Quran Apps in many lanuages:

Surah Al-Anaam Ayahs #74 Translated in Punjabi

وَذَرِ الَّذِينَ اتَّخَذُوا دِينَهُمْ لَعِبًا وَلَهْوًا وَغَرَّتْهُمُ الْحَيَاةُ الدُّنْيَا ۚ وَذَكِّرْ بِهِ أَنْ تُبْسَلَ نَفْسٌ بِمَا كَسَبَتْ لَيْسَ لَهَا مِنْ دُونِ اللَّهِ وَلِيٌّ وَلَا شَفِيعٌ وَإِنْ تَعْدِلْ كُلَّ عَدْلٍ لَا يُؤْخَذْ مِنْهَا ۗ أُولَٰئِكَ الَّذِينَ أُبْسِلُوا بِمَا كَسَبُوا ۖ لَهُمْ شَرَابٌ مِنْ حَمِيمٍ وَعَذَابٌ أَلِيمٌ بِمَا كَانُوا يَكْفُرُونَ
ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ ਤਮਾਸ਼ਾ ਬਣਾ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਹੈ। ਅਤੇ ਕੁਰਆਨ ਦੇ ਰਾਹੀਂ ਸਿੱਖਿਆ ਦਿੰਦੇ ਰਹੋਂ ਤਾਂ ਕਿ ਕੋਈ ਬੰਦਾ ਆਪਣੇ ਕੀਤੇ (ਕਰਮ) ਵਿਚ ਫਸ ਨਾ ਜਾਵੇ। ਇਸ ਹਾਲਾਤ ਵਿਚ ਉਨ੍ਹਾਂ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਸਮਰੱਥਕ ਅਤੇ ਸਿਫ਼ਾਰਸ਼ੀ ਨਹੀਂ ਹੋਵੇਗਾ। ਜੇਕਰ ਉਹ ਸਾਰੀ ਧਰਤੀ ਵਿਚ ਜੋ ਕੁਝ ਹੈ, ਬਦਲੇ ਵਿਚ ਦੇਣਾ ਚਾਹੁੰਣ ਤਾਂ ਵੀ ਉਹ ਕਬੂਲ ਨਹੀਂ ਕੀਤੇ ਜਾਣਗੇ। ਇਹੀ ਲੋਕ ਹਨ ਜਿਹੜੇ ਆਪਣੇ ਕੀਤੇ (ਕਰਮ) ਵਿਚ ਫਸ ਗਏ। ਉਨ੍ਹਾਂ ਲਈ ਪੀਣ ਵਾਲਾ ਉਬੱਲਦਾ ਪਾਣੀ ਹੋਵੇਗਾ ਅਤੇ ਦੁਖ ਦਾਈ ਅਜ਼ਾਬ ਹੋਵੇਗਾ। ਇਹ ਇਸ ਲਈ ਕਿ ਇਹ ਇਨਕਾਰ ਕਰਦੇ ਸਨ।
قُلْ أَنَدْعُو مِنْ دُونِ اللَّهِ مَا لَا يَنْفَعُنَا وَلَا يَضُرُّنَا وَنُرَدُّ عَلَىٰ أَعْقَابِنَا بَعْدَ إِذْ هَدَانَا اللَّهُ كَالَّذِي اسْتَهْوَتْهُ الشَّيَاطِينُ فِي الْأَرْضِ حَيْرَانَ لَهُ أَصْحَابٌ يَدْعُونَهُ إِلَى الْهُدَى ائْتِنَا ۗ قُلْ إِنَّ هُدَى اللَّهِ هُوَ الْهُدَىٰ ۖ وَأُمِرْنَا لِنُسْلِمَ لِرَبِّ الْعَالَمِينَ
ਆਖੋ, ਕੀ ਅਸੀਂ ਅੱਲਾਹ ਨੂੰ ਛੱਡ ਕੇ ਉਨ੍ਹਾਂ ਕੋਲ ਅਰਦਾਸ ਕਰੀਏ ਜਿਹੜੇ ਸਾਨੂੰ ਨਾ ਲਾਭ ਦੇ ਸਕਦੇ ਹਨ ਤੇ ਨਾ ਹਾਨੀ। ਕੀ ਅਸੀਂ ਉਲਟੇ ਪੈਰੀਂ ਮੁੜ ਜਾਈਏ, ਉਹ ਵੀ ਇਸ ਤੋਂ ਬਾਅਦ ਕਿ ਅੱਲਾਹ ਸਾਨੂੰ ਸਿੱਧਾ ਰਸਤਾ ਦਿਖਾ ਚੁੱਕਿਆ ਹੈ ਅਤੇ ਉਸ ਬੰਦੇ ਦੀ ਤਰ੍ਹਾਂ ਜਿਸ ਨੂੰ ਸ਼ੈਤਾਨਾਂ ਨੇ ਬੰਜਰ ਜ਼ਮੀਨ ਵਿਚ ਭਟਕਾ ਦਿੱਤਾ ਹੋਵੇ ਉਸ ਦੇ ਸਾਥੀ ਉਸ ਨੂੰ ਸਿੱਧੇ ਰਸਤੇ ਵੱਲ ਬੂਲਾ ਰਹੇ ਹੋਣ ਕਿ ਸਾਡੇ ਕੋਲ ਆ ਜਾਉ। ਆਖੋ, ਕਿ ਮਾਰਗ ਦਰਸ਼ਨ ਤਾਂ ਸਿਰਫ਼ ਅੱਲਾਹ ਦਾ ਮਾਰਗ ਹੈ ਅਤੇ ਸਾਨੂੰ ਹੁਕਮ ਮਿਲਿਆ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਦੇ ਰੱਬ ਦੇ ਹਵਾਲੇ ਕਰ ਦੇਈਏ।
وَأَنْ أَقِيمُوا الصَّلَاةَ وَاتَّقُوهُ ۚ وَهُوَ الَّذِي إِلَيْهِ تُحْشَرُونَ
ਨਮਾਜ਼ ਸਥਾਪਿਤ ਕਰੋ ਅਤੇ ਅੱਲਾਹ ਤੋਂ ਡਰੋ (ਕਿਉਂਕਿ) ਉਹੀ ਹੈ ਜਿਸ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ।
وَهُوَ الَّذِي خَلَقَ السَّمَاوَاتِ وَالْأَرْضَ بِالْحَقِّ ۖ وَيَوْمَ يَقُولُ كُنْ فَيَكُونُ ۚ قَوْلُهُ الْحَقُّ ۚ وَلَهُ الْمُلْكُ يَوْمَ يُنْفَخُ فِي الصُّورِ ۚ عَالِمُ الْغَيْبِ وَالشَّهَادَةِ ۚ وَهُوَ الْحَكِيمُ الْخَبِيرُ
ਅਤੇ ਉਹੀ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਸ੍ਰੇਸ਼ਟ ਢੰਗ ਨਾਲ ਵਿਵਸਥਿਤ ਕੀਤਾ ਹੈ ਅਤੇ ਜਿਸ ਦਿਨ ਉਹ ਕਹੇਗਾ ਕਿ ਹੋ ਜਾ ਤਾਂ ਉਹ ਹੋ ਜਾਵੇਗਾ। ਉੱਸ ਦੀ ਗੱਲ ਸੱਚੀ ਹੈ ਅਤੇ ਉਸ ਦਿਨ ਉਸੇ ਦੀ ਸ਼ਕਤੀ ਹੋਵੇਗੀ। ਜਦੋਂ ਪਰਲੋ ਦਾ ਸੰਖ ਵਜਾਇਆ ਜਾਵੇਗਾ। ਉਹ ਗੁਪਤ ਅਤੇ ਜ਼ਾਹਿਰ ਸਭ ਦਾ ਜਾਣਨ ਵਾਲਾ ਹੈ। ਅਤੇ ਬਿਬੇਕਸ਼ੀਲ ਅਤੇ ਖ਼ਬਰ ਰੱਖਣ ਵਾਲਾ ਹੈ।
وَإِذْ قَالَ إِبْرَاهِيمُ لِأَبِيهِ آزَرَ أَتَتَّخِذُ أَصْنَامًا آلِهَةً ۖ إِنِّي أَرَاكَ وَقَوْمَكَ فِي ضَلَالٍ مُبِينٍ
ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਕਿ ਕੀ ਤੁਸੀਂ ਬੁੱਤਾਂ ਨੂੰ ਪੂਜਣਯੋਗ ਮੰਨਦੇ ਹੋ। ਮੈ’ ਤੁਹਾਨੂੰ ਅਤੇ ਤੁਹਾਡੀ ਕੌਮ ਨੂੰ ਗੁੰਮਰਾਹੀ (ਵੇ ਮਾਰਗ) ਵਿਚ ਦੇਖਦਾ ਹਾਂ।

Choose other languages: