Quran Apps in many lanuages:

Surah Al-Anaam Ayahs #139 Translated in Punjabi

قُلْ يَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ فَسَوْفَ تَعْلَمُونَ مَنْ تَكُونُ لَهُ عَاقِبَةُ الدَّارِ ۗ إِنَّهُ لَا يُفْلِحُ الظَّالِمُونَ
ਆਖੋਂ, ਹੇ ਲੋਕੋ! ਤੁਸੀਂ ਆਪਣੀ ਜਗ੍ਹਾ ਕਰਮ ਕਰਦੇ ਰਹੋ। ਮੈਂ ਵੀ ਕਰਮ ਕਰ ਰਿਹਾ ਹਾਂ। ਤੁਸੀਂ ਜਲਦੀ ਹੀ ਸਮਝ ਲਵੌਗੇ ਕਿ ਫੈਸਲਾ ਕਿਸ ਦੇ ਪੱਖ ਵਿਚ ਹੈ। ਬੇਸ਼ੱਕ ਜ਼ਾਲਿਮ ਕਦੇ ਸਫ਼ਲਤਾ ਨਹੀਂ ਪਾ ਸਕਦੇ।
وَجَعَلُوا لِلَّهِ مِمَّا ذَرَأَ مِنَ الْحَرْثِ وَالْأَنْعَامِ نَصِيبًا فَقَالُوا هَٰذَا لِلَّهِ بِزَعْمِهِمْ وَهَٰذَا لِشُرَكَائِنَا ۖ فَمَا كَانَ لِشُرَكَائِهِمْ فَلَا يَصِلُ إِلَى اللَّهِ ۖ وَمَا كَانَ لِلَّهِ فَهُوَ يَصِلُ إِلَىٰ شُرَكَائِهِمْ ۗ سَاءَ مَا يَحْكُمُونَ
ਅਤੇ ਅੱਲਾਹ ਨੇ ਜਿਹੜੀ ਖੇਤੀ ਅਤੇ ਪਸ਼ੂ ਪੈਦਾ ਕੀਤੇ ਉਸ ਵਿਚੋਂ ਉਨ੍ਹਾਂ ਨੇ ਅੱਲਾਹ ਦਾ ਕੁਝ ਹਿੱਸਾ ਰਾਖਵਾਂ ਕੀਤਾ ਹੈ। ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦਾ ਹਿੱਸਾ ਹੈ। ਉਨ੍ਹਾਂ ਦੀ ਕਲਪਣਾ ਦੇ ਅਨੁਸਾਰ ਇਹ ਹਿੱਸਾ ਸਾਡੇ ਸਾਂਝੀਦਾਰਾਂ ਦਾ ਹੈ। ਫਿਰ ਜਿਹੜਾ ਹਿੱਸਾ ਉਨ੍ਹਾਂ ਦੇ ਸਾਂਝੀਦਾਰਾਂ ਦਾ ਹੁੰਦਾ ਹੈ, ਉਹ ਤਾਂ ਅੱਲਾਹ ਤੱਕ ਪਹੁੰਚਦਾ ਹੀ ਨਹੀਂ ਅਤੇ ਜਿਹੜਾ ਹਿੱਸਾ ਅੱਲਾਹ ਦਾ ਹੈ, ਉਹ ਉਨ੍ਹਾਂ ਦੇ ਸਾਂਝੀਦਾਰਾਂ ਤੱਕ ਪਹੁੰਚ ਜਾਂਦਾ ਹੈ। ਕਿਹੋ ਜਿਹਾ ਬੁਰਾ ਨਿਰਣਾ ਹੈ, ਜਿਹੜਾ ਇਹ ਲੋਕ ਕਰਦੇ ਹਨ।
وَكَذَٰلِكَ زَيَّنَ لِكَثِيرٍ مِنَ الْمُشْرِكِينَ قَتْلَ أَوْلَادِهِمْ شُرَكَاؤُهُمْ لِيُرْدُوهُمْ وَلِيَلْبِسُوا عَلَيْهِمْ دِينَهُمْ ۖ وَلَوْ شَاءَ اللَّهُ مَا فَعَلُوهُ ۖ فَذَرْهُمْ وَمَا يَفْتَرُونَ
ਇਸ ਤਰ੍ਹਾਂ ਬਹੁਤ ਸਾਰੇ ਸਾਂਝੀਦਾਰ ਬਨਾਉਣ ਵਾਲਿਆਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਸਾਂਝੀਦਾਰਾਂ ਨੇ ਆਪਣੀ ਔਲਾਦ ਦੀ ਹੱਤਿਆ ਨੂੰ ਦਿਲਚਸਪ ਬਣਾ ਦਿੱਤਾ ਹੈ, ਤਾਂ ਕਿ ਉਨ੍ਹਾਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਲਈ ਉਨ੍ਹਾਂ ਦੇ ਧਰਮ ਨੂੰ ਸ਼ੱਕੀ ਬਣਾ ਦੇਣ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਅਜਿਹਾ ਨਾ ਕਰਦੇ। ਇਸ ਲਈ ਉਨ੍ਹਾਂ ਨੂੰ ਛੱਡ ਦੇਵੋ ਤਾਂ ਕਿ ਉਹ ਆਪਣੇ ਝੂਠ ਵਿਚ ਲੱਗੇ ਰਹਿਣ।
وَقَالُوا هَٰذِهِ أَنْعَامٌ وَحَرْثٌ حِجْرٌ لَا يَطْعَمُهَا إِلَّا مَنْ نَشَاءُ بِزَعْمِهِمْ وَأَنْعَامٌ حُرِّمَتْ ظُهُورُهَا وَأَنْعَامٌ لَا يَذْكُرُونَ اسْمَ اللَّهِ عَلَيْهَا افْتِرَاءً عَلَيْهِ ۚ سَيَجْزِيهِمْ بِمَا كَانُوا يَفْتَرُونَ
ਅਤੇ ਕਹਿੰਦੇ ਹਨ ਕਿ ਇਹ ਪਸੂ ਅਤੇ ਖੇਤੀ ਵਿਵਰਜਿਤ ਹੈ। ਉਨ੍ਹਾਂ ਨੂੰ ਕੋਈ ਨਹੀਂ ਖਾ ਸਕਦਾ ਸਿਵਾਏ ਉਸ ਦੇ ਜਿਸ ਨੂੰ ਅਸੀਂ ਆਪਣੇਂ ਅੰਦਾਜੇ ਅਨੁਸਾਰ ਚਾਹੀਏ। ਕੁਝ ਚਾਰਪਾਏ ਪਸ਼ੂ ਅਜਿਹੇ ਹਨ ਜਿਨ੍ਹਾਂ ਦੀ ਸਵਾਰੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁਝ ਪਸੂ ਅਜਿਹੇ ਹਨ ਜਿਨ੍ਹਾਂ ਨੰ (ਜਿਹਾ ਕਰਦੇ ਸਮੇਂ) ਅੱਲਾਹ ਦਾ ਨਾਮ ਨਹੀਂ ਲੈਂਦੇ। ਇਹ ਸਭ ਉਨ੍ਹਾਂ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਹੈ। ਅੱਲਾਹ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਝੂਠ ਦੀ ਸਜ਼ਾ ਦੇਵੈਗਾ।
وَقَالُوا مَا فِي بُطُونِ هَٰذِهِ الْأَنْعَامِ خَالِصَةٌ لِذُكُورِنَا وَمُحَرَّمٌ عَلَىٰ أَزْوَاجِنَا ۖ وَإِنْ يَكُنْ مَيْتَةً فَهُمْ فِيهِ شُرَكَاءُ ۚ سَيَجْزِيهِمْ وَصْفَهُمْ ۚ إِنَّهُ حَكِيمٌ عَلِيمٌ
ਅਤੇ ਉਹ ਕਹਿੰਦੇ ਹਨ ਕਿ ਜਿਹੜੇ ਫਲਾਨੇ ਪ੍ਰਕਾਰ ਦੇ ਪਸ਼ੂਆਂ ਦੇ ਪੇਟ ਵਿਚ਼ (ਬੱਚਾ) ਹੈ। ਉਹ ਸਾਡੇ ਪੁਰਸ਼ਾਂ ਲਈ ਹਲਾਲ ਹੈ ਅਤੇ ਸਾਡੀਆਂ ਔਰਤਾਂ ਲਈ ਹਰਾਮ। ਜੇਕਰ ਉਹ ਮੁਰਦਾ ਹੋਵੇ ਤਾਂ ਸਭ ਹਿੱਸੇਦਾਰ ਹਨ। ਅੱਲਾਹ ਜਲਦੀ ਹੀ ਉਨ੍ਹਾਂ ਦੇ ਇਸ ਕਥਨ ਲਈ ਵੀ ਸਜ਼ਾ ਦੇਵੇਗਾ। ਬੇਸ਼ੱਕ ਅੱਲਾਹ ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ।

Choose other languages: