Quran Apps in many lanuages:

Surah Al-Anaam Ayahs #19 Translated in Punjabi

قُلْ إِنِّي أَخَافُ إِنْ عَصَيْتُ رَبِّي عَذَابَ يَوْمٍ عَظِيمٍ
ਆਖੋ, ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਰਾਂ ਤਾਂ ਮੈਂ ਇੱਕ ਬਹੁਤ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।
مَنْ يُصْرَفْ عَنْهُ يَوْمَئِذٍ فَقَدْ رَحِمَهُ ۚ وَذَٰلِكَ الْفَوْزُ الْمُبِينُ
ਜਿਸ ਬੰਦੇ ਤੋਂ ਉਸ ਦਿਨ ਦੀ ਸਜ਼ਾ ਹਟਾ ਲਈ ਗਈ ਉਸ ਉੱਪਰ ਅੱਲਾਹ ਨੇ ਬੜੀ ਰਹਿਮਤ ਕੀਤੀ ਅਤੇ ਇਹ ਹੀ ਸਪੱਸ਼ਟ ਸਫ਼ਲਤਾ ਹੈ।
وَإِنْ يَمْسَسْكَ اللَّهُ بِضُرٍّ فَلَا كَاشِفَ لَهُ إِلَّا هُوَ ۖ وَإِنْ يَمْسَسْكَ بِخَيْرٍ فَهُوَ عَلَىٰ كُلِّ شَيْءٍ قَدِيرٌ
ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਦੁੱਖ ਪਹੁੰਚਾਵੇ ਤਾਂ ਉਸ ਤੋਂ’ ਬਿਨ੍ਹਾਂ ਉਸ (ਦੁੱਖ) ਨੂੰ ਦੂਰ ਕਰਨ ਵਾਲਾ ਹੋਰ ਕੋਈ ਨਹੀਂ। ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਲਾਭ ਪਹੁੰਚਾਵੇਂ’ ਤਾਂ ਉਹ ਹਰ ਚੀਜ਼ ਉੱਪਰ ਸਮੱਰਥਾ ਰੱਖਦਾ ਹੈ।
وَهُوَ الْقَاهِرُ فَوْقَ عِبَادِهِ ۚ وَهُوَ الْحَكِيمُ الْخَبِيرُ
ਅਤੇ ਆਪਣੇ ਬੰਦਿਆਂ ਉੱਪਰ ਉਸੇ ਦਾ ਵੱਸ ਚਲਦਾ ਹੈ ਅਤੇ ਉਹ ਸਰਵਵਿਆਪੀ ਅਤੇ ਸਰਵਗਿਆਤਾ ਹੈ।
قُلْ أَيُّ شَيْءٍ أَكْبَرُ شَهَادَةً ۖ قُلِ اللَّهُ ۖ شَهِيدٌ بَيْنِي وَبَيْنَكُمْ ۚ وَأُوحِيَ إِلَيَّ هَٰذَا الْقُرْآنُ لِأُنْذِرَكُمْ بِهِ وَمَنْ بَلَغَ ۚ أَئِنَّكُمْ لَتَشْهَدُونَ أَنَّ مَعَ اللَّهِ آلِهَةً أُخْرَىٰ ۚ قُلْ لَا أَشْهَدُ ۚ قُلْ إِنَّمَا هُوَ إِلَٰهٌ وَاحِدٌ وَإِنَّنِي بَرِيءٌ مِمَّا تُشْرِكُونَ
ਤੁਸੀਂ ਪੁੱਛੋ ਕਿ ਸਭ ਤੋਂ ਵੱਡਾ ਗਵਾਹ ਕੌਣ ਹੈ। ਆਖੋ, ਅੱਲਾਹ ਕਿਉਂਕਿ ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹ ਹੈ ਅਤੇ ਮੇਰੇ ਉੱਪਰ ਇਹ ਕੁਰਆਨ ਉੱਤਰਿਆ ਹੈ ਤਾਂ ਕਿ ਮੈਂ’ ਤੁਹਾਨੂੰ ਇਸ ਬਾਰੇ ਸੂਚਿਤ ਕਰ ਦੇਂਵਾ ਅਤੇ ਉਹ ਵੀ ਸੂਚਿਤ ਕਰਨ ਜਿਨ੍ਹਾਂ ਕੋਲ ਇਹ ਕੁਰਆਨ ਪਹੁੰਚੇ। ਕੀ ਤੁਸੀਂ ਇਸ ਗੱਲ ਦੀ ਗਵਾਹੀ ਚਿੰਦੇ ਹੋ ਕਿ ਅੱਲਾਹ ਦੇ ਨਾਲ ਕੂਝ ਹੋਰ ਵੀ ਪੂਜਣਯੋਗ ਹੈ। ਆਖੋ, ਮੈਂ ਇਸ ਦੀ ਗਵਾਹੀ ਨਹੀਂ’ ਚਿੰਦਾ। ਆਖੋ, ਕਿ ਉਹ ਤਾਂ ਕੇਵਲ ਇਕ ਹੀ ਪੂਜਣਯੋਗ ਹੈ ਅਤੇ ਮੈਂ’ ਦੌਸ਼ ਮੁਕਤ ਹਾਂ ਤੁਹਾਡੇ ਬੁੱਤ ਪੂਜਕਾਂ ਤੋਂ।

Choose other languages: