Quran Apps in many lanuages:

Surah Al-Anbiya Ayahs #26 Translated in Punjabi

لَوْ كَانَ فِيهِمَا آلِهَةٌ إِلَّا اللَّهُ لَفَسَدَتَا ۚ فَسُبْحَانَ اللَّهِ رَبِّ الْعَرْشِ عَمَّا يَصِفُونَ
ਜੇਕਰ ਇਨ੍ਹਾਂ ਦੋਵਾਂ (ਜਮੀਨ ਅਤੇ ਅਸਮਾਨ) ਵਿਚ ਅੱਲਾਹ ਤੋਂ ਼ਿ੍ਹਾਂ ਪੂਜਣਯੋਗ ਹੁੰਦੇ ਤਾਂ ਦੋਵੇਂ ਉਲਟ- ਪੁਲਟ ਹੋ ਜਾਂਦੇ। ਬਸ ਅੱਲਾਹ ਹੈ ਸਿੰਘਾਸਣ ਦਾ ਮਾਲਕ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੌਕ ਬਿਆਨ ਕਰਦੇ ਹਨ।
لَا يُسْأَلُ عَمَّا يَفْعَلُ وَهُمْ يُسْأَلُونَ
ਉਹ ਜਿਹੜਾ ਕੁਝ ਕਰਦਾ ਹੈ ਉਸ ਲਈ ਉਹ ਪੁੱਛਿਆ ਨਾ ਜਾਵੇਗਾ। ਅਤੇ ਇਨ੍ਹਾਂ ਤੋਂ ਪੁੱਛ ਹੋਵੇਗੀ।
أَمِ اتَّخَذُوا مِنْ دُونِهِ آلِهَةً ۖ قُلْ هَاتُوا بُرْهَانَكُمْ ۖ هَٰذَا ذِكْرُ مَنْ مَعِيَ وَذِكْرُ مَنْ قَبْلِي ۗ بَلْ أَكْثَرُهُمْ لَا يَعْلَمُونَ الْحَقَّ ۖ فَهُمْ مُعْرِضُونَ
ਕੀ ਇਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਹੋਰ ਪੂਜਣ ਯੋਗ ਬਣਾਏ ਹਨ। ਇਨ੍ਹਾਂ ਨੂੰ ਕਹੋ ਕਿ ਤੁਸੀਂ ਆਪਣਾ ਪ੍ਰਮਾਣ ਲਿਆਉ, ਇਹ ਗੱਲ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਮੇਰੇ ਨਾਲ ਹਨ ਅਤੇ ਇਹ ਹੀ ਗੱਲ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਮੇਰੇ ਤੋਂ ਪਹਿਲਾਂ ਹੋਏ। ਸਗੋਂ ਇਨ੍ਹਾਂ ਵਿਚੋਂ ਜ਼ਿਆਦਾਤਰ ਸੱਚਾਈ ਨੂੰ ਨਹੀਂ ਜਾਣਦੇ। ਤਾਂ ਉਹ ਮੂੰਹ ਮੋੜ ਰਹੇ ਹਨ।
وَمَا أَرْسَلْنَا مِنْ قَبْلِكَ مِنْ رَسُولٍ إِلَّا نُوحِي إِلَيْهِ أَنَّهُ لَا إِلَٰهَ إِلَّا أَنَا فَاعْبُدُونِ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਪੈਗੰਬਰ ਨਹੀਂ ਭੇਜਿਆ ਜਿਸ ਵੱਲ ਅਸੀਂ ਇਹ ਵਹੀ ਨਾ ਉਤਾਰੀ ਹੋਂਵੇ ਕਿ ਮੇਰੇ ਤੋਂ ਸਿਨਹਾਂ ਕੋਈ ਪੂਜਣਯੋਂਗ ਨਹੀਂ’ ਤੁਸੀਂ ਕੇਵਲ ਮੇਰੀ ਹੀ ਇਬਾਦਤ ਕਰੋ।
وَقَالُوا اتَّخَذَ الرَّحْمَٰنُ وَلَدًا ۗ سُبْحَانَهُ ۚ بَلْ عِبَادٌ مُكْرَمُونَ
ਅਤੇ ਉਹ ਕਹਿੰਦੇ ਹਨ ਕਿ ਰਹਿਮਾਨ ਨੇ ਸੰਤਾਨ ਬਣਾਈ ਹੈ, ਉਹ ਉਸ ਤੋਂ ਪਵਿੱਤਰ ਹੈ। ਸਗੋਂ (ਫ਼ਰਿਸ਼ਤੇ) ਤਾਂ ਸਨਮਾਨਿਤ ਬੰਦੇ ਹਨ।

Choose other languages: