Quran Apps in many lanuages:

Surah Al-Anaam Ayahs #77 Translated in Punjabi

وَهُوَ الَّذِي خَلَقَ السَّمَاوَاتِ وَالْأَرْضَ بِالْحَقِّ ۖ وَيَوْمَ يَقُولُ كُنْ فَيَكُونُ ۚ قَوْلُهُ الْحَقُّ ۚ وَلَهُ الْمُلْكُ يَوْمَ يُنْفَخُ فِي الصُّورِ ۚ عَالِمُ الْغَيْبِ وَالشَّهَادَةِ ۚ وَهُوَ الْحَكِيمُ الْخَبِيرُ
ਅਤੇ ਉਹੀ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਸ੍ਰੇਸ਼ਟ ਢੰਗ ਨਾਲ ਵਿਵਸਥਿਤ ਕੀਤਾ ਹੈ ਅਤੇ ਜਿਸ ਦਿਨ ਉਹ ਕਹੇਗਾ ਕਿ ਹੋ ਜਾ ਤਾਂ ਉਹ ਹੋ ਜਾਵੇਗਾ। ਉੱਸ ਦੀ ਗੱਲ ਸੱਚੀ ਹੈ ਅਤੇ ਉਸ ਦਿਨ ਉਸੇ ਦੀ ਸ਼ਕਤੀ ਹੋਵੇਗੀ। ਜਦੋਂ ਪਰਲੋ ਦਾ ਸੰਖ ਵਜਾਇਆ ਜਾਵੇਗਾ। ਉਹ ਗੁਪਤ ਅਤੇ ਜ਼ਾਹਿਰ ਸਭ ਦਾ ਜਾਣਨ ਵਾਲਾ ਹੈ। ਅਤੇ ਬਿਬੇਕਸ਼ੀਲ ਅਤੇ ਖ਼ਬਰ ਰੱਖਣ ਵਾਲਾ ਹੈ।
وَإِذْ قَالَ إِبْرَاهِيمُ لِأَبِيهِ آزَرَ أَتَتَّخِذُ أَصْنَامًا آلِهَةً ۖ إِنِّي أَرَاكَ وَقَوْمَكَ فِي ضَلَالٍ مُبِينٍ
ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਕਿ ਕੀ ਤੁਸੀਂ ਬੁੱਤਾਂ ਨੂੰ ਪੂਜਣਯੋਗ ਮੰਨਦੇ ਹੋ। ਮੈ’ ਤੁਹਾਨੂੰ ਅਤੇ ਤੁਹਾਡੀ ਕੌਮ ਨੂੰ ਗੁੰਮਰਾਹੀ (ਵੇ ਮਾਰਗ) ਵਿਚ ਦੇਖਦਾ ਹਾਂ।
وَكَذَٰلِكَ نُرِي إِبْرَاهِيمَ مَلَكُوتَ السَّمَاوَاتِ وَالْأَرْضِ وَلِيَكُونَ مِنَ الْمُوقِنِينَ
ਅਤੇ ਇਸ ਤਰ੍ਹਾਂ ਅਸੀਂ ਇਬਰਾਹੀਮ ਨੂੰ ਆਕਾਸ਼ਾਂ ਅਤੇ ਧਰਤੀ ਦੀ ਸੱਤਾ ਦਿਖਾ ਦਿੱਤੀ ਤਾਂ ਕਿ ਉਸ ਨੂੰ ਵਿਸ਼ਵਾਸ ਹੋ ਜਾਵੇ।
فَلَمَّا جَنَّ عَلَيْهِ اللَّيْلُ رَأَىٰ كَوْكَبًا ۖ قَالَ هَٰذَا رَبِّي ۖ فَلَمَّا أَفَلَ قَالَ لَا أُحِبُّ الْآفِلِينَ
ਫਿਰ ਜਦੋਂ ਰਾਤ ਨੇ ਉੱਸ ਉੱਪਰ ਹਨ੍ਹੇਰਾ ਕਰ ਦਿੱਤਾ, ਉਸ ਨੇ ਇੱਕ ਤਾਰੇ ਨੂੰ ਦੇਖਿਆ। ਆਖਿਆ, ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਅਸਤ ਹੋ ਜਾਣ ਵਾਲਿਆਂ ਨੂੰ ਦੋਸਤ ਨਹੀ’ ਸਣਾਉਂਦਾ।
فَلَمَّا رَأَى الْقَمَرَ بَازِغًا قَالَ هَٰذَا رَبِّي ۖ فَلَمَّا أَفَلَ قَالَ لَئِنْ لَمْ يَهْدِنِي رَبِّي لَأَكُونَنَّ مِنَ الْقَوْمِ الضَّالِّينَ
ਫਿਰ ਜਦੋਂ ਉਸ ਨੇ ਚਮਕਦੇ ਚੰਨ ਨੂੰ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਆਖਿਆ ਕਿ ਜੇਕਰ ਮੇਰਾ ਰੱਬ ਮੈਨੂੰ ਰਾਹ ਨਾ ਦਿਖਾਵੇ ਤਾਂ ਮੈਂ ਗੁੰਮਰਾਹ ਲੋਕਾਂ ਵਿਚ ਸ਼ਾਮਿਲ ਹੋ ਜਾਵਾਂਗਾ।

Choose other languages: