Quran Apps in many lanuages:

Surah Al-Ahzab Ayahs #33 Translated in Punjabi

وَإِنْ كُنْتُنَّ تُرِدْنَ اللَّهَ وَرَسُولَهُ وَالدَّارَ الْآخِرَةَ فَإِنَّ اللَّهَ أَعَدَّ لِلْمُحْسِنَاتِ مِنْكُنَّ أَجْرًا عَظِيمًا
ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਪ੍ਰਲੋਕ ਦਾ ਘਰ ਚਾਹੁੰਦੀਆਂ ਹੋ ਤਾਂ ਅੱਲਾਹ ਨੇ ਤੁਹਾਡੇ ਵਿਚੋਂ ਚੰਗੇ ਆਚਾਰ ਵਾਲੀਆਂ ਲਈ ਵੱਡਾ ਬਦਲਾ ਤਿਆਰ ਕਰ ਰੱਖਿਆ
يَا نِسَاءَ النَّبِيِّ مَنْ يَأْتِ مِنْكُنَّ بِفَاحِشَةٍ مُبَيِّنَةٍ يُضَاعَفْ لَهَا الْعَذَابُ ضِعْفَيْنِ ۚ وَكَانَ ذَٰلِكَ عَلَى اللَّهِ يَسِيرًا
ਹੈ। ਹੇ ਰਸੂਲ ਦੀ ਪਤਨੀਓ! ਤੁਹਾਡੇ ਵਿਚੋਂ ਜਿਹੜੀ ਪ੍ਰਤੱਖ ਤੌਰ ਤੇ ਅਸ਼ਲੀਲਤਾ ਵਿਚ ਜਕੜੀ ਹੋਵੇਗੀ, ਉਸ ਨੂੰ ਦੂਹਰੀ ਸਜ਼ਾ ਦਿੱਤੀ ਜਾਵੇਗੀ ਅਤੇ ਇਹ ਅੱਲਾਹ ਲਈ ਆਸਾਨ ਹੈ।
وَمَنْ يَقْنُتْ مِنْكُنَّ لِلَّهِ وَرَسُولِهِ وَتَعْمَلْ صَالِحًا نُؤْتِهَا أَجْرَهَا مَرَّتَيْنِ وَأَعْتَدْنَا لَهَا رِزْقًا كَرِيمًا
ਅਤੇ ਤੁਹਾਡੇ ਵਿਚੋ ਜਿਹੜੀ ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੇਗੀ ਅਤੇ ਚੰਗਾ ਕਰਮ ਕਰੇਗੀ ਤਾਂ ਅਸੀਂ ਉਸ ਨੂੰ ਦੁਗਣਾ ਬਦਲਾ ਦੇਵਾਂਗੇ। ਅਤੇ ਅਸੀਂ ਉਸ ਲਈ ਇੱਜ਼ਤ ਵਾਲਾ ਰਿਜ਼ਕ ਤਿਆਰ ਕਰ ਰੱਖਿਆ ਹੈ।
يَا نِسَاءَ النَّبِيِّ لَسْتُنَّ كَأَحَدٍ مِنَ النِّسَاءِ ۚ إِنِ اتَّقَيْتُنَّ فَلَا تَخْضَعْنَ بِالْقَوْلِ فَيَطْمَعَ الَّذِي فِي قَلْبِهِ مَرَضٌ وَقُلْنَ قَوْلًا مَعْرُوفًا
ਹੇ ਰਸੂਲ ਦੀ ਪਤਨੀਓ! ਤੁਸੀਂ ਸਾਧਾਰਨ ਇਸਤਰੀਆਂ ਦੀ ਤਰਾਂ ਨਹੀਂ ਹੋ। ਜੇਕਰ ਤੁਸੀਂ ਅੱਲਾਹ ਤੋਂ ਡਰੋ, ਤਾਂ ਤੁਸੀਂ (ਬੇਗਾਨੇ ਮਰਦਾਂ ਨਾਲ) ਮਿੱਠੀਆਂ ਮਿੱਠੀਆਂ ਗੱਲਾਂ ਨਾ ਕਰੋ ਅਤੇ ਜਿਸ ਦੇ ਮਨ ਵਿਚ ਐਬ ਹੈ, ਉਹ ਕਿਸੇ (ਉਮੀਦ) ਦੇ ਲਾਲਚ ਵਿਚ ਨਾ ਪੈਣ, ਸਗੋਂ ਸਾਫ ਅਤੇ ਸਪੱਸ਼ਟ ਗੱਲਾਂ ਕਰੋ।
وَقَرْنَ فِي بُيُوتِكُنَّ وَلَا تَبَرَّجْنَ تَبَرُّجَ الْجَاهِلِيَّةِ الْأُولَىٰ ۖ وَأَقِمْنَ الصَّلَاةَ وَآتِينَ الزَّكَاةَ وَأَطِعْنَ اللَّهَ وَرَسُولَهُ ۚ إِنَّمَا يُرِيدُ اللَّهُ لِيُذْهِبَ عَنْكُمُ الرِّجْسَ أَهْلَ الْبَيْتِ وَيُطَهِّرَكُمْ تَطْهِيرًا
ਅਤੇ ਤੁਸੀਂ ਆਪਣੇ ਘਰਾਂ ਵਿਚ ਸ਼ਾਂਤੀ ਪੂਰਵਕ ਰਹੋ। ਅਤੇ ਪਹਿਲਾਂ ਵਾਲੀ ਅਗਿਆਨਤਾ ਵਾਂਗ ਦਿਖਾਵਾ ਕਰਦੀਆਂ ਨਾ ਫਿਰੋ। ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਅਦਾ ਕਰੋ। ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮ ਦਾ ਪਾਲਣ ਕਰੋਂ। ਅੱਲਾਹ ਤਾਂ ਚਾਹੁੰਦਾ ਹੈ ਕਿ ਉਹ ਰਸੂਲ ਦੇ ਘਰ ਵਾਲਿਆਂ ਵਿਚੋਂ’ ਗੰਦਗੀ ਨੂੰ ਦੂਰ ਕਰੇ ਅਤੇ ਤੁਹਾਨੂੰ ਪੂਰਨ ਤੌਰ ਤੇ ਗੰਦਗੀ ਤੋਂ ਰਹਿਤ ਕਰ ਦੇਵੇ।

Choose other languages: