Quran Apps in many lanuages:

Surah Al-Ahzab Ayahs #32 Translated in Punjabi

يَا أَيُّهَا النَّبِيُّ قُلْ لِأَزْوَاجِكَ إِنْ كُنْتُنَّ تُرِدْنَ الْحَيَاةَ الدُّنْيَا وَزِينَتَهَا فَتَعَالَيْنَ أُمَتِّعْكُنَّ وَأُسَرِّحْكُنَّ سَرَاحًا جَمِيلًا
ਹੇ ਰਸੂਲ! ਆਪਣੀਆਂ ਪਤਨੀਆਂ ਨੂੰ ਆਖੋ ਕਿ ਜੇਕਰ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸੁੰਦਰਤਾ ਚਾਹੁੰਦੀਆਂ ਹੋ “ਤਾਂ ਆਓ, ਮੈਂ’ ਤੁਹਾਨੂੰ ਸੰਪਤੀ ਅਤੇ ਸਾਧਨ ਬਖਸ਼ ਕੇ ਨੇਕੀ ਦੇ ਨਾਲ ਵਿਦਾ ਕਰ ਦੇਵਾਂ।
وَإِنْ كُنْتُنَّ تُرِدْنَ اللَّهَ وَرَسُولَهُ وَالدَّارَ الْآخِرَةَ فَإِنَّ اللَّهَ أَعَدَّ لِلْمُحْسِنَاتِ مِنْكُنَّ أَجْرًا عَظِيمًا
ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਪ੍ਰਲੋਕ ਦਾ ਘਰ ਚਾਹੁੰਦੀਆਂ ਹੋ ਤਾਂ ਅੱਲਾਹ ਨੇ ਤੁਹਾਡੇ ਵਿਚੋਂ ਚੰਗੇ ਆਚਾਰ ਵਾਲੀਆਂ ਲਈ ਵੱਡਾ ਬਦਲਾ ਤਿਆਰ ਕਰ ਰੱਖਿਆ
يَا نِسَاءَ النَّبِيِّ مَنْ يَأْتِ مِنْكُنَّ بِفَاحِشَةٍ مُبَيِّنَةٍ يُضَاعَفْ لَهَا الْعَذَابُ ضِعْفَيْنِ ۚ وَكَانَ ذَٰلِكَ عَلَى اللَّهِ يَسِيرًا
ਹੈ। ਹੇ ਰਸੂਲ ਦੀ ਪਤਨੀਓ! ਤੁਹਾਡੇ ਵਿਚੋਂ ਜਿਹੜੀ ਪ੍ਰਤੱਖ ਤੌਰ ਤੇ ਅਸ਼ਲੀਲਤਾ ਵਿਚ ਜਕੜੀ ਹੋਵੇਗੀ, ਉਸ ਨੂੰ ਦੂਹਰੀ ਸਜ਼ਾ ਦਿੱਤੀ ਜਾਵੇਗੀ ਅਤੇ ਇਹ ਅੱਲਾਹ ਲਈ ਆਸਾਨ ਹੈ।
وَمَنْ يَقْنُتْ مِنْكُنَّ لِلَّهِ وَرَسُولِهِ وَتَعْمَلْ صَالِحًا نُؤْتِهَا أَجْرَهَا مَرَّتَيْنِ وَأَعْتَدْنَا لَهَا رِزْقًا كَرِيمًا
ਅਤੇ ਤੁਹਾਡੇ ਵਿਚੋ ਜਿਹੜੀ ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੇਗੀ ਅਤੇ ਚੰਗਾ ਕਰਮ ਕਰੇਗੀ ਤਾਂ ਅਸੀਂ ਉਸ ਨੂੰ ਦੁਗਣਾ ਬਦਲਾ ਦੇਵਾਂਗੇ। ਅਤੇ ਅਸੀਂ ਉਸ ਲਈ ਇੱਜ਼ਤ ਵਾਲਾ ਰਿਜ਼ਕ ਤਿਆਰ ਕਰ ਰੱਖਿਆ ਹੈ।
يَا نِسَاءَ النَّبِيِّ لَسْتُنَّ كَأَحَدٍ مِنَ النِّسَاءِ ۚ إِنِ اتَّقَيْتُنَّ فَلَا تَخْضَعْنَ بِالْقَوْلِ فَيَطْمَعَ الَّذِي فِي قَلْبِهِ مَرَضٌ وَقُلْنَ قَوْلًا مَعْرُوفًا
ਹੇ ਰਸੂਲ ਦੀ ਪਤਨੀਓ! ਤੁਸੀਂ ਸਾਧਾਰਨ ਇਸਤਰੀਆਂ ਦੀ ਤਰਾਂ ਨਹੀਂ ਹੋ। ਜੇਕਰ ਤੁਸੀਂ ਅੱਲਾਹ ਤੋਂ ਡਰੋ, ਤਾਂ ਤੁਸੀਂ (ਬੇਗਾਨੇ ਮਰਦਾਂ ਨਾਲ) ਮਿੱਠੀਆਂ ਮਿੱਠੀਆਂ ਗੱਲਾਂ ਨਾ ਕਰੋ ਅਤੇ ਜਿਸ ਦੇ ਮਨ ਵਿਚ ਐਬ ਹੈ, ਉਹ ਕਿਸੇ (ਉਮੀਦ) ਦੇ ਲਾਲਚ ਵਿਚ ਨਾ ਪੈਣ, ਸਗੋਂ ਸਾਫ ਅਤੇ ਸਪੱਸ਼ਟ ਗੱਲਾਂ ਕਰੋ।

Choose other languages: