Quran Apps in many lanuages:

Surah Al-Anaam Ayahs #114 Translated in Punjabi

وَنُقَلِّبُ أَفْئِدَتَهُمْ وَأَبْصَارَهُمْ كَمَا لَمْ يُؤْمِنُوا بِهِ أَوَّلَ مَرَّةٍ وَنَذَرُهُمْ فِي طُغْيَانِهِمْ يَعْمَهُونَ
ਅਤੇ ਅਸੀਂ’ ਉਨ੍ਹਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਸੋਚ ਨੂੰ ਪਲਟ ਦੇਵਾਂਗੇ ਜਿਵੇਂ ਕਿ ਇਹ ਲੋਕ ਉਸ ਦੇ ਉੱਪਰ ਪਹਿਲੀ ਵਾਰ ਹੀ ਈਮਾਨ ਨਹੀਂ ਲਿਆਏ। ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਅਵੱਗਿਆ ਵਿਚ ਭਟਕਦਾ ਛੱਡ ਦਿਆਂਗੇ।
وَلَوْ أَنَّنَا نَزَّلْنَا إِلَيْهِمُ الْمَلَائِكَةَ وَكَلَّمَهُمُ الْمَوْتَىٰ وَحَشَرْنَا عَلَيْهِمْ كُلَّ شَيْءٍ قُبُلًا مَا كَانُوا لِيُؤْمِنُوا إِلَّا أَنْ يَشَاءَ اللَّهُ وَلَٰكِنَّ أَكْثَرَهُمْ يَجْهَلُونَ
ਅਤੇ ਜੇਕਰ ਅਤੇ ਅਸੀਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਸਾਹਮਣੇ ਇਕੱਠੀਆਂ ਕਰ ਦਿੰਦੇ ਤਾਂ ਵੀ ਇਹ ਲੋਕ ਭਰੋਸਾ ਕਰਨ ਵਾਲੇ ਨਹੀਂ ਸੀ। ਸਿਵਾਏ ਇਹ ਕਿ ਜੇ ਅੱਲਾਹ ਚਾਹੇ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਅਗਿਆਨਤਾ ਦੀਆਂ ਗੱਲਾਂ ਕਰਦੇ ਹਨ।
وَكَذَٰلِكَ جَعَلْنَا لِكُلِّ نَبِيٍّ عَدُوًّا شَيَاطِينَ الْإِنْسِ وَالْجِنِّ يُوحِي بَعْضُهُمْ إِلَىٰ بَعْضٍ زُخْرُفَ الْقَوْلِ غُرُورًا ۚ وَلَوْ شَاءَ رَبُّكَ مَا فَعَلُوهُ ۖ فَذَرْهُمْ وَمَا يَفْتَرُونَ
ਅਤੇ ਇਸ ਤਰ੍ਹਾਂ ਅਸੀ’ ਲੜਾਕੇ ਮਨੁੱਖਾਂ ਅਤੇ ਲੜਾਕੇ ਜਿੰਨਾਂ ਨੂੰ ਹਰ ਇੱਕ ਪੈਗ਼ੰਬਰ ਦਾ ਦੁਸ਼ਮਨ ਬਣਾ ਦਿੱਤਾ। ਉਹ ਇੱਕ ਦੂਜੇ ਨੂੰ ਧੋਖਾ ਦੇਣ ਲਈ ਛਲ ਕਪਟ ਦੀਆਂ ਗੱਲਾਂ ਸਿਖਾਉਂਦੇ ਹਨ। ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਉਹ ਅਜਿਹਾ ਕਰ ਸਕਦੇ ਸੀ। ਇਸ ਲਈ ਉਨ੍ਹਾਂ ਨੂੰ ਛੱਡ ਦਿਓ ਤਾਂ ਕਿ ਉਹ ਝੂਠ ਬੰਨ੍ਹਦੇ ਰਹਿਣ।
وَلِتَصْغَىٰ إِلَيْهِ أَفْئِدَةُ الَّذِينَ لَا يُؤْمِنُونَ بِالْآخِرَةِ وَلِيَرْضَوْهُ وَلِيَقْتَرِفُوا مَا هُمْ مُقْتَرِفُونَ
ਅਤੇ ਅਜਿਹਾ ਇਸ ਲਈ ਹੈ ਕਿ ਉਸ ਦੇ ਵੱਲ ਉਨ੍ਹਾਂ ਲੋਕਾਂ ਦੇ ਦਿਲ ਝੁਕਣ ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਤਾਂ ਕਿ ਉਹ ਇਸ ਨੂੰ ਪਸੰਦ ਕਰਨ ਅਤੇ ਜਿਹੜੀ ਕਮਾਈ ਉਨ੍ਹਾਂ ਨੇ ਕਰਨੀ ਹੈ, ਉਹ ਕਰ ਲੈਣ।
أَفَغَيْرَ اللَّهِ أَبْتَغِي حَكَمًا وَهُوَ الَّذِي أَنْزَلَ إِلَيْكُمُ الْكِتَابَ مُفَصَّلًا ۚ وَالَّذِينَ آتَيْنَاهُمُ الْكِتَابَ يَعْلَمُونَ أَنَّهُ مُنَزَّلٌ مِنْ رَبِّكَ بِالْحَقِّ ۖ فَلَا تَكُونَنَّ مِنَ الْمُمْتَرِينَ
ਕੀ ਸੈਂ’ ਅੱਲਾਹ ਤੋਂ ਬਿਨਾਂ ਕਿਸੇ ਹੋਰ ਨੂੰ (ਫੈਸਲਾ ਕਰਨ ਵਾਲਾ) ਜੱਜ ਬਣਾਵਾਂ। ਹਾਲਾਂਕਿ ਉਸ ਨੇ ਤੁਹਾਡੇ ਵੱਲ ਸਪੱਸ਼ਟ ਕਿਤਾਬ ਉਤਾਰੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ। ਉਹ ਜਾਣਦੇ ਹਨ ਕਿ ਇਹ ਤੇਰੇ ਰੱਬ ਵੱਲੋਂ ਸੱਚਾਈ ਨਾਲ ਉਤਾਰੀ ਗਈ ਹੈ। ਇਸ ਲਈ ਤੁਸੀਂ ਸ਼ੰਕਾਂ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਣਾ।

Choose other languages: