Quran Apps in many lanuages:

Surah Al-Ahzab Ayahs #38 Translated in Punjabi

وَاذْكُرْنَ مَا يُتْلَىٰ فِي بُيُوتِكُنَّ مِنْ آيَاتِ اللَّهِ وَالْحِكْمَةِ ۚ إِنَّ اللَّهَ كَانَ لَطِيفًا خَبِيرًا
ਅਤੇ ਤੁਹਾਡੇ ਘਰਾਂ ਵਿਚ ਅੱਲਾਹ ਦੀਆਂ ਆਇਤਾਂ ਅਤੇ ਹਿਕਮਤ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ। ਉਸਨੂੰ ਚੇਤੇ ਰੱਖੋ। ਬੇਸ਼ੱਕ ਅੱਲਾਹ ਸੂਖਮ ਦਰਸ਼ੀ ਅਤੇ ਖ਼ਬਰ ਰੱਖਣ ਵਾਲਾ ਹੈ।
إِنَّ الْمُسْلِمِينَ وَالْمُسْلِمَاتِ وَالْمُؤْمِنِينَ وَالْمُؤْمِنَاتِ وَالْقَانِتِينَ وَالْقَانِتَاتِ وَالصَّادِقِينَ وَالصَّادِقَاتِ وَالصَّابِرِينَ وَالصَّابِرَاتِ وَالْخَاشِعِينَ وَالْخَاشِعَاتِ وَالْمُتَصَدِّقِينَ وَالْمُتَصَدِّقَاتِ وَالصَّائِمِينَ وَالصَّائِمَاتِ وَالْحَافِظِينَ فُرُوجَهُمْ وَالْحَافِظَاتِ وَالذَّاكِرِينَ اللَّهَ كَثِيرًا وَالذَّاكِرَاتِ أَعَدَّ اللَّهُ لَهُمْ مَغْفِرَةً وَأَجْرًا عَظِيمًا
ਬੇਸ਼ੱਕ ਆਗਿਆ ਪਾਲਣ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਈਮਾਨ ਲਿਆਉਣ ਵਾਲੇ ਆਦਮੀ ਤੇ ਔਰਤਾਂ ਅਤੇ ਚੰਗੇ ਰਾਹ ਤੇ ਚਲਣ ਵਾਲੇ ਆਵਮੀ ਤੇ ਔਰਤਾਂ। ਅਤੇ ਸਬਰ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਦਾ ਡਰ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਦਾਨ ਦੇਣ ਵਾਲੇ ਆਦਮੀ ਤੇ ਔਰਤਾਂ। ਅਤੇ ਰੋਜ਼ਾ ਰੱਖਣ ਵਾਲੇ ਆਦਮੀ ਤੇ ਔਰਤਾਂ। ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਆਦਮੀ ਤੇ ਔਰਤਾਂ। ਅਤੇ ਅੱਲਾਹ ਨੂੰ ਵੱਧ ਤੋ ਵੱਧ ਯਾਦ ਕਰਨ ਵਾਲੇ ਆਦਮੀ ਤੇ ਔਰਤਾਂ। ਇਨ੍ਹਾਂ ਲਈ’ ਅੱਲਾਹ ਨੇ ਮੁਆਫ਼ੀ ਅਤੇ ਵੱਡਾ ਬਦਲਾ ਤਿਆਰ ਕਰ ਰੱਖਿਆ ਹੈ।
وَمَا كَانَ لِمُؤْمِنٍ وَلَا مُؤْمِنَةٍ إِذَا قَضَى اللَّهُ وَرَسُولُهُ أَمْرًا أَنْ يَكُونَ لَهُمُ الْخِيَرَةُ مِنْ أَمْرِهِمْ ۗ وَمَنْ يَعْصِ اللَّهَ وَرَسُولَهُ فَقَدْ ضَلَّ ضَلَالًا مُبِينًا
ਕਿਸੇ ਈਮਾਨ ਵਾਲੇ ਆਦਮੀ ਤੇ ਔਰਤ ਦੇ ਲਈ ਇਹ ਗੁੰਜਾਇਜ਼ ਨਹੀਂ ਕਿ ਜਦੋਂ ਅੱਲਾਹ ਅਤੇ ਉਸ ਦਾ ਰਸੂਲ ਕਿਸੇ ਮਾਮਲੇ ਦਾ ਫ਼ੈਸਲਾ ਕਰ ਦੇਣ ਤਾਂ ਫਿਰ ਉਨ੍ਹਾਂ ਲਈ ਉਸ (ਮਾਮਲੇ ਵਿਚ) ਕੋਈ ਅਧਿਕਾਰ ਬਾਕੀ ਰਹੇ। ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਹ ਪ੍ਰਤੱਖ ਕੁਰਾਹੇ ਪੈ ਗਿਆ।
وَإِذْ تَقُولُ لِلَّذِي أَنْعَمَ اللَّهُ عَلَيْهِ وَأَنْعَمْتَ عَلَيْهِ أَمْسِكْ عَلَيْكَ زَوْجَكَ وَاتَّقِ اللَّهَ وَتُخْفِي فِي نَفْسِكَ مَا اللَّهُ مُبْدِيهِ وَتَخْشَى النَّاسَ وَاللَّهُ أَحَقُّ أَنْ تَخْشَاهُ ۖ فَلَمَّا قَضَىٰ زَيْدٌ مِنْهَا وَطَرًا زَوَّجْنَاكَهَا لِكَيْ لَا يَكُونَ عَلَى الْمُؤْمِنِينَ حَرَجٌ فِي أَزْوَاجِ أَدْعِيَائِهِمْ إِذَا قَضَوْا مِنْهُنَّ وَطَرًا ۚ وَكَانَ أَمْرُ اللَّهِ مَفْعُولًا
ਅਤੇ ਜਦੋਂ ਤੁਸੀਂ ਉਸ ਬੰਦੇ ਨੂੰ ਆਖ ਰਹੇ ਸੀ। ਕਿ ਜਿਸ ਉੱਤੇ ਅੱਲਾਹ ਨੇ ਉਪਕਾਰ ਕੀਤਾ ਅਤੇ ਤੁਸੀਂ ਉਪਕਾਰ ਕੀਤਾ (ਇਹ ਕਹਿ ਰਹੇ ਸਨ) ਕਿ ਤੁਸੀਂ ਆਪਣੀ ਪਤਨੀ ਨੂੰ (ਆਪਣੇ ਕੋਲ) ਰੋਕ ਕੇ ਰੱਖੋ ਅਤੇ ਅੱਲਾਹ ਤੋਂ ਡਰੋ। ਅਤੇ ਤੁਸੀਂ ਆਪਣੇ ਦਿਲ ਵਿਚ ਇਹ ਗੱਲ ਛੁਪਾ ਰੱਖੀ ਸੀ, ਜਿਸ ਨੂੰ ਅੱਲਾਹ ਪ੍ਰਗਟ ਕਰਨ ਵਾਲਾ ਸੀ। ਅਤੇ ਤੁਸੀ’ ਲੋਕਾਂ ਤੋਂ ਡਰ ਰਹੇ ਸੀ। (ਜਦੋਂ ਕਿ) ਅੱਲਾਹ ਵਧੇਰੇ ਹੱਕਦਾਰ ਹੈ ਕਿ ਤੁਸੀਂ ਉਸ (ਅੱਲਾਹ ਤੋਂ) ਡਰੋ। ਫਿਰ ਜਦੋਂ ਜੈਦ ਉਸ ਤੋਂ ਆਪਣੀ ਇੱਛਾ ਪੂਰਤੀ ਕਰ ਚੁੱਕਿਆ ’ਤਾਂ ਅਸੀਂ’ ਤੁਹਾਡੇ ਨਾਲ ਉਸ ਦਾ ਨਿਕਾਹ ਕਰ ਦਿੱਤਾ। ਤਾਂ ਕਿ ਈਮਾਨ ਵਾਲਿਆਂ ਲਈ ਆਪਣੇ ਮੂੰਹ ਬੋਲੇ (ਪਾਲਕ) ਪੁੱਤਰਾਂ ਦੀਆਂ ਪਤਨੀਆਂ (ਨਾਲ ਨਿਕਾਹ ਕਰਨ) ਦੇ ਬਾਰੇ ਕੋਈ ਸੰਕੋਚ ਨਾ ਰਹੇ। ਜਦੋਂ ਕਿ ਉਹ ਉਨ੍ਹਾਂ ਨਾਲ ਆਪਣੀ ਜ਼ਰੂਰਤ ਪੂਰੀ ਕਰ ਲੈਣ। ਅਤੇ ਅੱਲਾਹ ਦਾ ਹੁਕਮ ਹੌਣ ਵਾਲਾ ਹੀ ਸੀ।
مَا كَانَ عَلَى النَّبِيِّ مِنْ حَرَجٍ فِيمَا فَرَضَ اللَّهُ لَهُ ۖ سُنَّةَ اللَّهِ فِي الَّذِينَ خَلَوْا مِنْ قَبْلُ ۚ وَكَانَ أَمْرُ اللَّهِ قَدَرًا مَقْدُورًا
ਰਸੂਲ ਦੇ ਲਈ ਇਸ ਵਿਚ ਕੋਈ ਘਾਟਾ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਨਿਰਧਾਰਿਤ ਕਰ ਦਿੱਤਾ ਹੋਵੇ। ਇਹ ਹੀ ਅੱਲਾਹ ਦੀ ਸੁੰਨਤ ਦੀ (ਮਰਿਆਦਾ) ਉਨ੍ਹਾਂ ਪੈਗ਼ੰਬਰਾਂ ਦੇ ਮਾਮਲੇ ਵਿਚ ਰਹੀ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅਤੇ ਅੱਲਾਹ ਦਾ ਹੁਕਮ ਇੱਕ ਅੰਤਮ ਫੈਸਲਾ ਹੁੰਦਾ ਹੈ।

Choose other languages: