Quran Apps in many lanuages:

Surah Aal-E-Imran Ayahs #101 Translated in Punjabi

فِيهِ آيَاتٌ بَيِّنَاتٌ مَقَامُ إِبْرَاهِيمَ ۖ وَمَنْ دَخَلَهُ كَانَ آمِنًا ۗ وَلِلَّهِ عَلَى النَّاسِ حِجُّ الْبَيْتِ مَنِ اسْتَطَاعَ إِلَيْهِ سَبِيلًا ۚ وَمَنْ كَفَرَ فَإِنَّ اللَّهَ غَنِيٌّ عَنِ الْعَالَمِينَ
ਇਸ ਵਿਚ ਖੁੱਲ੍ਹੀਆਂ ਹੋਈਆਂ ਨਿਸ਼ਾਨੀਆਂ ਹਨ, ਮੁਕਾਮ-ਏ-ਇਬਰਾਹੀਮ (ਇਬਰਾਹੀਮ ਦੇ ਖੜੇ ਹੋਣ ਦੀ ਥਾਂ) ਹੈ ਜਿਹੜੇ ਉਸ ਵਿਚ ਪ੍ਰਵੇਸ਼ ਹੋ ਜਾਣ ਉਹ ਸੁਰੱਖਿਅਤ ਹੋ ਗਏ, ਲੋਕਾਂ ਉੱਪਰ ਅੱਲਾਹ ਦਾ ਇਹ ਅਧਿਕਾਰ ਹੈ ਕਿ ਜਿਹੜਾ ਇਸ ਘਰ ਤੱਕ ਪਹੁੰਚਣ ਦੀ ਸਮੱਰਥਾ ਰੱਖਦਾ ਹੈ ਉਹ ਇਸ ਦਾ ਹੱਜ ਕਰੇ ਅਤੇ ਜੇ ਕੋਈ ਬੇਮੁੱਖ ਹੋਇਆ ਤਾਂ ਅੱਲਾਹ ਸੰਪੂਰਨ ਸੰਸਾਰ ਵਾਲਿਆਂ ਤੋਂ ਬੇਪ੍ਰਵਾਹ ਹੈ।
قُلْ يَا أَهْلَ الْكِتَابِ لِمَ تَكْفُرُونَ بِآيَاتِ اللَّهِ وَاللَّهُ شَهِيدٌ عَلَىٰ مَا تَعْمَلُونَ
ਆਖੋ ਹੇ ਕਿਤਾਬ ਵਾਲਿਓ! ਤੁਸੀਂ ਕਿਉਂ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਹੋ ਹਾਲਾਂਕਿ ਅੱਲਾਹ ਦੇਖ ਰਿਹਾ ਹੈ, ਜੋ ਕੁਝ ਤੁਸੀਂ ਕਰਦੇ ਹੋ।
قُلْ يَا أَهْلَ الْكِتَابِ لِمَ تَصُدُّونَ عَنْ سَبِيلِ اللَّهِ مَنْ آمَنَ تَبْغُونَهَا عِوَجًا وَأَنْتُمْ شُهَدَاءُ ۗ وَمَا اللَّهُ بِغَافِلٍ عَمَّا تَعْمَلُونَ
ਕਹੋ ਹੇ ਕਿਤਾਬ ਵਾਲਿਓ! ਤੁਸੀਂ ਈਮਾਨ ਲਿਆਉਣ ਵਾਲਿਆਂ ਨੂੰ ਅੱਲਾਹ ਦੇ ਮਾਰਗ ਵਿਚੋਂ’ ਕਿਉਂ ਰੋਕਦੇ ਹੋ ਤੁਸੀਂ ਉਸ ਵਿਚ ਕਮੀ ਲੱਭਦੇ ਹੋ ਹਾਲਾਂਕਿ ਤੁਸੀਂ ਗਵਾਹ ਬਣਾਏ ਗਏ ਹੋ। ਅੱਲਾਹ ਤੁਹਾਡੇ ਕਰਮਾਂ ਤੋਂ ਅਣਜਾਨ ਨਹੀਂ।
يَا أَيُّهَا الَّذِينَ آمَنُوا إِنْ تُطِيعُوا فَرِيقًا مِنَ الَّذِينَ أُوتُوا الْكِتَابَ يَرُدُّوكُمْ بَعْدَ إِيمَانِكُمْ كَافِرِينَ
ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ ਵਿਚੋਂ (ਈਸਾਈ ਅਤੇ ਯਹੂਦੀ) ਇੱਕ ਸਮੂਹ ਦੀ ਗੱਲ ਮੰਨ ਲਵੋਂਗੇ ਤਾਂ ਉਹ ਤੁਹਾਨੂੰ ਈਮਾਨ ਦੇ ਬਾਅਦ ਫਿਰ ਮੁਨਕਰ ਬਣਾ ਦੇਣਗੇ।
وَكَيْفَ تَكْفُرُونَ وَأَنْتُمْ تُتْلَىٰ عَلَيْكُمْ آيَاتُ اللَّهِ وَفِيكُمْ رَسُولُهُ ۗ وَمَنْ يَعْتَصِمْ بِاللَّهِ فَقَدْ هُدِيَ إِلَىٰ صِرَاطٍ مُسْتَقِيمٍ
ਤੁਸੀਂ ਕਿਸ ਤਰ੍ਹਾਂ ਅਵੱਗਿਆ ਕਰੋਗੇ ਹਾਲਾਂਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾ ਰਹੀਆਂ ਹਨ ਅਤੇ ਤੁਹਾਡੇ ਵਿੱਚ ਉਨ੍ਹਾਂ ਦਾ ਰਸੂਲ ਮੌਜੂਦ ਹੈ ਜਿਹੜਾ ਬੰਦਾ ਅੱਲਾਹ ਨੂੰ ਦ੍ਰਿੜਤਾ ਨਾਲ ਪਕੜੇਗਾ ਤਾਂ ਉਹ ਸਿੱਧੇ ਰਸਤੇ ਉੱਪਰ ਪਹੁੰਚ ਗਿਆ।

Choose other languages: