Quran Apps in many lanuages:

Surah Al-Ahzab Ayahs #57 Translated in Punjabi

يَا أَيُّهَا الَّذِينَ آمَنُوا لَا تَدْخُلُوا بُيُوتَ النَّبِيِّ إِلَّا أَنْ يُؤْذَنَ لَكُمْ إِلَىٰ طَعَامٍ غَيْرَ نَاظِرِينَ إِنَاهُ وَلَٰكِنْ إِذَا دُعِيتُمْ فَادْخُلُوا فَإِذَا طَعِمْتُمْ فَانْتَشِرُوا وَلَا مُسْتَأْنِسِينَ لِحَدِيثٍ ۚ إِنَّ ذَٰلِكُمْ كَانَ يُؤْذِي النَّبِيَّ فَيَسْتَحْيِي مِنْكُمْ ۖ وَاللَّهُ لَا يَسْتَحْيِي مِنَ الْحَقِّ ۚ وَإِذَا سَأَلْتُمُوهُنَّ مَتَاعًا فَاسْأَلُوهُنَّ مِنْ وَرَاءِ حِجَابٍ ۚ ذَٰلِكُمْ أَطْهَرُ لِقُلُوبِكُمْ وَقُلُوبِهِنَّ ۚ وَمَا كَانَ لَكُمْ أَنْ تُؤْذُوا رَسُولَ اللَّهِ وَلَا أَنْ تَنْكِحُوا أَزْوَاجَهُ مِنْ بَعْدِهِ أَبَدًا ۚ إِنَّ ذَٰلِكُمْ كَانَ عِنْدَ اللَّهِ عَظِيمًا
ਹੇ ਈਮਾਨ ਵਾਲਿਓ! ਨਬੀ ਦੇ ਘਰਾਂ ਵਿਚ ਨਾ ਜਾਇਆ ਕਰੋਂ। ਪਰੰਤੂ (ਕੋਈ ਹਰਜ਼ ਨਹੀਂ) ਜਿਸ ਸਮੇਂ ਤੁਹਾਨੂੰ ਖਾਣੇ ਲਈ ਬੁਲਾਇਆ ਜਾਵੇ ਅਤੇ ਉਸ ਦੀ ਤਿਆਰੀ ਦੀ ਉਡੀਕ ਵੀ ਨਾ ਕਰਨ ਪਵੇ। ਪਰ ਜਦੋਂ ਤੁਹਾਨੂੰ ਸੱਦਿਆ ਜਾਵੇ ਤਾਂ ਜ਼ਰੂਰ ਜਾਵੋ। ਫਿਰ ਜਦੋਂ ਤੁਸੀਂ’ ਖਾ ਚੁੱਕੋਂ ਤਾਂ ਉਠ ਕੇ ਚਲੇ ਆਇਆ ਕਰੋ। ਗੱਲਾਂ ਵਿਚ ਬੈਠੇ ਨਾ ਰਿਹਾ ਕਰੋ। ਇਸ ਗੱਲ ਨਾਲ ਰਸੂਲ ਨੂੰ ਤਕਲੀਫ਼ ਹੁੰਦੀ ਹੈ, ਪਰੰਤੂ ਉਹ ਤੁਹਾਡਾ ਲਿਹਾਜ਼ ਕਰਦੇ ਹਨ। ਅਤੇ ਅੱਲਾਹ ਸੱਚੀ ਗੱਲ ਕਹਿਣ ਵਿਚ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਅਤੇ ਜਦੋਂ’ ਤੁਸੀਂ ਨਬੀ ਦੀ ਪਤਨੀ ਤੋ’ ਕੋਈ ਵਸਤੂ ਮੰਗੋ ਤਾਂ ਪਰਦੇ ਦੀ ਓਟ ਵਿਚ਼ ਮੰਗੋ। ਇਹ ਤਰੀਕਾ ਤੁਹਾਡੇ ਦਿਲਾਂ ਲਈ ਜ਼ਿਆਦਾ ਪਵਿੱਤਰ ਹੈ ਅਤੇ ਉਨ੍ਹਾਂ ਦੇ ਦਿਲਾਂ ਲਈ ਵੀ। ਅਤੇ ਤੁਹਾਡੇ ਲਈ ਜਾਇਜ਼ ਨਹੀਂ ਕਿ ਤੁਸੀਂ ਅੱਲਾਹ ਦੇ ਰਸੂਲ ਨੂੰ ਕੋਈ ਕਸ਼ਟ ਦੇਵੇ। ਅਤੇ ਨਾ ਇਹ ਜਾਇਜ਼ ਹੈ ਕਿ ਤੁਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਨਾਲ ਕਦੇ ਨਿਕਾਹ ਕਰੋ। ਇਹ ਅੱਲਾਹ ਦੇ ਨੇੜੇ ਬੜੀ ਗੰਭੀਰ ਗੱਲ ਹੈ।
إِنْ تُبْدُوا شَيْئًا أَوْ تُخْفُوهُ فَإِنَّ اللَّهَ كَانَ بِكُلِّ شَيْءٍ عَلِيمًا
ਤੁਸੀਂ ਕਿਸੇ ਚੀਜ਼ ਨੂੰ ਪ੍ਰਗਟ ਕਰੋਂ ਜਾਂ ਗੁਪਤ ਰੱਖੋਂ, ਤਾਂ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
لَا جُنَاحَ عَلَيْهِنَّ فِي آبَائِهِنَّ وَلَا أَبْنَائِهِنَّ وَلَا إِخْوَانِهِنَّ وَلَا أَبْنَاءِ إِخْوَانِهِنَّ وَلَا أَبْنَاءِ أَخَوَاتِهِنَّ وَلَا نِسَائِهِنَّ وَلَا مَا مَلَكَتْ أَيْمَانُهُنَّ ۗ وَاتَّقِينَ اللَّهَ ۚ إِنَّ اللَّهَ كَانَ عَلَىٰ كُلِّ شَيْءٍ شَهِيدًا
ਧੈਗੰਬਰਾਂ ਦੀਆਂ ਪਤਨੀਆਂ ਤੇ ਆਪਣੇ ਪਿਤਾ ਤੋਂ (ਪਰਦਾ ਕਰਨ) ਦੇ ਸਬੰਧ ਵਿਚ ਕੋਈ ਪਾਪ ਨਹੀਂ। ਅਤੇ ਨਾ ਆਪਣੇ ਪੁੱਤਰਾਂ ਦੇ ਸਬੰਧ ਵਿਚ ਅਤੇ ਨਾ ਆਪਣੇ ਭਰਾਵਾਂ ਦੇ ਸਬੰਧ ਵਿਚ ਅਤੇ ਨਾ ਆਪਣੇ ਭਤੀਜਿਆਂ, ਭਾਣਜਿਆਂ, ਆਪਣੇ ਜਿਹੀਆਂ ਔਰਤਾਂ ਅਤੇ ਨਾ ਆਪਣੀਆਂ ਦਾਸੀਆਂ ਤੋਂ (ਪਰਦਾ ਕਰਨ ਦੇ ਸੰਬੰਧ ਵਿਚ ਕੋਈ ਪਾਪ ਹੈ) ਅਤੇ ਤੁਸੀਂ ਅੱਲਾਹ ਤੋਂ ਡਰਦੀਆਂ ਰਹੋ। ਬੇਸ਼ੱਕ ਅੱਲਾਹ ਹਰ ਚੀਜ਼ ਤੇ ਨਜ਼ਰ ਰੱਖਦਾ ਹੈ।
إِنَّ اللَّهَ وَمَلَائِكَتَهُ يُصَلُّونَ عَلَى النَّبِيِّ ۚ يَا أَيُّهَا الَّذِينَ آمَنُوا صَلُّوا عَلَيْهِ وَسَلِّمُوا تَسْلِيمًا
ਅੱਲਾਹ ਅਤੇ ਉਸ ਦੇ ਫ਼ਰਿਸ਼ਤੇ ਨਬੀ ਉੱਤੇ ਰਹਿਮਤ ਭੇਜਦੇ ਹਨ। ਹੇ ਈਮਾਨ ਵਾਲਿਓ! ਤੁਸੀਂ ਵੀ ਉਸ ਤੇ ਦਰੂਦ (ਦਿਆਲਤਾ) ਅਤੇ ਸਲਾਮ ਭੇਜੋ।
إِنَّ الَّذِينَ يُؤْذُونَ اللَّهَ وَرَسُولَهُ لَعَنَهُمُ اللَّهُ فِي الدُّنْيَا وَالْآخِرَةِ وَأَعَدَّ لَهُمْ عَذَابًا مُهِينًا
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨੂੰ ਕਸ਼ਟ ਦਿੰਦੇ ਹਨ, ਅੱਲਾਹ ਨੇ ਉਨ੍ਹਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਲਾਹਣਤ ਪਾਈ ਅਤੇ ਉਨ੍ਹਾਂ ਲਈ ਬੇਇੱਜ਼ਤ ਕਰਨ ਵਾਲੀ ਸਜ਼ਾ ਤਿਆਰ ਕਰ ਰੱਖੀ ਹੈ।

Choose other languages: