Quran Apps in many lanuages:

Surah Al-Ahqaf Ayahs #31 Translated in Punjabi

وَلَقَدْ أَهْلَكْنَا مَا حَوْلَكُمْ مِنَ الْقُرَىٰ وَصَرَّفْنَا الْآيَاتِ لَعَلَّهُمْ يَرْجِعُونَ
ਅਤੇ ਅਸੀਂ ਤੁਹਾਡੇ ਆਸੇ ਪਾਸੇ ਦੀਆਂ ਬਸਤੀਆਂ ਵੀ ਨਸ਼ਟ ਕਰ ਦਿੱਤੀਆਂ ਅਤੇ ਅਸੀਂ ਵਾਰ-ਵਾਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਤਾਂ ਕਿ ਉਹ ਸੰਭਲ ਜਾਣ।
فَلَوْلَا نَصَرَهُمُ الَّذِينَ اتَّخَذُوا مِنْ دُونِ اللَّهِ قُرْبَانًا آلِهَةً ۖ بَلْ ضَلُّوا عَنْهُمْ ۚ وَذَٰلِكَ إِفْكُهُمْ وَمَا كَانُوا يَفْتَرُونَ
ਤਾਂ ਉਨ੍ਹਾਂ ਨੇ ਕਿਉਂ ਉਨ੍ਹਾਂ ਦੀ ਮਦਦ ਨਾ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਉਸ (ਅੱਲਾਹ) ਦੀ ਨੇੜਤਾ ਪ੍ਰਾਪਤ ਕਰਨ ਲਈ ਪੂਜਨੀਕ ਬਣਾ ਰੱਖਿਆ ਸੀ। ਸਗੋਂ ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਗਏ। ਇਹ ਉਨ੍ਹਾਂ ਦਾ ਝੂਠ ਸੀ ਅਤੇ ਇਹ ਉਨ੍ਹਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸੀ।
وَإِذْ صَرَفْنَا إِلَيْكَ نَفَرًا مِنَ الْجِنِّ يَسْتَمِعُونَ الْقُرْآنَ فَلَمَّا حَضَرُوهُ قَالُوا أَنْصِتُوا ۖ فَلَمَّا قُضِيَ وَلَّوْا إِلَىٰ قَوْمِهِمْ مُنْذِرِينَ
ਅਤੇ ਜਦੋਂ ਅਸੀਂ’ ਜਿੰਨਾਂ ਦੇ ਇੱਕ ਵਰਗ ਨੂੰ ਤੁਹਾਡੇ ਵੱਲ ਲੈ ਆਏ, ਉਹ ਕੁਰਆਨ ਸੁਣਨ ਲੱਗੇ। ਸੋ ਜਦੋਂ ਉਹ ਉਸ ਦੇ ਕੋਲ ਆਏ, ਤਾਂ ਕਹਿਣ ਲੱਗੇ ਕਿ ਚੁੱਪ ਰਹੋ। ਫਿਰ ਜਦੋਂ ਕੁਰਆਨ ਪੜ੍ਹਿਆ ਜਾ ਚੁੱਕਿਆ, ਤਾਂ ਉਹ ਲੋਕ ਉਪਦੇਸ਼ ਦਾਤੇ ਬਣ ਕੇ ਆਪਣੀ ਕੌਮ ਵੱਲ ਵਾਪਿਸ ਚਲੇ ਗਏ।
قَالُوا يَا قَوْمَنَا إِنَّا سَمِعْنَا كِتَابًا أُنْزِلَ مِنْ بَعْدِ مُوسَىٰ مُصَدِّقًا لِمَا بَيْنَ يَدَيْهِ يَهْدِي إِلَى الْحَقِّ وَإِلَىٰ طَرِيقٍ مُسْتَقِيمٍ
ਉਨ੍ਹਾਂ ਨੇ ਆਖਿਆ ਕਿ ਹੇ ਮੇਰੀ ਕੌਮ! ਅਸੀਂ ਇੱਕ ਕਿਤਾਬ ਸੁਣੀ ਹੈ, ਜਿਹੜੀ ਮੂਸਾ ਤੋਂ ਬਾਅਦ ਉਤਾਰੀ ਗਈ ਹੈ। ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰਦੀ ਹੋਈ, ਜਿਹੜੀਆਂ ਇਸ ਤੋਂ ਪਹਿਲਾਂ ਤੋਂ ਮੌਜੂਦ ਹਨ। ਉਹ ਸੱਚ ਵੱਲ ਅਤੇ ਇੱਕ ਸਿੱਧੇ ਰਾਹ ਦੀ ਮਾਰਗ ਦਰਸ਼ਨ ਕਰਦੀ ਹੈ।
يَا قَوْمَنَا أَجِيبُوا دَاعِيَ اللَّهِ وَآمِنُوا بِهِ يَغْفِرْ لَكُمْ مِنْ ذُنُوبِكُمْ وَيُجِرْكُمْ مِنْ عَذَابٍ أَلِيمٍ
ਹੇ ਮੇਰੀ ਕੌਮ! ਅੱਲਾਹ ਵੱਲ ਬੁਲਾਉਣ ਵਾਲੇ ਦਾ ਸੱਦਾ ਸਵੀਕਾਰ ਕਰੋ ਅਤੇ ਉਸ ਤੇ ਈਮਾਨ ਲੈ ਆਉ। ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ। ਅਤੇ ਤੁਹਾਨੂੰ ਦਰਦਨਾਕ ਸਜ਼ਾ ਤੋਂ ਬਚਾ ਲਵੇਗਾ।

Choose other languages: