ਵਿਚ ਉਨ੍ਹਾਂ ਦੀ ਕੋਈ ਮਦਦ ਕਰ ਸਕਦਾ ਹੈ।
بَلْ مَتَّعْنَا هَٰؤُلَاءِ وَآبَاءَهُمْ حَتَّىٰ طَالَ عَلَيْهِمُ الْعُمُرُ ۗ أَفَلَا يَرَوْنَ أَنَّا نَأْتِي الْأَرْضَ نَنْقُصُهَا مِنْ أَطْرَافِهَا ۚ أَفَهُمُ الْغَالِبُونَ
ਸਗੋਂ ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਸੰਸਾਰਿਕ ਚੀਜ਼ਾਂ ਦਿੱਤੀਆਂ। ਇਥੋਂ’ ਤੱਕ ਕਿ ਇਸ ਹਾਲਤ ਵਿਚ ਉਨ੍ਹਾਂ ਦੀਆਂ ਮੁਦਤਾਂ (ਉਮਰਾਂ) ਗ਼ੁਜ਼ਰ ਗਈਆਂ। ਕੀ ਉਹ ਨਹੀਂ ਵੇਖਦੇ ਕਿ ਅਸੀ’ ਧਰਤੀ ਨੂੰ ਸਮੇਟਦੇ ਚਲੇ ਜਾ ਰਹੇ ਹਾਂ। ਫਿਰ ਕੀ ਇਨ੍ਹਾਂ ਲੋਕਾਂ ਦਾ ਦਬਦਬਾ ਬਣਿਆ ਰਹਿਣ ਵਾਲਾ ਹੈ।
قُلْ إِنَّمَا أُنْذِرُكُمْ بِالْوَحْيِ ۚ وَلَا يَسْمَعُ الصُّمُّ الدُّعَاءَ إِذَا مَا يُنْذَرُونَ
ਆਖੋਂ, ਕਿ ਮੈਂ` ਸਿਰਫ਼ ਵਹੀ ਦੇ ਰਾਹੀਂ ਤੁਹਾਨੂੰ ਰੱਬ ਦੇ ਭੈਅ ਤੋਂ ਡਰਾਉਂਦਾ ਹਾਂ ਅਤੇ ਗੂੰਗੇ ਪੁਕਾਰ ਨੂੰ ਨਹੀਂ ਸੁਣਦੇ ਜਦੋਂ ਉਨ੍ਹਾਂ ਨੂੰ ਡਰਾਇਆ ਜਾਵੇ।
وَلَئِنْ مَسَّتْهُمْ نَفْحَةٌ مِنْ عَذَابِ رَبِّكَ لَيَقُولُنَّ يَا وَيْلَنَا إِنَّا كُنَّا ظَالِمِينَ
ਅਤੇ ਜੇਕਰ ਤੇਰੇ ਰੱਬ ਦੇ ਅਜ਼ਾਬ (ਸਜ਼ਾ) ਦਾ ਇੱਕ ਬੁੱਲਾ ਵੀ ਉਨ੍ਹਾਂਨੂੰ ਡੂਹ ਜਾਵੇ ਤਾਂ ਉਹ ਕਹਿਣ ਲੱਗਣਗੇ ਕਿ ਹਾਏ! ਸਾਡੀ ਮਾੜੀ ਕਿਸਮਤ ਬੇਸ਼ੱਕ ਅਸੀਂ ਜ਼ਾਲਿਮ ਸੀ।
وَنَضَعُ الْمَوَازِينَ الْقِسْطَ لِيَوْمِ الْقِيَامَةِ فَلَا تُظْلَمُ نَفْسٌ شَيْئًا ۖ وَإِنْ كَانَ مِثْقَالَ حَبَّةٍ مِنْ خَرْدَلٍ أَتَيْنَا بِهَا ۗ وَكَفَىٰ بِنَا حَاسِبِينَ
ਅਤੇ ਅਸੀਂ ਕਿਆਮਤ ਦੇ ਦਿਨ ਇਨਸਾਫ਼ ਦੀ ਤੱਕੜੀ ਰੱਖਾਂਗੇ ਤਾਂ ਕਿਸੇ ਵੀ ਜੀਵ ਤੇ ਭੋਰਾ ਵੀ ਜ਼ੁਲਮ ਨਹੀਂ ਹੋਵੇਗਾ। ਅਤੇ ਜੇਕਰ ਰਾਈ ਦੇ ਦਾਣੇ ਬਰਾਬਰ ਵੀ ਕਿਸੇ ਦਾ ਕਰਮ ਹੋਂਵੇਗਾ ਤਾਂ ਅਸੀਂ ਉਸ ਨੂੰ ਪ੍ਰਗਟ ਕਰ ਦੇਵਾਂਗੇ। ਅਤੇ ਅਸੀਂ ਹਿਸਾਬ ਲੈਣ ਦੀ ਭਰਪੂਰ ਤਾਕਤ ਰਖਦੇ ਹਾਂ।

Choose other languages: